ਅਜਿਹਾ ਹੈ ਸਿੱਧੂ ਮੂਸੇਵਾਲਾ ਦਾ ਫਾਰਮ ਹਾਊਸ, ਪਿਤਾ ਨਾਲ ਤਸਵੀਰਾਂ ਵਾਇਰਲ

Friday, Jun 26, 2020 - 09:06 AM (IST)

ਅਜਿਹਾ ਹੈ ਸਿੱਧੂ ਮੂਸੇਵਾਲਾ ਦਾ ਫਾਰਮ ਹਾਊਸ, ਪਿਤਾ ਨਾਲ ਤਸਵੀਰਾਂ ਵਾਇਰਲ

ਜਲੰਧਰ (ਬਿਊਰੋ) — ਪੰਜਾਬੀ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਹ ਆਪਣੇ ਪਿਤਾ ਨਾਲ ਆਪਣੇ ਫਾਰਮ ਹਾਊਸ 'ਤੇ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਸਿੱਧੂ ਮੂਸੇਵਾਲਾ ਟਰੈਕਟਰ ਦੀ ਛਾਂ 'ਚ ਲੰਮੇ ਪਿਆ ਵਿਖਾਈ ਦੇ ਰਿਹਾ ਹੈ ਅਤੇ ਆਪਣੇ ਪਿਤਾ ਨਾਲ ਕੁਝ ਗੱਲਾਂ ਕਰ ਰਿਹਾ ਹੈ।
PunjabKesari
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਆਪਣਾ ਨਵਾਂ ਘਰ ਬਣਾ ਰਿਹਾ ਹੈ, ਜਿਸ ਦੀਆਂ ਕੁਝ ਤਸਵੀਰਾਂ ਵੀ ਪਿੱਛੇ ਜਿਹੇ ਉਸ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਸਨ। ਆਪਣੇ ਗੀਤਾਂ ਕਰਕੇ ਚਰਚਾ 'ਚ ਰਹਿਣ ਵਾਲਾ ਸਿੱਧੂ ਮੂਸੇਵਾਲਾ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਿਹਾ ਹੈ। ਉਸ ਦੇ ਗੀਤਾਂ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਉਸ ਦੇ ਗੀਤ 'ਧੱਕਾ' ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਸ ਗੀਤ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਅਗਲੇ ਸਾਲ ਵੀ ਕਈ ਹਿੱਟ ਗੀਤ ਲੈ ਕੇ ਆ ਰਹੇ ਹਨ। ਹਾਲ ਹੀ 'ਚ ਉਸ ਦਾ ਅੰਮ੍ਰਿਤ ਮਾਨ ਨਾਲ ਰਿਲੀਜ਼ ਹੋਇਆ ਗੀਤ 'ਬੰਬੀਹਾ ਬੋਲੇ' ਵੀ ਦਰਸ਼ਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਗੀਤਾਂ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਨਾਂ ਕਮਾ ਰਿਹਾ ਹੈ ਅਤੇ ਹੁਣ ਉਹ ਜਲਦ ਹੀ ਫ਼ਿਲਮ 'ਯੈੱਸ ਆਈ ਐੱਮ ਸਟੂਡੈਂਟ' 'ਚ ਨਜ਼ਰ ਆਉਣ ਵਾਲਾ ਹੈ। ਮਾਨਸਾ ਦੇ ਪਿੰਡ ਮੂਸੇਵਾਲਾ ਨਾਲ ਸਬੰਧ ਰੱਖਣ ਵਾਲੇ ਸਿੱਧੂ ਮੂਸੇਵਾਲਾ ਨੇ ਹੁਣ ਤੱਕ ਕਈ ਹਿੱਟ ਗੀਤ ਗਾ ਚੁੱਕਾ ਹੈ।


author

sunita

Content Editor

Related News