ਕਲੱਬ ''ਚ ਇੱਕ ਵਿਅਕਤੀ ''ਤੇ ਬੋਤਲ ਨਾਲ ਹਮਲਾ ਕਰਨ ਦੇ ਦੋਸ਼ ''ਚ ਮਸ਼ਹੂਰ ਗਾਇਕ ਗ੍ਰਿਫ਼ਤਾਰ
Friday, May 16, 2025 - 03:43 PM (IST)

ਲੰਡਨ (ਏਜੰਸੀ)- ਲੰਡਨ ਦੇ ਇੱਕ ਨਾਈਟ ਕਲੱਬ ਵਿੱਚ 2023 ਵਿਚ ਇੱਕ ਵਿਅਕਤੀ 'ਤੇ ਬੋਤਲ ਨਾਲ ਹਮਲਾ ਕਰਨ ਦੇ ਦੋਸ਼ ਵਿੱਚ ਗਾਇਕ ਕ੍ਰਿਸ ਬ੍ਰਾਊਨ ਨੂੰ ਇੰਗਲੈਂਡ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੈਟਰੋਪੋਲੀਟਨ ਪੁਲਸ ਨੇ ਹਾਲਾਂਕਿ ਸਿੱਧੇ ਤੌਰ 'ਤੇ ਬ੍ਰਾਊਨ ਦਾ ਨਾਮ ਨਹੀਂ ਲਿਆ ਪਰ ਕਿਹਾ ਕਿ ਇੱਕ 36 ਸਾਲਾ ਵਿਅਕਤੀ ਨੂੰ ਮੈਨਚੈਸਟਰ ਦੇ ਇੱਕ ਹੋਟਲ ਤੋਂ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਬ੍ਰਿਟਿਸ਼ ਕਾਨੂੰਨਾਂ ਤਹਿਤ ਪੁਲਸ ਕਿਸੇ ਸ਼ੱਕੀ ਦਾ ਨਾਮ ਉਦੋਂ ਤੱਕ ਜਾਰੀ ਨਹੀਂ ਕਰ ਸਕਦੀ, ਜਦੋਂ ਤੱਕ ਦੋਸ਼ ਪੱਤਰ ਦਾਇਰ ਨਹੀਂ ਕੀਤਾ ਜਾਂਦਾ।
ਇਹ ਵੀ ਪੜ੍ਹੋ: ਹੋਮ-ਕਾਰ ਲੋਨ ਲੈਣ ਵਾਲਿਆਂ ਲਈ ਅਹਿਮ ਖ਼ਬਰ, RBI ਦੇਣ ਵਾਲਾ ਹੈ ਵੱਡਾ ਤੋਹਫ਼ਾ
ਇਕ ਬ੍ਰਿਟਿਸ਼ ਅਖ਼ਬਾਰ ਅਨੁਸਾਰ, ਨਿਰਮਾਤਾ ਐਬ ਡਿਆਵ ਨੇ ਐਤਵਾਰ ਨੂੰ ਕਿਹਾ ਕਿ ਫਰਵਰੀ 2023 ਵਿੱਚ, ਕ੍ਰਿਸ ਬ੍ਰਾਊਨ ਨੇ ਲੰਡਨ ਦੇ ਮੇਫੇਅਰ ਖੇਤਰ ਵਿੱਚ ਸਥਿਤ ਟੇਪ 'ਨਾਈਟ ਕਲੱਬ' ਵਿੱਚ ਬਿਨਾਂ ਕਿਸੇ ਕਾਰਨ ਦੇ ਉਸ 'ਤੇ ਹਮਲਾ ਕੀਤਾ, ਜਿਸ ਤੋਂ ਬਾਅਦ ਉਸਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਪੁਲਸ ਅਧਿਕਾਰੀਆਂ ਨੇ ਲੰਘੇ ਦਿਨ ਮੈਨਚੈਸਟਰ ਵਿਚ ਬ੍ਰਾਊਨ ਨੂੰ ਗ੍ਰਿਫਤਾਰ ਕੀਤਾ।
ਇਹ ਵੀ ਪੜ੍ਹੋ: ਸੋਨੇ ਦੀਆਂ ਕੀਮਤਾਂ 'ਚ ਵੱਡਾ ਬਦਲਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8