ਗਾਇਕਾ ਅਫਸਾਨਾ ਖ਼ਾਨ ਨੇ ਭਰਾ ਮੂਸੇਵਾਲਾ ਨੂੰ ਨਮ ਅੱਖਾਂ ਨਾਲ ਕੀਤਾ ਯਾਦ, ਲਿਖੀਆਂ ਇਹ ਖ਼ਾਸ ਗੱਲਾਂ

Monday, May 29, 2023 - 10:45 AM (IST)

ਗਾਇਕਾ ਅਫਸਾਨਾ ਖ਼ਾਨ ਨੇ ਭਰਾ ਮੂਸੇਵਾਲਾ ਨੂੰ ਨਮ ਅੱਖਾਂ ਨਾਲ ਕੀਤਾ ਯਾਦ, ਲਿਖੀਆਂ ਇਹ ਖ਼ਾਸ ਗੱਲਾਂ

ਜਲੰਧਰ (ਬਿਊਰੋ) : ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਕਤਲ ਹੋਇਆਂ ਅੱਜ ਪੂਰਾ ਇਕ ਵਰ੍ਹਾ ਬੀਤ ਗਿਆ ਹੈ। ਇਸ ਮੌਕੇ ਸਿੱਧੂ ਦੀ ਮੂੰਹ ਬੋਲੀ ਭੈਣ ਅਫਸਾਨਾ ਖ਼ਾਨ ਨੇ ਭਰਾ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਨੋਟ ਲਿਖਿਆ ਹੈ, ਜਿਸ 'ਚ ਉਸ ਨੇ ਸਿੱਧੂ ਬਾਰੇ ਖ਼ਾਸ ਗੱਲਾਂ ਸਾਂਝੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਉਸ ਨੇ ਸਿੱਧੂ ਨਾਲ ਆਪਣੀਆਂ ਕੁਝ ਯਾਦਗਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

ਅਫਸਾਨਾ ਖ਼ਾਨ ਨੇ ਪੋਸਟ 'ਚ ਲਿਖਿਆ, ''ਵੱਡਾ ਬਾਈ ਸਿੱਧੂ ਮੂਸੇਵਾਲਾ, ਮਿਸ ਯੂ. ਮੌਤ ਤੋਂ ਤੁਸੀਂ 8 ਦਿਨ ਪਹਿਲਾਂ ਮਿਲ ਕੇ ਗਏ ਸੀ ਕਿ ਪਤਾ ਸੀ ਕੀ ਉਹ ਲਾਸਟ/ਆਖ਼ਰੀ ਮੁਲਾਕਾਤ ਹੋਵੇਗੀ। ਬਹੁਤ ਗੱਲਾਂ ਕੀਤੀਆਂ, ਇਹ ਪਿਆਰ ਸੀ ਮੇਰਾ ਵੱਡਾ ਬਾਈ ਨਾਲ, ਹੁਣ ਕਿਸ ਨਾਲ ਦਿਲ ਦੀਆਂ ਗੱਲਾਂ ਕਰਾਂ ਬਾਈ, ਇਕੱਲਿਆਂ ਕਰ ਗਏ ਸਾਨੂੰ ਤੁਸੀਂ। ਮੈਨੂੰ ਬਾਈ ਝੱਲੀ ਕਹਿੰਦੇ ਸੀ, ਮੈਂ ਬਹੁਤ ਝੱਲ ਖਿਲਾਰੀ ਬਾਈ ਨੇ ਹੱਸੀ ਜਾਣਾ ਫਿਰ ਕਹਿੰਦੇ ਇਹ ਭੋਲੀ ਆ...ਮਿਸ ਯੂ ਵੱਡੇ ਬਾਈ ਤੁਸੀਂ ਤੁਸੀਂ ਹੀ ਸੀ ਹੋਰ ਕੋਈ ਨਹੀਂ ਬਣ ਸਕਦਾ ਤੁਹਾਡੇ ਵਰਗਾ। ਕੋਈ ਨਹੀਂ ਦਿਲ ਦਾ ਸਾਫ਼, ਦਿਲੋਂ ਮੇਰਾ ਪਿਆਰ ਤੇ ਰਿਸਪੈਕਟ ਕਰਦੇ ਸੀ, ਮੈਂ ਤੁਹਾਨੂੰ ਬਾਈ ਬਹੁਤ ਪਿਆਰ ਤੇ ਮਿਸ ਕਰਦੀ ਹਾਂ। ਹਰ ਸਮੇਂ ਇਕ ਤੁਸੀਂ ਉਹ ਇਨਸਾਨ ਹੋ ਜਿਨ੍ਹਾਂ ਨੇ ਮੈਨੂੰ ਸਮਝਿਆ, ਮੈਨੂੰ ਪਤਾ ਤੁਹਾਨੂੰ ਸਹੀ ਗਲਤ ਬੰਦੇ ਦੀ ਪਰਖ ਹੁੰਦੀ ਸੀ, ਇਸ ਲਈ ਤੁਸੀਂ ਮੈਨੂੰ ਭੈਣ ਕਿਹਾ ਪਰ ਤੁਹਾਡੇ ਪਿੱਛੋਂ ਇੰਨਾਂ ਕੁਝ ਕ ਗੰਦੇ ਲੋਕਾਂ ਨੂੰ ਇਸ ਰਿਸ਼ਤੇ ਦੀ ਬਿਲਕੁਲ ਕਦਰ ਨਹੀਂ। ਚੱਲੋ ਮੈਨੂੰ ਪਤਾ ਮੇਰੇ ਵੀਰ ਉੱਪਰੋਂ ਸਭ ਕੁਝ ਦੇਖ ਰਿਹਾ ਅਤੇ ਤੁਸੀਂ ਸਿਖਾਇਆ ਸੀ ਕਿ ਪਰਵਾਰ ਨਹੀਂ ਕਰਨੀ ਕਿਉਂਕਿ ਇਹ ਉਹ ਕੁਝ ਕ ਲੋਕ ਨੇ ਜਿਨ੍ਹਾਂ ਮਨੇ ਮੇਰੇ ਬਾਈ ਦੇ ਜਿਊਂਦੇ ਜੀ ਕਦਰ ਨਹੀਂ ਕੀਤੀ। ਹਮੇਸ਼ਾ ਦਿਲ ਦੁਖਾਇਆ ਸੀ ਤੁਹਾਡਾ ਤੁਸੀਂ ਮੇਰੇ ਨਾਲ ਗੱਲਾਂ ਕਰਦੇ ਹੁੰਦੇ ਸੀ। ਮੈਂ ਹਮੇਸ਼ਾ ਤੁਹਾਡੀ ਚੰਗੀ ਸੋਚ 'ਤੇ ਮਾਣ ਮਹਿਸੂਸ ਕਰਦੀ ਹਾਂ। ਬਾਈ ਵਾਪਸ ਆ ਜਾਓ...।''

PunjabKesari

ਦੱਸਣਯੋਗ ਹੈ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨੇ ਲਈ ਸੀ। ਜਿੱਥੇ ਸਿੱਧੂ ਮੂਸੇ ਵਾਲਾ ਦਾ ਕਤਲ ਕੀਤਾ ਗਿਆ ਸੀ, ਬੀਤੇ ਦਿਨੀਂ ਉਸ ਥਾਂ ’ਤੇ ਪਾਠ ਕਰਵਾਇਆ ਗਿਆ, ਜਿਸ ’ਚ ਸਿੱਧੂ ਮੂਸੇ ਵਾਲਾ ਦੀ ਮਾਂ ਚਰਨ ਕੌਰ ਨੇ ਹਾਜ਼ਰੀ ਲਗਵਾਈ। ਇਸ ਦੌਰਾਨ ਚਰਨ ਕੌਰ ਨੂੰ ਭੁੱਬਾਂ ਮਾਰ ਰੋਂਦੇ ਦੇਖਿਆ ਗਿਆ। ਸਿੱਧੂ ਦੇ ਕਤਲ ਵਾਲੀ ਥਾਂ ’ਤੇ ਪਹੁੰਚ ਕੇ ਚਰਨ ਕੌਰ ਨੇ ਪੁੱਤ ਨੂੰ ਸੈਲਿਊਟ ਵੀ ਕੀਤਾ।

ਦੱਸ ਦੇਈਏ ਕਿ ਅੱਜ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਉਸ ਦੇ ਤਾਏ ਚਮਕੌਰ ਸਿੰਘ ਵੱਲੋਂ ਪਿੰਡ ਮੂਸਾ ਦੇ ਗੁਰਦੁਆਰਾ ਸਾਹਿਬ 'ਚ ਪਾਠ ਦੇ ਭੋਗ ਪਾਏ ਜਾਣੇ ਹਨ। ਇਸ ਦੇ ਨਾਲ ਹੀ ਪਿੰਡ 'ਚ ਮੂਸੇਵਾਲਾ ਦੀ ਯਾਦ 'ਚ ਇੱਕ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਚਮਕੌਰ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਮੂਸੇਵਾਲਾ ਦੀ ਯਾਦ 'ਚ ਮਾਨਸਾ ਦੇ ਗੁਰਦੁਆਰਾ ਚੌਕ ਤੋਂ ਬੱਸ ਅੱਡਾ ਚੌਕ ਤੱਕ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਰੋਸ ਮਾਰਚ ਵੀ ਕੱਢਿਆ ਜਾਵੇਗਾ। ਇਸ ਮੌਕੇ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਮੂਸਾ ਪਿੰਡ ਪੁੱਜਣ ਦੀ ਵੀ ਅਪੀਲ ਕੀਤੀ ਗਈ ਹੈ।

PunjabKesari


author

sunita

Content Editor

Related News