ਆਖਰੀ ਵਾਰ ਮਾਂ ਨੇ ਵਾਹੇ ਸਿੱਧੂ ਦੇ ਵਾਲ ਤੇ ਪਿਓ ਨੇ ਬੰਨ੍ਹੀ ਪੱਗ (ਵੀਡੀਓ)

Tuesday, May 31, 2022 - 01:19 PM (IST)

ਆਖਰੀ ਵਾਰ ਮਾਂ ਨੇ ਵਾਹੇ ਸਿੱਧੂ ਦੇ ਵਾਲ ਤੇ ਪਿਓ ਨੇ ਬੰਨ੍ਹੀ ਪੱਗ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਕੁਝ ਪਲਾਂ ਬਾਅਦ ਅੰਤਿਮ ਸੰਸਕਾਰ ਹੋ ਜਾਵੇਗਾ। ਸਿੱਧੂ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਵੀਡੀਓ ਫੇਸਬੁੱਕ ’ਤੇ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਮੌਤ ਤੋਂ ਪਹਿਲਾਂ ਬਿਨਾਂ ਡਰੇ ਸ਼ੇਰ ਵਾਂਗ ਲੜਿਆ ਸਿੱਧੂ ਮੂਸੇ ਵਾਲਾ, ਗੱਡੀ ’ਚ ਸਵਾਰ ਸਾਥੀਆਂ ਨੇ ਕੀਤੇ ਵੱਡੇ ਖ਼ੁਲਾਸੇ

ਇਸ ਵੀਡੀਓ ’ਚ ਸਿੱਧੂ ਦੇ ਮਾਤਾ-ਪਿਤਾ ਉਸ ਨੂੰ ਆਖਰੀ ਵਾਰ ਤਿਆਰ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਜਿਥੇ ਮਾਂ ਸਿੱਧੂ ਦੇ ਵਾਲ ਵਾਹ ਰਹੀ ਹੈ, ਉਥੇ ਪਿਓ ਸਿੱਧੂ ਦੇ ਪੱਗ ਬੰਨ੍ਹ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਸਸਕਾਰ ਤੋਂ ਪਹਿਲਾਂ ਕਰਨ ਔਜਲਾ ਨੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ- ‘ਸਭ ਕੁਝ ਛੱਡ ਕੇ...’

ਜਦੋਂ ਕਿਸੇ ਜਵਾਨ ਪੁੱਤ ਦੀ ਵਿਆਹ ਤੋਂ ਪਹਿਲਾਂ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਸਿਹਰਾ ਬੰਨ੍ਹ ਕੇ ਆਖਰੀ ਵਾਰ ਤਿਆਰ ਕੀਤਾ ਜਾਂਦਾ ਹੈ। ਸਿੱਧੂ ਦੇ ਮਾਤਾ-ਪਿਤਾ ਇਨ੍ਹਾਂ ਰਸਮਾਂ ਨੂੰ ਨਿਭਾਉਂਦੇ ਬੇਹੱਦ ਭਾਵੁਕ ਹਨ ਤੇ ਅੰਦਰੋਂ ਟੁੱਟ ਚੁੱਕੇ ਹਨ।

ਦੱਸ ਦੇਈਏ ਕਿ ਪਹਿਲਾਂ ਸਿੱਧੂ ਦਾ ਅੰਤਿਮ ਸੰਸਕਾਰ ਮੂਸਾ ਪਿੰਡ ਦੇ ਸ਼ਮਸ਼ਾਨਘਾਟ ’ਚ ਹੋਣਾ ਸੀ ਪਰ ਉਸ ਦੇ ਮਾਪਿਆਂ ਨੇ ਸਿੱਧੂ ਦਾ ਅੰਤਿਮ ਸੰਸਕਾਰ ਉਸ ਦੇ ਖੇਤਾਂ ’ਚ ਕਰਨ ਦਾ ਫ਼ੈਸਲਾ ਕੀਤਾ। ਕਿਹਾ ਜਾ ਰਿਹਾ ਹੈ ਕਿ ਸਿੱਧੂ ਦੀ ਯਾਦ ’ਚ ਸਟੈਚੂ ਵੀ ਬਣਾਇਆ ਜਾਵੇਗਾ।

ਨੋਟ– ਇਸ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News