ਰੱਖੜੀ ਮੌਕੇ ਸਿੱਧੂ ਦੀ ਯਾਦਗਾਰ ’ਤੇ ਪਹੁੰਚੇ ਬਲਕੌਰ ਸਿੰਘ ਹੋਏ ਭਾਵੁਕ, ਰੋ-ਰੋ ਕੇ ਪੁੱਤ ਨੂੰ ਕੀਤਾ ਯਾਦ (ਵੀਡੀਓ)

Thursday, Aug 31, 2023 - 11:45 AM (IST)

ਰੱਖੜੀ ਮੌਕੇ ਸਿੱਧੂ ਦੀ ਯਾਦਗਾਰ ’ਤੇ ਪਹੁੰਚੇ ਬਲਕੌਰ ਸਿੰਘ ਹੋਏ ਭਾਵੁਕ, ਰੋ-ਰੋ ਕੇ ਪੁੱਤ ਨੂੰ ਕੀਤਾ ਯਾਦ (ਵੀਡੀਓ)

ਮਾਨਸਾ (ਪਰਮਦੀਪ ਰਾਣਾ)– ਬੀਤੇ ਦਿਨੀਂ ਰੱਖੜੀ ਦਾ ਤਿਉਹਾਰ ਦੇਸ਼ ਭਰ ’ਚ ਖ਼ੁਸ਼ੀਆਂ ਨਾਲ ਮਨਾਇਆ ਗਿਆ ਪਰ ਇਸ ਤਿਉਹਾਰ ਮੌਕੇ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜੋ ਤੁਹਾਨੂੰ ਭਾਵੁਕ ਕਰ ਦੇਵੇਗੀ। ਇਹ ਵੀਡੀਓ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਹੈ।

ਇਸ ’ਚ ਉਹ ਰੱਖੜੀ ਮੌਕੇ ਸਿੱਧੂ ਦੀ ਯਾਦਗਾਰ ’ਤੇ ਭਾਵੁਕ ਹੁੰਦੇ ਦੇਖੇ ਗਏ। ਬਲਕੌਰ ਸਿੰਘ ਨੇ ਇਸ ਦਿਨ ਆਪਣੇ ਪੁੱਤ ਨੂੰ ਰੋ-ਰੋ ਕੇ ਯਾਦ ਕੀਤਾ। ਸਿੱਧੂ ਦੇ ਚਾਹੁਣ ਵਾਲਿਆਂ ਨੇ ਉਸ ਦੇ ਬੁੱਤ ਦੇ ਗੁੱਟ ’ਤੇ ਰੱਖੜੀ ਵੀ ਬੰਨ੍ਹੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬ 'ਚ ਫ਼ਿਲਮ 'ਯਾਰੀਆਂ 2' ਨੂੰ ਲੈ ਭਖਿਆ ਵਿਵਾਦ, ਟੀਮ ਖ਼ਿਲਾਫ਼ FIR ਦਰਜ

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਨੂੰ ਦੇਸ਼-ਵਿਦੇਸ਼ਾਂ ਤੋਂ ਭੈਣਾਂ ਰੱਖੜੀ ਭੇਜਦੀਆਂ ਸਨ। ਸਿੱਧੂ ਨੇ ਕਈ ਵਾਰ ਆਪਣੇ ਸੋਸ਼ਲ ਮੀਡੀਆ ’ਤੇ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਹੈ। ਉਥੇ ਅਫਸਾਨਾ ਖ਼ਾਨ ਨੇ ਵੀ ਰੱਖੜੀ ਮੌਕੇ ਸਿੱਧੂ ਲਈ ਭਾਵੁਕ ਪੋਸਟ ਲਿਖੀ ਸੀ।

ਅਫਸਾਨਾ ਖ਼ਾਨ ਨੇ ਲਿਖਿਆ ਸੀ, ‘‘ਬਾਈ ਅੱਜ ਰੱਖੜੀ ਤਾਂ ਵਾਪਸ ਆ ਗਈ ਪਰ ਤੂੰ ਨਹੀਂ ਆਇਆ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News