ਅਜੇ ਦੇਵਗਨ ਦੀ ਫਿਲਮ ''ਰੇਡ 2'' 150 ਕਰੋੜ ਦੇ ਕਲੱਬ ''ਚ ਹੋਈ ਸ਼ਾਮਲ
Tuesday, May 20, 2025 - 02:49 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਦੇ ਸਿੰਘਮ ਸਟਾਰ ਅਜੇ ਦੇਵਗਨ ਦੀ ਫਿਲਮ 'ਰੇਡ 2' ਨੇ ਭਾਰਤੀ ਬਾਜ਼ਾਰ ਵਿੱਚ 150 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਫਿਲਮ 'ਰੇਡ 2' ਵਿੱਚ ਅਜੇ ਦੇਵਗਨ ਮੁੱਖ ਭੂਮਿਕਾ ਨਿਭਾ ਰਹੇ ਹਨ। ਰਾਜਕੁਮਾਰ ਗੁਪਤਾ ਦੁਆਰਾ ਨਿਰਦੇਸ਼ਤ ਇਹ ਫਿਲਮ 2018 ਦੀ ਫਿਲਮ 'ਰੇਡ' ਦਾ ਸੀਕਵਲ ਹੈ। ਫਿਲਮ 'ਰੇਡ 2' ਵਿੱਚ ਅਜੈ ਦੇਵਗਨ, ਰਿਤੇਸ਼ ਦੇਸ਼ਮੁਖ, ਵਾਣੀ ਕਪੂਰ, ਰਜਤ ਕਪੂਰ, ਸੁਪ੍ਰਿਆ ਪਾਠਕ, ਅਮਿਤ ਸਿਆਲ ਅਤੇ ਹੋਰ ਵੀ ਕਲਾਕਾਰ ਹਨ।
ਇਸ ਫਿਲਮ ਦੀ ਕਹਾਣੀ ਇਨਕਮ ਟੈਕਸ ਅਧਿਕਾਰੀ ਅਮੈ ਪਟਨਾਇਕ (ਅਜੈ ਦੇਵਗਨ) ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਦਾਦਾਭਾਈ (ਰਿਤੇਸ਼ ਦੇਸ਼ਮੁਖ) ਨਾਮ ਦੇ ਇੱਕ ਵਿਅਕਤੀ ਦੇ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਅਜੇ ਦੇਵਗਨ ਦੀ ਫਿਲਮ 'ਰੇਡ 2' ਬਾਕਸ ਆਫਿਸ 'ਤੇ ਧਮਾਲ ਮਚਾਉਣ ਵਿੱਚ ਸਫਲ ਰਹੀ ਹੈ। ਫਿਲਮ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਟਰੇਡ ਵੈੱਬਸਾਈਟ ਸੈਕਨਿਲਕ ਦੀ ਰਿਪੋਰਟ ਦੇ ਅਨੁਸਾਰ, ਫਿਲਮ 'ਰੇਡ 2' ਨੇ 19 ਦਿਨਾਂ ਵਿੱਚ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ। ਫਿਲਮ 'ਰੇਡ 2' ਦਾ ਨਿਰਮਾਣ ਭੂਸ਼ਣ ਕੁਮਾਰ, ਕੁਮਾਰ ਮੰਗਤ ਪਾਠਕ, ਅਭਿਸ਼ੇਕ ਪਾਠਕ ਅਤੇ ਕ੍ਰਿਸ਼ਨ ਕੁਮਾਰ ਦੁਆਰਾ ਟੀ-ਸੀਰੀਜ਼ ਅਤੇ ਪੈਨੋਰਮਾ ਸਟੂਡੀਓਜ਼ ਦੇ ਬੈਨਰ ਹੇਠ ਕੀਤਾ ਗਿਆ ਹੈ।