ਸਿਧਾਰਥ ਦੀ ਅੰਤਿਮ ਵਿਦਾਈ ਦੌਰਾਨ ਸ਼ਹਿਨਾਜ਼ ਨੇ ਪਰਿਵਾਰ ਨਾਲ ਨਿਭਾਈਆਂ ਸਾਰੀਆਂ ਰਸਮਾਂ, ਵਾਰ-ਵਾਰ ਆਖੇ ਇਹ ਸ਼ਬਦ

09/04/2021 6:28:19 PM

ਮੁੰਬਈ (ਬਿਊਰੋ) : ਅਦਾਕਾਰ ਸਿਧਾਰਥ ਸ਼ੁਕਲਾ ਦੇ ਦਿਹਾਂਤ ਦੀ ਖ਼ਬਰ ਨੇ ਪੂਰੀ ਇੰਡਸਟਰੀ ਨੂੰ ਵੱਡਾ ਝਟਕਾ ਦਿੱਤਾ ਹੈ ਪਰ ਉਨ੍ਹਾਂ ਦੀ ਪ੍ਰੇਮਿਕਾ ਅਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਦਾ ਕੁਝ ਜ਼ਿਆਦਾ ਹੀ ਬੁਰਾ ਹਾਲ ਹੈ। 2 ਸਤੰਬਰ ਨੂੰ ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਸਿਧਾਰਥ ਦੇ ਅੰਤਿਮ ਸੰਸਕਾਰ ਹੋਣ ਤਕ ਸ਼ਹਿਨਾਜ਼ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਲਈ ਇਸ ਸਦਮੇ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੈ। ਬੀਤੇ ਦਿਨੀਂ ਸਿਧਾਰਥ ਸ਼ੁਕਲਾ ਦਾ ਅੰਤਿਮ ਸੰਸਕਾਰ ਕੀਤਾ ਗਿਆ। ਮੁੰਬਈ ਦੇ ਉਸ਼ੀਵਾੜਾ ਸ਼ਮਸ਼ਾਨਘਾਟ 'ਚ ਅੰਤਿਮ ਵਿਦਾਈ ਦੇਣ ਲਈ ਉਸ ਦੇ ਪਰਿਵਾਰ ਦੇ ਮੈਂਬਰ, ਦੋਸਤ ਤੇ ਇੰਡਸਟਰੀ ਦੇ ਲੋਕ ਪਹੁੰਚੇ ਸਨ। 

PunjabKesari

ਸਿਧਾਰਥ ਦੇ ਪੈਰਾਂ 'ਚ ਬੈਠੀ ਸ਼ਹਿਨਾਜ਼ ਨੇ ਵਾਰ-ਵਾਰ ਕਿਹਾ 'ਸਿਧਾਰਥ ਮੇਰਾ ਬੱਚਾ' 
ਸਿਧਾਰਥ ਦੇ ਦਿਹਾਂਤ ਤੋਂ ਬਾਅਦ ਜਿਥੇ ਲੋਕਾਂ ਸਾਹਮਣੇ ਪਹਿਲਾਂ ਚਿਹਰਾ ਉਨ੍ਹਾਂ ਦੀ ਬਜ਼ਰੁਗ ਮਾਂ ਤੇ ਦੋ ਭੈਣਾਂ ਦਾ ਆਉਂਦਾ ਹੈ। ਉਥੇ ਹੀ ਦੂਜਾ ਚਿਹਰਾ ਸ਼ਹਿਨਾਜ਼ ਦਾ ਆਉਂਦਾ ਹੈ, ਜਿਸ ਦੀ ਫਿਕਰ ਹਰ ਕਿਸੇ ਨੂੰ ਹੋ ਰਹੀ ਹੈ। ਸਿਧਾਰਥ ਦੀ ਅਚਾਨਕ ਮੌਤ ਨੇ ਸ਼ਹਿਨਾਜ਼ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਹੈ। ਸਿਧਾਰਥ ਦੀ ਮੌਤ ਨਾਲ ਸ਼ਹਿਨਾਜ਼ ਬੇਸੁੱਧ ਹੋ ਗਈ ਹੈ। ਸ਼ਹਿਨਾਜ਼ ਭਰਾ ਨਾਲ ਸਿਧਾਰਥ ਨੂੰ ਅੰਤਿਮ ਵਿਦਾਈ ਦੇਣ ਪਹੁੰਚੀ। ਇਸ ਦੌਰਾਨ ਉਹ ਕਾਰ 'ਚੋਂ ਰੋਂਦੀ-ਵਿਰਾਪ ਕਰਦੀ ਹੋਈ ਨਜ਼ਰ ਆਈ। ਦੱਸਿਆ ਜਾ ਰਿਹਾ ਹੈ ਕਿ ''ਜਦੋਂ ਸਿਧਾਰਥ ਦਾ ਮ੍ਰਿਤਕ ਸਰੀਰ ਸੰਸਕਾਰ ਲਈ ਰੱਖਿਆ ਗਿਆ ਤਾਂ ਸ਼ਹਿਨਾਜ਼ 'ਸਿਧਾਰਥ ਮੇਰਾ ਬੱਚਾ' ਆਖਦੀ ਰਹੀ। ਉਹ ਉਸ ਦੇ ਪੈਰਾਂ 'ਚ ਬੈਠੀ ਰੋਂਦੀ ਹੋਈ ਵਾਰ-ਵਾਰ ਇਹੀ ਸ਼ਬਦ ਬੋਲ ਰਹੀ ਸੀ।''

PunjabKesari

ਸਿਧਾਰਥ ਦੇ ਪਰਿਵਾਰ ਨਾਲ ਸ਼ਹਿਨਾਜ਼ ਨੇ ਨਿਭਾਈਆਂ ਸਾਰੀਆਂ ਰਸਮਾਂ
ਸ਼ਹਿਨਾਜ਼ਸ ਨੇ ਸਿਧਾਰਥ ਦੇ ਪਰਿਵਾਰ ਨਾਲ ਅੰਤਿਮ ਵਿਦਾਈ ਦੀਆਂ ਸਾਰੀਆਂ ਰਸਮਾਂ ਨਿਭਾਈਆਂ। ਸ਼ਹਿਨਾਜ਼ ਵਲੋਂ ਸਿਧਾਰਥ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਉਂਦਿਆਂ ਦੀਆਂ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। 

ਰੋ-ਰੋ ਮਾਂ ਦਾ ਹੋਇਆ ਬੁਰਾ ਹਾਲ
ਸਿਧਾਰਥ ਦੀ ਮਾਂ ਨੇ ਆਪਣੇ-ਆਪ ਨੂੰ ਬਹੁਤ ਔਖੇ ਤਰੀਕੇ ਨਾਲ ਸੰਭਾਲ ਕੇ ਰੱਖਿਆ ਹੋਇਆ ਸੀ। ਉਨ੍ਹਾਂ ਲਈ ਇਹ ਸਭ ਬਹੁਤ ਔਖਾ ਸੀ ਕਿ ਉਹ ਆਪਣੇ ਹੱਥੀਂ ਆਪਣੇ ਜਵਾਨ ਪੁੱਤਰ ਨੂੰ ਅੰਤਿਮ ਵਿਦਾਈ ਦੇਵੇ।  

PunjabKesari

ਅੰਤਿਮ ਸੰਸਕਾਰ ਮੌਕੇ ਬੇਸੁੱਧ ਹੋਈ ਸ਼ਹਿਨਾਜ਼
ਸ਼ਹਿਨਾਜ਼ ਕੌਰ ਗਿੱਲ ਦਾ ਸਿਧਾਰਥ ਨਾਲ ਲਗਾਅ ਇਸ ਕਦਰ ਸੀ ਕਿ ਉਨ੍ਹਾਂ ਦੇ ਜਾਣ ਦਾ ਸਦਮਾ ਉਹ ਸਹਿ ਨਹੀਂ ਪਾ ਰਹੀ। 3 ਸਤੰਬਰ ਨੂੰ ਓਸ਼ੀਵਾੜਾ ਸ਼ਮਸ਼ਾਨਘਾਟ 'ਚ ਸਿਧਾਰਥ ਦੇ ਅੰਤਿਮ ਸੰਸਕਾਰ ਤੋਂ ਬਾਅਦ ਸ਼ਹਿਨਾਜ਼ ਬੇਸੁੱਧ ਹੋ ਕੇ ਜ਼ਮੀਨ 'ਤੇ ਡਿੱਗ ਗਈ ਸੀ। ਉਨ੍ਹਾਂ ਦਾ ਪਹਿਲਾਂ ਹੀ ਰੋ-ਰੋ ਕੇ ਬੁਰਾ ਹਾਲ ਸੀ। ਉੱਥੇ ਮੌਜੂਦ ਮੀਡੀਆ ਨੇ ਸ਼ਹਿਨਾਜ਼ ਦੀ ਤਸਵੀਰ ਕੈਮਰੇ 'ਚ ਕੈਦ ਕੀਤੀ, ਜੋ ਸ਼ਹਿਨਾਜ਼ ਦਾ ਦਰਦ ਸਾਫ਼ ਬਿਆਨ ਕਰ ਰਹੀ ਹੈ। ਉਨ੍ਹਾਂ ਦੀ ਇਹ ਤਸਵੀਰ ਬਹੁਤੀ ਸਾਫ਼ ਤਾਂ ਨਹੀਂ ਹੈ ਪਰ ਸ਼ਹਿਨਾਜ਼ ਜ਼ਮੀਨ 'ਤੇ ਡਿੱਗੀ ਹੋਈ ਸਾਫ਼ ਨਜ਼ਰ ਆ ਰਹੀ ਹੈ। 

PunjabKesari

ਸ਼ਹਿਨਾਜ਼ ਦੇ ਹੱਥਾਂ 'ਚ ਸਿਧਾਰਥ ਨੇ ਤੋੜਿਆ ਦਮ
ਖ਼ਬਰਾਂ ਮੁਤਾਬਕ, ਸ਼ਹਿਨਾਜ਼ ਨੇ ਆਪਣੇ ਪਿਤਾ ਸੰਤੋਖ ਸਿੰਘ ਸੁੱਖ ਨੂੰ ਕਿਹਾ, ''ਮੈਂ ਹੁਣ ਕਿਵੇਂ ਜੀਵਾਂਗੀ ਪਾਪਾ, ਉਹ ਮੇਰੇ ਹੱਥਾਂ 'ਚ ਦੁਨੀਆਂ ਛੱਡ ਗਿਆ।''  ਉਸ ਨੇ ਕਿਹਾ, ਪਾਪਾ ਮੇਰੇ ਹੱਥਾਂ 'ਚ ਉਸ ਨੇ ਦਮ ਤੋੜਿਆ ਹੈ। ਉਹ ਮੇਰੇ ਹੱਥਾਂ 'ਚ ਦੁਨੀਆ ਛੱਡ ਕੇ ਗਿਆ। ਮੈਂ ਹੁਣ ਕਿਵੇਂ ਜੀਵਾਂਗੀ, ਕੀ ਕਰਾਂਗੀ?''
ਸ਼ਹਿਨਾਜ਼ ਦੇ ਪਿਤਾ ਨੇ ਦੱਸਿਆ, ''ਸ਼ਹਿਨਾਜ਼, ਸਿਧਾਰਥ ਨੂੰ ਸਵੇਰੇ ਨੌਰਮਲੀ ਉਠਾਉਣ ਗਈ ਤਾਂ ਉਸ ਨੇ ਰਿਸਪੌਂਡ ਨਹੀਂ ਕੀਤਾ। ਉਸ ਨੇ ਸਿਧਾਰਥ ਨੂੰ ਗੋਦੀ 'ਚ ਫੜ੍ਹ ਕੇ ਰੱਖਿਆ ਪਰ ਸਿਧਾਰਥ ਨੇ ਫ਼ਿਰ ਵੀ ਕੋਈ ਰਿਸਪੌਂਡ ਨਹੀਂ ਕੀਤਾ। ਫਿਰ ਸ਼ਹਿਨਾਜ਼ ਨੇ ਸਿਧਾਰਥ ਦੇ ਪੂਰੇ ਪਰਿਵਾਰ ਨੂੰ ਬੁਲਾਇਆ, ਜੋ ਉੱਥੇ ਆਸਪਾਸ ਰਹਿੰਦੇ ਹਨ। ਫਿਰ ਉਸ ਨੂੰ ਹਸਪਤਾਲ ਲਿਜਾਇਆ ਗਿਆ। ਸ਼ਹਿਨਾਜ਼ ਕਹਿ ਰਹੀ ਹੈ ਕਿ ਹੁਣ ਉਹ ਨਹੀਂ ਹੈ ਤਾਂ ਮੈਂ ਕਿਵੇਂ ਰਹਾਂਗੀ।''

PunjabKesari

'ਬਿੱਗ ਬੌਸ' ਦੇ ਘਰ ਹੋਈ ਸੀ ਸਿਧਾਰਥ-ਸ਼ਹਿਨਾਜ਼ ਦੀ ਮੁਲਾਕਾਤ
ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਮੁਲਾਕਾਤ ‘ਬਿੱਗ ਬੌਸ 13’ ਦੇ ਘਰ ’ਚ ਹੋਈ ਸੀ। ਦੋਵਾਂ ਨੇ ਕਈ ਵਾਰ ਇਕ-ਦੂਜੇ ਨਾਲ ਪਿਆਰ ਦਾ ਇਜ਼ਹਾਰ ਕੀਤਾ ਪਰ ਆਪਣੇ ਰਿਸ਼ਤੇ ਦੀ ਖ਼ਬਰ ’ਤੇ ਅਧਿਕਾਰਕ ਮੋਹਰ ਲਗਾਉਣ ਤੋਂ ਬਚਦੇ ਰਹੇ। ਦੋਵਾਂ ਦੀਆਂ ਵੀਡੀਓਜ਼ ਅੱਜ ਵੀ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣਨਦੀਆਂ ਹਨ।


sunita

Content Editor

Related News