ਆਮਿਰ ਖਾਨ ਦੀ ਫਿਲਮ ''ਸਿਤਾਰੇ ਜ਼ਮੀਨ ਪਰ 2'' ਦੇ ਪਹਿਲੇ ਗੀਤ ''ਗੁੱਡ ਫਾਰ ਨਥਿੰਗ'' ਦਾ ਟੀਜ਼ਰ ਰਿਲੀਜ਼

Wednesday, May 21, 2025 - 05:04 PM (IST)

ਆਮਿਰ ਖਾਨ ਦੀ ਫਿਲਮ ''ਸਿਤਾਰੇ ਜ਼ਮੀਨ ਪਰ 2'' ਦੇ ਪਹਿਲੇ ਗੀਤ ''ਗੁੱਡ ਫਾਰ ਨਥਿੰਗ'' ਦਾ ਟੀਜ਼ਰ ਰਿਲੀਜ਼

ਐਂਟਰਟੇਨਮੈਂਟ ਡੈਸਕ- 2007 ਦੀ ਸੁਪਰਹਿੱਟ ਫਿਲਮ ਸਿਤਾਰੇ ਜ਼ਮੀਨ ਪਰ ਦੇ ਨਿਰਮਾਤਾ ਸਿਤਾਰੇ ਜ਼ਮੀਨ ਪਰ 2 ਲੈ ਕੇ ਆ ਰਹੇ ਹਨ, ਜਿਸ ਨੂੰ ਲੈ ਕੇ ਦਰਸ਼ਕਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਫਿਲਮ ਦਾ ਟ੍ਰੇਲਰ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ। ਹੁਣ ਨਿਰਮਾਤਾ ਇਸਦਾ ਪਹਿਲਾ ਗੀਤ 'ਗੁੱਡ ਫਾਰ ਨਥਿੰਗ' ਲੈ ਕੇ ਆ ਰਹੇ ਹਨ। ਗਾਣੇ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ ਅਤੇ ਇਸ 'ਚ ਕੋਚ ਗੁਲਸ਼ਨ ਅਤੇ ਉਨ੍ਹਾਂ ਦੀ ਟੈਲੇਂਟੇਡ ਟੀਮ ਦੀ ਮਸਤੀ, ਦਿਲਚਸਪ ਅਤੇ ਮਨੋਰੰਜਕ ਸਫ਼ਰ ਦੀ ਝਲਕ ਦੇਖਣ ਨੂੰ ਮਿਲਦੀ ਹੈ।
ਟੀਜ਼ਰ ਵਿੱਚ ਆਮਿਰ ਖਾਨ ਕੋਚ ਗੁਲਸ਼ਨ ਦੀ ਭੂਮਿਕਾ ਵਿੱਚ ਬਾਸਕਟਬਾਲ ਦੀ ਸਿਖਲਾਈ ਦਿੰਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਪੂਰੀ ਟੀਮ ਨਾਲ ਉਨ੍ਹਾਂ ਦੀ ਟਿਊਨਿੰਗ ਦੇਖ ਕੇ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਆ ਜਾਵੇਗੀ। 'ਗੁੱਡ ਫਾਰ ਨਥਿੰਗ' ਗੀਤ ਵਿੱਚ ਸ਼ੰਕਰ ਮਹਾਦੇਵਨ ਅਤੇ ਅਮਿਤਾਭ ਭੱਟਾਚਾਰੀਆ ਦੀਆਂ ਮਜ਼ੇਦਾਰ ਅਤੇ ਜੋਸ਼ੀਲੀ ਆਵਾਜ਼ ਸੁਣਨ ਨੂੰ ਮਿਲਦੀ ਹੈ।


ਨੀਲ ਮੁਖਰਜੀ ਦੀਆਂ ਗਿਟਾਰ ਦੀਆਂ ਧੁਨਾਂ ਅਤੇ ਸ਼ੈਲਡਨ ਡੀ'ਸਿਲਵਾ ਦੀ ਬਾਸ 'ਤੇ ਕਮਾਲ ਦਾ ਸਾਥ ਗਾਣੇ ਨੂੰ ਹੋਰ ਖਾਸ ਬਣਾਉਂਦੇ ਹਨ। ਪੂਰਾ ਗਾਣਾ ਕੱਲ੍ਹ ਰਿਲੀਜ਼ ਹੋਵੇਗਾ। ਆਮਿਰ ਖਾਨ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ 'ਸਿਤਾਰੇ ਜ਼ਮੀਨ ਪਰ' ਵਿੱਚ ਆਮਿਰ ਖਾਨ ਅਤੇ ਜੇਨੇਲੀਆ ਦੇਸ਼ਮੁਖ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਆਰ. ਐੱਸ. ਪ੍ਰਸੰਨਾ ਦੁਆਰਾ ਨਿਰਦੇਸ਼ਤ ਇਹ ਫਿਲਮ 20 ਜੂਨ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ

 


author

Aarti dhillon

Content Editor

Related News