ਸਿਮਰਨ ਧਾਦਲੀ ਦੇ ਗੀਤ ‘ਲਹੂ ਦੀ ਆਵਾਜ਼’ ’ਤੇ ਮੀਤੀ ਕਲ੍ਹੇਰ ਨੇ ਮਾਰੀ ਸਟ੍ਰਾਈਕ, ਯੂਟਿਊਬ ਨੇ ਕੀਤਾ ਗੀਤ ਡਿਲੀਟ

Tuesday, Sep 28, 2021 - 11:51 AM (IST)

ਚੰਡੀਗੜ੍ਹ (ਬਿਊਰੋ)– ਸਿਮਰਨ ਕੌਰ ਧਾਦਲੀ ਦਾ ਗੀਤ ਅਜੇ ਤਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਗੀਤ ਨੂੰ ਰਿਲੀਜ਼ ਹੋਇਆਂ ਕਾਫੀ ਦਿਨ ਹੋ ਗਏ ਹਨ ਪਰ ਇਸ ਦਾ ਸੁਰਖ਼ੀਆਂ ’ਚ ਬਣੇ ਰਹਿਣਾ ਲਗਾਤਾਰ ਜਾਰੀ ਹੈ। ਦਰਅਸਲ ਸਿਮਰਨ ਕੌਰ ਧਾਦਲੀ ਨੇ ਆਪਣੇ ਗੀਤ ’ਚ ਫੈਮੇਨਿਜ਼ਮ ਨੂੰ ਲੈ ਕੇ ਆਪਣਾ ਪੱਖ ਰੱਖਿਆ ਸੀ, ਜਿਸ ’ਤੇ ਕੁਝ ਲੋਕਾਂ ਨੇ ਸਹਿਮਤੀ ਜਤਾਈ ਤੇ ਕੁਝ ਨੇ ਇਤਰਾਜ਼।

ਇਹ ਖ਼ਬਰ ਵੀ ਪੜ੍ਹੋ : ਗਾਇਕ ਸੱਜਣ ਅਦੀਬ ਦੇ ਘਰ ਛਾਇਆ ਮਾਤਮ, ਪਿਤਾ ਦਾ ਹੋਇਆ ਦਿਹਾਂਤ

ਗੀਤ ’ਚ ਸਿਮਰਨ ਕੌਰ ਧਾਦਲੀ ਨੇ ਮੀਤੀ ਕਲ੍ਹੇਰ ਦਾ ਵੀ ਜ਼ਿਕਰ ਕੀਤਾ ਸੀ, ਜਿਸ ਨੇ ਹੁਣ ਗੀਤ ’ਤੇ ਵੱਡਾ ਐਕਸ਼ਨ ਲਿਆ ਹੈ। ਦੱਸ ਦੇਈਏ ਕਿ ਮੀਤੀ ਕਲੇਰ ਨੇ ਗੀਤ ’ਤੇ ਸਟ੍ਰਾਈਕ ਮਾਰੀ ਹੈ, ਜਿਸ ਕਾਰਨ ਯੂਟਿਊਬ ਨੇ ਸਿਮਰਨ ਕੌਰ ਧਾਦਲੀ ਦਾ ਗੀਤ ਯੂਟਿਊਬ ਤੋਂ ਡਿਲੀਟ ਕਰ ਦਿੱਤਾ ਹੈ।

PunjabKesari

ਗੀਤ ਡਿਲੀਟ ਕਰਵਾਉਣ ਤੋਂ ਬਾਅਦ ਮੀਤੀ ਕਲ੍ਹੇਰ ਨੇ ਇੰਸਟਾਗ੍ਰਾਮ ’ਤੇ ਸਟੋਰੀਜ਼ ਅਪਲੋਡ ਕੀਤੀਆਂ ਹਨ, ਜਿਨ੍ਹਾਂ ’ਚੋਂ ਪਹਿਲੀ ਸਟੋਰੀ ’ਚ ਉਹ ਲਿਖਦੀ ਹੈ, ‘ਮੈਨੂੰ ਪੰਜਾਬੀ ਗੀਤਾਂ ਤੇ ਇਸ ’ਚ ਪੇਸ਼ ਕੀਤੇ ਵਿਚਾਰਾਂ ਨਾਲ ਕੋਈ ਮੁਸ਼ਕਿਲ ਨਹੀਂ ਹੈ ਪਰ ਜੇਕਰ ਤੁਸੀਂ ਮੇਰੀ ਤਸਵੀਰ ਦੀ ਵਰਤੋਂ ਕਰਦੇ ਹੋ ਤਾਂ ਮੈਨੂੰ ਪੈਸੇ ਦਿਓ।’

PunjabKesari

ਮੀਤੀ ਅਗਲੀ ਸਟੋਰੀ ’ਚ ਲਿਖਦੀ ਹੈ, ‘ਅਗਲੀ ਵਾਰ ਮੇਰੇ ਤੋਂ ਇਜਾਜ਼ਤ ਲਓ ਤੇ ਮੇਰਾ ਕੰਟੈਂਟ ਵਰਤਣ ਲਈ ਮੈਨੂੰ ਪੈਸੇ ਦਿਓ। ਜੇਕਰ ਤੁਸੀਂ ਸਿੱਧੂ ਮੂਸੇ ਵਾਲਾ ਜਾਂ ਕਰਨ ਔਜਲਾ ਨਹੀਂ ਹੋ ਤਾਂ ਮੈਨੂੰ ਤੁਹਾਡੀ ਕੰਟਰੋਵਰਸੀ ਤੇ ਡਿਬੇਟ ’ਚ ਕੋਈ ਦਿਲਚਸਪੀ ਨਹੀਂ ਹੈ।’

ਉਥੇ ਤੁਹਾਨੂੰ ਦੱਸ ਦੇਈਏ ਕਿ ਸਿਮਰਨ ਕੌਰ ਧਾਦਲੀ ਵੀ ਗੀਤ ਡਿਲੀਟ ਹੋਣ ਤੋਂ ਬਾਅਦ ਪਿੱਛੇ ਨਹੀਂ ਹਟੀ। ਸਿਮਰਨ ਨੇ ਆਪਣੇ ਯੂਟਿਊਬ ਚੈਨਲ ’ਤੇ ਗੀਤ ਦੀ ਆਡੀਓ ਨੂੰ ਮੁੜ ਤੋਂ ਸ਼ੇਅਰ ਕਰ ਦਿੱਤਾ ਹੈ। ਹਾਲਾਂਕਿ ਵੀਡੀਓ ਦੀ ਜਗ੍ਹਾ ਸਿਰਫ ਪੋਸਟਰ ਹੀ ਲੱਗਾ ਹੈ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News