ਸਿੰਪਲ ਸਲਵਾਰ ਸੂਟ ''ਚ ਸ਼ਹਿਨਾਜ਼ ਨੇ ਲੁੱਟੀ ਮਹਿਫ਼ਿਲ, ਏਅਰਪੋਰਟ ''ਤੇ ਪ੍ਰਸ਼ੰਸਕਾਂ ਨਾਲ ਲਈ ਸੈਲਫੀ (ਤਸਵੀਰਾਂ)

04/12/2022 10:23:58 AM

ਮੁੰਬਈ- ਅਦਾਕਾਰਾ ਸ਼ਹਿਨਾਜ਼ ਗਿੱਲ ਪੰਜਾਬ 'ਚ ਪਰਿਵਾਰ ਨਾਲ ਸਮਾਂ ਬਿਤਾਉਣ ਤੋਂ ਬਾਅਦ ਮੁੰਬਈ ਵਾਪਸ ਪਰਤ ਆਈ ਹੈ। ਸੋਮਵਾਰ ਦੀ ਦੁਪਿਹਰ ਉਨ੍ਹਾਂ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਇਸ ਦੌਰਾਨ ਸ਼ਹਿਨਾਜ਼ ਨੇ ਆਪਣੀ ਸਿੰਪਲ ਲੁੱਕ ਨਾਲ ਸਭ ਦਾ ਦਿਲ ਜਿੱਤ ਲਿਆ।

PunjabKesari
ਲੁੱਕ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਪਰਪਲ ਕਮੀਜ਼ ਅਤੇ ਵ੍ਹਾਈਟ ਸਲਵਾਰ 'ਚ ਖੂਬਸੂਰਤ ਦਿਖੀ। ਇਸ ਸੂਟ ਦੇ ਨਾਲ ਸ਼ਹਿਨਾਜ਼ ਨੇ ਵ੍ਹਾਈਟ ਦੁਪੱਟਾ ਕੈਰੀ ਕੀਤਾ ਸੀ। ਸ਼ਹਿਨਾਜ਼ ਪੰਜਾਬੀ ਸਲਵਾਰ ਸੂਟ 'ਚ ਬੇਹੱਦ ਸੁੰਦਰ ਲੱਗੀ।

PunjabKesari
ਮਿਨੀਮਲ ਮੇਕਅਪ, ਪੋਨੀ ਟੇਲ, ਸ਼ਹਿਨਾਜ਼ ਦੀ ਲੁੱਕ ਨੂੰ ਚਾਰ ਚੰਨ ਲਗਾ ਰਹੀ ਸੀ। ਏਅਰਪੋਰਟ 'ਤੇ ਜਦੋਂ ਸ਼ਹਿਨਾਜ਼ ਨੂੰ ਪ੍ਰਸ਼ੰਸਕਾਂ ਨੇ ਘੇਰਿਆ ਤਾਂ ਉਨ੍ਹਾਂ ਨੇ ਵੀ ਕਿਸੇ ਨੂੰ ਨਿਰਾਸ਼ ਨਹੀਂ ਕੀਤਾ ਅਤੇ ਮੁਸਕਰਾਉਂਦੇ ਹੋਏ ਸਭ ਦੇ ਨਾਲ ਸੈਲਫੀ ਕਲਿੱਕ ਕਰਵਾਈ। ਉਨ੍ਹਾਂ ਦੀ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। 

PunjabKesari
ਸ਼ਹਿਨਾਜ਼ ਗਿੱਲ ਹਾਲ ਹੀ 'ਚ ਅੰਮ੍ਰਿਤਸਰ ਗੋਲਡਨ ਟੈਂਪਲ ਗਈ ਸੀ, ਜਿਥੇ ਉਨ੍ਹਾਂ ਨੇ ਮੱਥਾ ਟੇਕਿਆ। ਉਨ੍ਹਾਂ ਨੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਸੀ ਜਿਸ 'ਚ ਉਨ੍ਹਾਂ ਦੇ ਚਿਹਰੇ 'ਤੇ ਸਕੂਨ ਸਾਫ ਨਜ਼ਰ ਆ ਰਿਹਾ ਸੀ।

PunjabKesari

PunjabKesariPunjabKesariPunjabKesari


Aarti dhillon

Content Editor

Related News