ਅਦਾਕਾਰ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਬੱਝੇ ਵਿਆਹ ਦੇ ਬੰਧਨ 'ਚ

Tuesday, Feb 07, 2023 - 06:38 PM (IST)

ਅਦਾਕਾਰ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਬੱਝੇ ਵਿਆਹ ਦੇ ਬੰਧਨ 'ਚ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਅਧਿਕਾਰਤ ਤੌਰ 'ਤੇ ਪਤੀ ਪਤਨੀ ਬਣ ਗਏ ਹਨ। ਦੋਵਾਂ ਨੇ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ਵਿਖੇ 7 ਫੇਰੇ ਲਏ। ਇਸ ਦੌਰਾਨ ਦੋਵਾਂ ਦੇ ਪਰਿਵਾਰ ਮੈਂਬਰ ਅਤੇ ਕਈ ਬਾਲੀਵੁੱਡ ਸਿਤਾਰੇ ਮੌਜੂਦ ਰਹੇ। 

ਇਹ ਖ਼ਬਰ ਵੀ ਪੜ੍ਹੋ : ‘ਮਿੱਤਰਾਂ ਦਾ ਨਾਂ ਚੱਲਦਾ’ ਫ਼ਿਲਮ ਦੀ ਪ੍ਰਮੋਸ਼ਨ ਲਈ ਗਿੱਪੀ ਗਰੇਵਾਲ ਦਾ ਲੱਗਾ ਵੱਡਾ ਕੱਟਆਊਟ

ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਹੁਣ ਵਿਆਹੇ ਹੋਏ ਹਨ। ਵਿੱਕੀ ਕੌਸ਼ਲ-ਕੈਟਰੀਨਾ ਕੈਫ, ਰਣਬੀਰ-ਆਲੀਆ ਅਤੇ ਕੇ. ਐੱਲ. ਰਾਹੁਲ-ਆਥੀਆ ਸ਼ੈੱਟੀ ਵਰਗੇ ਜੋੜਿਆਂ ਦੀ ਤਰ੍ਹਾਂ ਸਿਧਾਰਥ-ਕਿਆਰਾ ਨੇ ਦੁਪਹਿਰ ਨੂੰ ਵਿਆਹ ਕਰਵਾ ਲਿਆ। ਜੋੜੇ ਨੇ ਆਪਣੇ ਵਿਆਹ ਨੂੰ ਗੁਪਤ ਰੱਖਿਆ ਅਤੇ ਜਿੱਥੇ ਉਹ ਵਿਆਹ ਕਰ ਰਹੇ ਸਨ, ਉੱਥੇ ਮਹਿਮਾਨਾਂ ਲਈ ਨੋ-ਫੋਨ ਨੀਤੀ ਲਾਗੂ ਸੀ। ਯਾਨੀਕਿ ਕਿਸੇ ਨੂੰ ਪੈਲੇਸ ਅੰਦਰ ਵਿਆਹ ਦੌਰਾਨ ਫੋਨ ਲਿਜਾਣ ਦੀ ਇਜਾਜ਼ਤ ਨਹੀਂ ਸੀ।

PunjabKesari

ਦੱਸ ਦਈਏ ਕਿ ਫ਼ਿਲਮ 'ਸ਼ੇਰ ਸ਼ਾਹ' ਦੀ ਆਨ-ਸਕਰੀਨ ਕੈਮਿਸਟਰੀ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਣ ਵਾਲੀ ਇਹ ਜੋੜੀ ਅਸਲ ਜ਼ਿੰਦਗੀ 'ਚ ਵੀ ਜੋੜੀ ਬਣ ਗਈ ਹੈ। ਫ਼ਿਲਮ ਦੀ ਸ਼ੂਟਿੰਗ ਦੌਰਾਨ ਦੋਵੇਂ ਨੇੜੇ ਆਏ ਅਤੇ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਉਨ੍ਹਾਂ ਨੇ ਆਪਣੇ ਵਿਆਹ ਲਈ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ਨੂੰ ਚੁਣਿਆ, ਜਿਸ 'ਚ ਉਨ੍ਹਾਂ ਦੇ ਪਰਿਵਾਰ ਅਤੇ ਇੰਡਸਟਰੀ ਦੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ।

PunjabKesari

ਇਹ ਖ਼ਬਰ ਵੀ ਪੜ੍ਹੋ : 9 ਫਰਵਰੀ ਨੂੰ ਰਿਲੀਜ਼ ਹੋਵੇਗਾ ਫ਼ਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਦਾ ਟਰੇਲਰ

ਦੱਸਣਯੋਗ ਹੈ ਕਿ 6 ਫਰਵਰੀ ਨੂੰ ਸੰਗੀਤ ਕੀ ਰਾਤ ਤੋਂ ਪਹਿਲਾਂ ਸਿਧਾਰਥ-ਕਿਆਰਾ ਦੀ ਰੋਕਾ ਅਤੇ ਚੂੜਾ ਦੀ ਰਸਮ ਹੋਈ ਸੀ। ਰੋਕਾ ਦੋ ਪਰਿਵਾਰਾਂ ਦੇ ਏਕਤਾ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ। ਸਮਾਰੋਹ 'ਚ ਸਿਧਾਰਥ ਅਤੇ ਕਿਆਰਾ ਦੇ ਮਾਤਾ-ਪਿਤਾ ਦੋਵੇਂ ਮੌਜੂਦ ਸਨ। ਇਸ ਤੋਂ ਬਾਅਦ ਅਦਾਕਾਰਾ ਦੀ ਚੂੜਾ ਸੈਰੇਮਨੀ ਵੀ ਹੋਈ। ਸੰਗੀਤ ਕੀ ਰਾਤ ਲਈ ਸੂਰਜਗੜ੍ਹ ਪੈਲੇਸ ਨੂੰ ਬੀਤੀ ਰਾਤ ਗੁਲਾਬੀ ਥੀਮ ਨਾਲ ਸਜਾਇਆ ਗਿਆ ਸੀ। ਉਨ੍ਹਾਂ ਦੇ ਵਿਆਹ 'ਚ ਵੱਡੇ-ਵੱਡੇ ਸਿਤਾਰਿਆਂ ਤੋਂ ਲੈ ਕੇ ਕਾਰੋਬਾਰੀ ਜਗਤ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News