ਸਿਧਾਰਥ ਨੂੰ ਮਿਲ ਰਹੇ ਅਕਸ਼ੈ ਤੋਂ ਫਿਟਨੈਸ TIPS
Thursday, May 05, 2016 - 01:27 PM (IST)
ਮੁੰਬਈ— ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਇਨ੍ਹਾਂ ਦਿਨੀਂ ਸਿਧਾਰਥ ਮਲਹੋਤਰਾ ਨੂੰ ਤੰਦਰੁਸਤੀ ਦੇ ਗੁਰੂਮੰਤਰ ਦੇ ਰਹੇ ਹਨ। ਚਰਚਾ ਹੈ ਕਿ ਸਿਧਾਰਥ ਦੀ ਆਉਣ ਵਾਲੀ ਫਿਲਮ ''ਚ ਐਕਸ਼ਨ ਸੀਨ ਹੋਣਗੇ ਜਿਨ੍ਹਾਂ ਦੇ ਲਈ ਫਿਲਹਾਲ ਅਕਸ਼ੈ ਉਨ੍ਹਾਂ ਨੂੰ ਟ੍ਰੇਨਿੰਗ ਦੇ ਰਹੇ ਹਨ ਅਤੇ ਬਾਕੀ ਦੀ ਟ੍ਰੇਨਿੰਗ ਲੈਣ ਦੇ ਲਈ ਉਹ ਵਿਦੇਸ਼ ਵੀ ਜਾਣਗੇ। ਸਿਧਾਰਥ ਨੇ ਹਾਲ ''ਚ ਕੈਟਰੀਨਾ ਕੈਫ ਦੇ ਨਾਲ ਆਉਣ ਵਾਲੀ ਫਿਲਮ ''ਬਾਰ ਬਾਰ ਦੇਖੋ'' ਦੀ ਸ਼ੂਟਿੰਗ ਪੂਰੀ ਕਰ ਲਈ ਹੈ ਅਤੇ ਹੁਣ ਚਰਚਾ ਹੈ ਕਿ ਉਹ ਜਲਦ ਹੀ ਜੈਕਲੀਨ ਫਰਨਾਡਿਸ ਨਾਲ ਵੀ ਇੱਕ ਫਿਲਮ ''ਚ ਨਜ਼ਰ ਆਉਣਗੇ।
ਜਾਣਕਾਰੀ ਅਨੁਸਾਰ ਅਦਾਕਾਰ ਅਕਸ਼ੈ ਇਨ੍ਹਾਂ ਦਿਨਾਂ ''ਚ ਸਿਧਾਰਥ ਨੂੰ ਤੰਦਰੁਸਤੀ ਦੇ ਸਹੀ ਤਰੀਕੇ ਦੱਸ ਰਹੇ ਹਨ ਅਤੇ ਇਨ੍ਹਾਂ ਦਿਨਾਂ ''ਚ ਆਪਣੀ ਫਿਲਮ ਦੀ ਸ਼ੂਟਿੰਗ ''ਚ ਰੁੱਝੇ ਹੋਏ ਹਨ। ਅਕਸ਼ੈ ਜਲਦ ਹੀ ਕਾਮੇਡੀ ਫਿਲਮ ''ਹਾਊਸਫੁੱਲ 3'' ''ਚ ਨਜ਼ਰ ਆਉਣਗੇ। ਫਿਲਮ ''ਰੁਸਤਮ'' ''ਚ ਵੀ ਉਹ ਜਲ ਸੈਨਾ ਅਧਿਕਾਰੀ ਦੇ ਕਿਰਦਾਰ ''ਚ ਨਜ਼ਰ ਆਉਣਗੇ। ਮਾਰਸ਼ਲ ਆਰਟ ''ਚ ਮਾਸਟਰ ਹਾਸਿਲ ਕਰਨ ਵਾਲਾ ਅਕਸ਼ੈ ਕੁਮਾਰ ਅਤੇ ਸਿਧਾਰਥ ਦੀ ਜੋੜੀ 2015 ''ਚ ਆਈ ਫਿਲਮ ''ਬ੍ਰਦਰਸ'' ''ਚ ਨਜ਼ਰ ਆਈ ਸੀ। ਹਾਲਾਂਕਿ ਇਸ ਫਿਲਮ ਦਾ ਬਾਕਸ ਆਫਿਸ ''ਤੇ ਵਧੀਆ ਪ੍ਰਦਰਸ਼ਨ ਨਹੀਂ ਰਿਹਾ