ਦੁਨੀਆ ਭਰ ’ਚ ਅੱਜ ਰਿਲੀਜ਼ ਹੋਈ ਫਿਲਮ ‘ਸੌਂਕਣ ਸੌਂਕਣੇ 2’
Friday, May 30, 2025 - 12:54 PM (IST)

ਜਲੰਧਰ (ਬਿਊਰੋ)– ਚਿਰਾਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ ‘ਸੌਂਕਣ ਸੌਂਕਣੇ 2’ ਅੱਜ ਦੁਨੀਆ ਭਰ ’ਚ ਰਿਲੀਜ਼ ਹੋ ਗਈ ਹੈ। ‘ਸੌਂਕਣ ਸੌਂਕਣੇ 2’ ਦਾ ਜਦੋਂ ਤੋਂ ਟ੍ਰੇਲਰ ਰਿਲੀਜ਼ ਹੋਇਆ ਸੀ, ਉਦੋਂ ਤੋਂ ਇਹ ਚਰਚਾ ’ਚ ਬਣੀ ਹੋਈ ਹੈ। ਫਿਲਮ ਨੂੰ ਲੈ ਕੇ ਲੋਕਾਂ ’ਚ ਬੇਹੱਦ ਉਤਸ਼ਾਹ ਵੀ ਦੇਖਣ ਨੂੰ ਮਿਲ ਰਿਹਾ ਹੈ। ਸਿਰਫ਼ ਫਿਲਮ ਦਾ ਟ੍ਰੇਲਰ ਹੀ ਨਹੀਂ, ਸਗੋਂ ਇਸ ਦੇ ਗੀਤ ਵੀ ਲੋਕਾਂ ਵੱਲੋਂ ਖ਼ੂਬ ਪਸੰਦ ਕੀਤੇ ਜਾ ਰਹੇ ਹਨ ਤੇ ਆਖਿਰਕਾਰ ਫਿਲਮ ਹੁਣ ਲੋਕਾਂ ਦੀ ਕਚਹਿਰੀ ’ਚ ਆ ਗਈ ਹੈ।
ਦੱਸ ਦੇਈਏ ਕਿ ਫਿਲਮ ਸਾਲ 2022 ’ਚ ਰਿਲੀਜ਼ ਹੋਈ ‘ਸੌਂਕਣ ਸੌਂਕਣੇ’ ਦਾ ਹੀ ਅਗਲਾ ਭਾਗ ਹੈ। ‘ਸੌਂਕਣ ਸੌਂਕਣੇ’ ਫਿਲਮ ਬਲਾਕਬਸਟਰ ਹਿੱਟ ਸਾਬਿਤ ਹੋਈ ਸੀ, ਜਿਸ ਨੇ ਕਮਾਈ ਦੇ ਮਾਮਲੇ ’ਚ ਵੀ ਰਿਕਾਰਡ ਬਣਾਏ ਸਨ। ਉਥੇ ‘ਸੌਂਕਣ ਸੌਂਕਣੇ 2’ ਦੇ ਟ੍ਰੇਲਰ ਤੋਂ ਲੱਗ ਰਿਹਾ ਹੈ ਕਿ ਇਹ ਆਪਣੇ ਪਹਿਲੇ ਭਾਗ ਨਾਲੋਂ ਵਧੇਰੇ ਮਨੋਰੰਜਨ ਭਰਪੂਰ ਹੋਣ ਵਾਲੀ ਹੈ। ‘ਸੌਂਕਣ ਸੌਂਕਣੇ 2’ ਫਿਲਮ ’ਚ ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਮਜ਼ੇਦਾਰ ਗੱਲ ਇਹ ਹੈ ਕਿ ਸਰਗੁਣ ਮਹਿਤਾ ਇਸ ਫਿਲਮ ’ਚ 2 ਕਿਰਦਾਰ ਨਿਭਾਅ ਰਹੀ ਹੈ, ਇਕ ਕਿਰਦਾਰ ਨਸੀਬ ਕੌਰ ਦਾ ਹੈ ਤੇ ਦੂਜਾ ਮੋਨਿਕਾ ਬਲੂਚੀ ਦਾ।
ਫਿਲਮ ਨੂੰ ਸਮੀਪ ਕੰਗ ਵੱਲੋਂ ਡਾਇਰੈਕਟ ਕੀਤਾ ਗਿਆ ਹੈ, ਜੋ ਪੰਜਾਬੀ ਸਿਨੇਮਾ ’ਚ ਕਈ ਸੁਪਰਹਿੱਟ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਫਿਲਮ ਦੀ ਕਹਾਣੀ ਅੰਬਰਦੀਪ ਸਿੰਘ ਵੱਲੋਂ ਲਿਖੀ ਗਈ ਹੈ। ਇਸ ਨੂੰ ਜਤਿਨ ਸੇਠੀ, ਸਰਗੁਣ ਮਹਿਤਾ ਤੇ ਰਵੀ ਦੂਬੇ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਇਹ ਫਿਲਮ ਨਾਦਸ ਸਟੂਡੀਓਜ਼ ਤੇ ਡ੍ਰੀਮਯਾਤਾ İਟਰਟੇਨਮੈਂਟ ਦੀ ਸਾਂਝੀ ਪੇਸ਼ਕਸ਼ ਹੈ, ਜਿਸ ’ਚ ਪਾਗਲਪਣ, ਕਨਫਿਊਜ਼ਨ ਤੇ ਹਾਸੇ ਦੇ ਨਾਲ ਸਰਪ੍ਰਾਈਜ਼ ਵੀ ਮਿਲਣ ਵਾਲਾ ਹੈ।