ਸਲਮਾਨ ਨੇ ਸਿਧਾਰਥ ਨੂੰ ਯਾਦ ਕਰਕੇ ਆਖੀ ਇਹ ਗੱਲ, ''ਵੀਕੈਂਡ ਕਾ ਵਾਰ'' ਐਪੀਸੋਡ ਵੀ ਕੀਤਾ ਮਰਹੂਮ ਅਦਾਕਾਰ ਦੇ ਨਾਂ

Monday, Dec 13, 2021 - 06:02 PM (IST)

ਸਲਮਾਨ ਨੇ ਸਿਧਾਰਥ ਨੂੰ ਯਾਦ ਕਰਕੇ ਆਖੀ ਇਹ ਗੱਲ, ''ਵੀਕੈਂਡ ਕਾ ਵਾਰ'' ਐਪੀਸੋਡ ਵੀ ਕੀਤਾ ਮਰਹੂਮ ਅਦਾਕਾਰ ਦੇ ਨਾਂ

ਨਵੀਂ ਦਿੱਲੀ (ਬਿਊਰੋ) : ਛੋਟੇ ਪਰਦੇ ਦੇ ਮਸ਼ਹੂਰ ਅਦਾਕਾਰ ਅਤੇ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਨੇ ਇਸ ਸਾਲ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦੇ ਅਚਾਨਕ ਦਿਹਾਂਤ ਨੇ ਫੈਨਜ਼ ਸਮੇਤ ਟੀ. ਵੀ. ਅਤੇ ਬਾਲੀਵੁੱਡ ਸਿਤਾਰਿਆਂ ਨੂੰ ਵੀ ਹਿਲਾ ਕੇ ਰੱਖ ਦਿੱਤਾ ਸੀ। ਸਿਧਾਰਥ ਸ਼ੁਕਲਾ ਦੇ ਬਹੁਤ ਸਾਰੇ ਫੈਨਜ਼ ਹਾਲੇ ਤਕ ਵੀ ਉਨ੍ਹਾਂ ਨੂੰ ਭੁੱਲ ਨਹੀਂ ਸਕੇ ਹਨ। ਉਨ੍ਹਾਂ ਨੂੰ ਅਕਸਰ ਸੋਸ਼ਲ ਮੀਡੀਆ ਰਾਹੀਂ ਯਾਦ ਕੀਤਾ ਜਾਂਦਾ ਹੈ। ਸਿਧਾਰਥ ਸ਼ੁਕਲਾ ਦਾ ਜਨਮਦਿਨ 12 ਦਸੰਬਰ ਨੂੰ ਹੁੰਦਾ ਹੈ। ਐਤਵਾਰ ਨੂੰ ਉਨ੍ਹਾਂ ਦਾ 41ਵਾਂ ਜਨਮਦਿਨ ਸੀ। ਅਜਿਹੇ 'ਚ ਸਿਧਾਰਥ ਸ਼ੁਕਲਾ ਦੇ ਪ੍ਰਸ਼ੰਸਕ ਅਤੇ ਉਨ੍ਹਾਂ ਦੇ ਕਰੀਬੀਆਂ ਨੇ ਉਨ੍ਹਾਂ ਨੂੰ ਯਾਦ ਕੀਤਾ। 'ਬਿੱਗ ਬੌਸ 15' ਦੇ ਹੋਸਟ ਅਤੇ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਵੀ ਸਿਧਾਰਥ ਸ਼ੁਕਲਾ ਨੂੰ ਉਨ੍ਹਾਂ ਦੇ 41ਵੇਂ ਜਨਮਦਿਨ 'ਤੇ ਯਾਦ ਕੀਤਾ ਹੈ। 'ਬਿੱਗ ਬੌਸ 15' ਦੇ 'ਵੀਕੈਂਡ ਕਾ ਵਾਰ' ਐਪੀਸੋਡ 'ਚ ਸਲਮਾਨ ਨੇ ਮਰਹੂਮ ਅਦਾਕਾਰ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਭਾਵਨਾਤਮਕ ਸ਼ਰਧਾਂਜਲੀ ਦਿੱਤੀ।

 
 
 
 
 
 
 
 
 
 
 
 
 
 
 

A post shared by ColorsTV (@colorstv)

ਸਲਮਾਨ ਨੇ ਸ਼ੋਅ ਅੰਦਰ ਸਿਧਾਰਥ ਸ਼ੁਕਲਾ ਨੂੰ ਯਾਦ ਕਰਦਿਆਂ ਕਿਹਾ, ''ਅੱਜ ਬਿੱਗ ਬੌਸ ਦੇ ਜੇਤੂ ਦਾ ਜਨਮਦਿਨ ਹੈ, ਜੋ ਸਾਡੇ ਨਾਲ ਨਹੀਂ ਹੈ।'' ਇਸ ਤੋਂ ਬਾਅਦ ਸ਼ੋਅ ਦੇ ਅੰਦਰ ਵੀਡੀਓ ਰਾਹੀਂ ਸਿਧਾਰਥ ਸ਼ੁਕਲਾ ਨਾਲ ਜੁੜੀਆਂ ਯਾਦਾਂ ਨੂੰ ਦਿਖਾਇਆ ਗਿਆ। ਵੀਡੀਓ ਤੋਂ ਬਾਅਦ ਸਲਮਾਨ ਨੇ ਮਰਹੂਮ ਅਦਾਕਾਰ ਲਈ ਕਿਹਾ, ''ਹਮੇਸ਼ਾ ਇਕੋ ਜਿਹਾ ਰਹਿਣ ਵਾਲਾ ਸਿਧਾਰਥ ਸ਼ੁਕਲਾ, ਤੂੰ ਸਾਨੂੰ ਬਹੁਤ ਜਲਦੀ ਛੱਡ ਗਿਆ ਯਾਰ। ਤੁਹਾਨੂੰ ਯਾਦ ਕਰ ਰਿਹਾ ਹਾਂ ਤੇ ਇਸ ਬਹੁਤ ਖ਼ਾਸ ਦਿਨ ਦੀ ਵਧਾਈ ਦੇ ਰਿਹਾ ਹਾਂ, ਅੱਜ ਦਾ ਇਹ ਐਪੀਸੋਡ ਤੁਹਾਡੇ ਨਾਮ।''

ਸਲਮਾਨ ਖ਼ਾਨ ਤੋਂ ਇਲਾਵਾ ਕਈ ਹੋਰ ਟੀ. ਵੀ. ਸਿਤਾਰਿਆਂ ਨੇ ਸਿਧਾਰਥ ਸ਼ੁਕਲਾ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਯਾਦ ਕੀਤਾ ਅਤੇ ਉਨ੍ਹਾਂ ਲਈ ਖ਼ਾਸ ਪੋਸਟਾਂ ਲਿਖੀਆਂ। ਸਿਧਾਰਥ ਸ਼ੁਕਲਾ ਦੀ ਸਭ ਤੋਂ ਕਰੀਬੀ ਦੋਸਤ ਅਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਨੇ ਵੀ ਸੋਸ਼ਲ ਮੀਡੀਆ ਰਾਹੀਂ ਸਿਧਾਰਥ ਸ਼ੁਕਲਾ ਨੂੰ ਯਾਦ ਕੀਤਾ। ਸ਼ਹਿਨਾਜ਼ ਗਿੱਲ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਜਨਮਦਿਨ ਦੇ ਮੌਕੇ 'ਤੇ ਸਿਧਾਰਥ ਸ਼ੁਕਲਾ ਦੀ ਇੱਕ ਐਡਿਟ ਕੀਤੀ ਤਸਵੀਰ ਸਾਂਝੀ ਕੀਤੀ ਹੈ

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਜ਼ਰੂਰ ਦਿਓ।


author

sunita

Content Editor

Related News