ਗਾਇਕਾ ਆਕ੍ਰਿਤੀ ਕੱਕੜ ਨੇ ਸੁਸ਼ਮਿਤਾ ਸੇਨ ਨਾਲ ਸਾਂਝੀ ਕੀਤੀ ਆਪਣੀ ਪੁਰਾਣੀ ਯਾਦ, ਥ੍ਰੋਬੈੱਕ ਤਸਵੀਰ ਆਈ ਸਾਹਮਣੇ
Tuesday, Aug 30, 2022 - 04:37 PM (IST)
ਬਾਲੀਵੁੱਡ ਡੈਸਕ- ਸੁਸ਼ਮਿਤਾ ਸੇਨ ਕਈ ਲੋਕਾਂ ਲਈ ਰੋਲ ਮਾਡਲ ਹੈ। ਸੁਸ਼ਮਿਕਾ ਸੇਨ ਬਾਲੀਵੁੱਡ ਦੀ ਮਸ਼ਹੂਰ ਅਤੇ ਖੂਬਸੂਰਤ ਅਦਾਕਾਰਾਂ ’ਚੋਂ ਇਕ ਹੈ। ਸੁਸ਼ਮਿਤਾ ਨੇ 1994 ’ਚ ਮਿਸ ਯੂਨੀਵਰਸ ਦਾ ਤਾਜ ਜਿੱਤਿਆ। ਸੁਸ਼ਮਿਤਾ ਇਹ ਖ਼ਿਤਾਬ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਹੈ। ਇਹ ਸੁੰਦਰਤਾ ਮੁਕਾਬਲਾ ਜਿੱਤਣ ਤੋਂ ਬਾਅਦ ਅਦਾਕਾਰਾ ਨੂੰ ਫੰਕਸ਼ਨਾਂ ’ਚ ਬੁਲਾਇਆ ਜਾਣ ਲੱਗਾ। ਇਸ ਦੌਰਾਨ ਇਕ ਗਾਇਨ ਮੁਕਾਬਲੇ ’ਚ ਜੇਤੂ ਵਿਦਿਆਰਥਣਾਂ ਨੂੰ ਸਰਟੀਫ਼ਿਕੇਟ ਦੇਣ ਲਈ ਸੁਸ਼ਮਿਤਾ ਨੂੰ ਬੁਲਾਇਆ ਗਿਆ। ਉਹ ਵਿਦਿਆਕਥਣ ਆਕ੍ਰਿਤੀ ਕੱਕੜ ਸੀ, ਜੋ ਹੁਣ ਬਾਲੀਵੁੱਡ ਦੀ ਪ੍ਰਸਿੱਧ ਪਲੇਬੈਕ ਗਾਇਕਾ ਹੈ।
ਇਹ ਵੀ ਪੜ੍ਹੋ : ਥਾਈਲੈਂਡ ’ਚ ਕੁਦਰਤ ਦਾ ਆਨੰਦ ਲੈ ਰਹੀ ਹਿਨਾ ਖ਼ਾਨ, ਮਿੰਨੀ ਸਕਰਟ ’ਚ ਬੋਲਡ ਅੰਦਾਜ਼ ’ਚ ਦੇ ਰਹੀ ਪੋਜ਼
ਸੁਸ਼ਮਿਤਾ ਸੇਨ ਨੂੰ ਦਿੱਲੀ ’ਚ ਇਕ ਸੰਗੀਤ ਮੁਕਾਬਲੇ ’ਚ ਬੁਲਾਇਆ ਗਿਆ ਸੀ, ਜਿੱਥੇ ਆਕ੍ਰਿਤੀ ਕੱਕੜ ਵੀ ਮੌਜੂਦ ਸੀ। ਇਸ ਮੌਕੇ ਦੀ ਇਕ ਯਾਦਗਾਰ ਤਸਵੀਰ ਆਕ੍ਰਿਤੀ ਨੇ ਇੰਸਟਾ ਸਟੋਰੀ ’ਤੇ ਸਾਂਝੀ ਕੀਤੀ ਹੈ। ਤਸਵੀਰ ’ਚ ਸੁਸ਼ਮਿਤਾ ਆਪਣੇ ਖੂਬਸੂਰਤ ਅੰਦਾਜ਼ ’ਚ ਨਜ਼ਰ ਆ ਰਹੀ ਹੈ। ਤਸਵੀਰ ’ਚ ਅਦਾਕਾਰਾ ਆਕ੍ਰਿਤੀ ਕੱਕੜ ਨੂੰ ਸਰਟੀਫ਼ਿਕੇਟ ਦਿੰਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : ਸ਼ਰਧਾ ਕਪੂਰ ਨੇ ਕਰਵਾਇਆ ਨਵਾਂ ਹੇਅਰ ਕੱਟ, ਪ੍ਰਸ਼ੰਸਕਾਂ ਤੋਂ ਲੁੱਕ ਬਾਰੇ ਲਈ ਰਾਏ
ਆਕ੍ਰਿਤੀ ਕੱਕੜ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਤੁਸੀਂ ਕੀਮਤੀ ਹੋ, ਮੈਂ ਤੁਹਾਨੂੰ ਰੋਜ਼ਾਨਾ ਪ੍ਰੇਰਨਾ ਦੇਣ ਲਈ ਪਿਆਰ ਕਰਦੀ ਹਾਂ, 9 ਸਾਲ ਪਹਿਲੇ ਵੀ ਲਿਖਿਆ ਹੈ।’ ਇਸ ਦੇ ਨਾਲ ਉਸ ਨੇ ਲਿਖਿਆ ਹੈ ਕਿ ‘ਬਚਪਨ ’ਚ ਦਿੱਲੀ ’ਚ ਗਾਉਣ ਮੁਕਾਬਲੇ ’ਚ ਜਿੱਥੇ ਸੁਸ਼ਮਿਤਾ ਸੇਨ ਜੋ ਨਵੀਨਤਮ ਮਿਸ ਯੂਨੀਵਰਸ ਬਣੀ ਸੀ, ਮਹਿਮਾਨ ਸੀ, ਲੰਮਾ ਸਮਾਂ ਹੋ ਗਿਆ ਹੈ, ਮੈਂ ਜਵਾਨ ਮਹਿਸੂਸ ਕਰ ਰਿਹਾ ਹਾਂ।’
ਸੁਸ਼ਮਿਤਾ ਸੇਨ ਨੇ ਵੀ ਆਕ੍ਰਿਤੀ ਕੱਕੜ ਦੀ ਇਸ ਇੰਸਟਾ ਸਟੋਰੀ ਨੂੰ ਆਪਣੀ ਇੰਸਟਾ ਸਟੋਰੀ ’ਤੇ ਸਾਂਝਾ ਕੀਤਾ ਅਤੇ ਹੈਰਾਨੀ ਜ਼ਾਹਰ ਕਰਦੇ ਹੋਏ ਲਿਖਿਆ ‘OMG ਕੀਮਤੀ'
ਦੱਸ ਦੇਈਏ ਕਿ ਆਕ੍ਰਿਤੀ ਕੱਕੜ ਹੁਣ ਇਕ ਮਸ਼ਹੂਰ ਗਾਇਕਾ ਹੈ। ਆਕ੍ਰਿਤੀ ਨੇ ਬਾਲੀਵੁੱਡ ਇੰਡਸਟਰੀ ਨੂੰ ਆਪਣੀ ਆਵਾਜ਼ ’ਚ ਕਈ ਗੀਤ ਦਿੱਤੇ ਹਨ। ‘ਜਿਸਮ 2’ ’ਚ ਅਤੇ ਫ਼ਿਲਮ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਦੇ ‘ਸੈਟਰਡੇ ਸੈਟਰਡੇ’ ਵਰਗੇ ਕਈ ਹਿੱਟ ਗੀਤਾਂ ਲਈ ਜਾਣਿਆ ਜਾਂਦਾ ਹੈ।