ਦੀਵਾਲੀ ਮਨਾ ਕੇ ਮੁੜ ਰਹੇ ਪਰਿਵਾਰ ਨੂੰ ਪੈ ਗਏ 'ਬੰਦੇ', ਤਰਲੇ-ਮਿੰਨਤਾਂ ਕਰਨ ਦੇ ਬਾਵਜੂਦ ਕਰ ਗਏ ਕਾਂਡ
Sunday, Nov 03, 2024 - 05:51 AM (IST)
ਜਲੰਧਰ (ਵਰੁਣ)– ਡੀ.ਏ.ਵੀ. ਫਲਾਈਓਵਰ ’ਤੇ ਦੀਵਾਲੀ ਦੀ ਰਾਤ ਬਾਈਕ ਸਵਾਰ ਲੁਟੇਰੇ ਬੱਚੇ ’ਤੇ ਤੇਜ਼ਧਾਰ ਹਥਿਆਰ ਰੱਖ ਜਾਨੋਂ ਮਾਰਨ ਦੀ ਧਮਕੀ ਦੇ ਕੇ ਰਾਹਗੀਰ ਦੇ ਪਰਸ ਵਿਚੋਂ 10 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਹੈ।
ਜਾਣਕਾਰੀ ਦਿੰਦਿਆਂ ਕੁਲਦੀਪ ਪੁੱਤਰ ਮਹਿੰਦਰ ਪਾਲ ਨਿਵਾਸੀ ਅੰਮ੍ਰਿਤ ਵਿਹਾਰ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਉਹ ਆਪਣੀ ਪਤਨੀ, ਬੇਟੀ ਅਤੇ ਭਾਣਜੇ ਨਾਲ ਜਲ ਵਿਲਾਸ ਨਜ਼ਦੀਕ ਰਹਿੰਦੇ ਸਹੁਰੇ ਪਰਿਵਾਰ ਨਾਲ ਦੀਵਾਲੀ ਮਨਾ ਕੇ ਘਰ ਵੱਲ ਮੁੜ ਰਿਹਾ ਸੀ। ਜਿਉਂ ਹੀ ਉਸ ਦੀ ਐਕਟਿਵਾ ਡੀ.ਏ.ਵੀ. ਫਲਾਈਓਵਰ ’ਤੇ ਪੁੱਜੀ ਤਾਂ ਅਚਾਨਕ ਬੰਦ ਹੋ ਗਈ। ਇਸੇ ਦੌਰਾਨ ਸਪਲੈਂਡਰ ਬਾਈਕ ਸਵਾਰ 2 ਨੌਜਵਾਨ ਆਏ ਅਤੇ ਉਨ੍ਹਾਂ ਦੀ ਮਦਦ ਕਰਨ ਬਾਰੇ ਕਹਿਣ ਲੱਗੇ।
ਇਹ ਵੀ ਪੜ੍ਹੋ- ਅੱਧੀ ਰਾਤੀਂ ਮੁੜ ਦਹਿਲਿਆ ਪੰਜਾਬ, ਗੋ.ਲ਼ੀਆਂ ਮਾਰ ਕੇ ਸੋਹਣੇ-ਸੁਨੱਖੇ ਨੌਜਵਾਨ ਨੂੰ ਉਤਾਰ'ਤਾ ਮੌ.ਤ ਦੇ ਘਾਟ
ਕੁਲਦੀਪ ਨੇ ਉਨ੍ਹਾਂ ਨੂੰ ਜਿਉਂ ਹੀ ਮਨ੍ਹਾ ਕੀਤਾ ਤਾਂ ਬਾਈਕ ਦੇ ਪਿੱਛੇ ਬੈਠੇ ਨੌਜਵਾਨ ਨੇ ਤੇਜ਼ਧਾਰ ਹਥਿਆਰ ਕੱਢ ਲਿਆ ਅਤੇ ਉਸ ਦੇ ਭਾਣਜੇ ’ਤੇ ਰੱਖ ਦਿੱਤਾ। ਉਸ ਨੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਪੈਸੇ ਨਾ ਦਿੱਤੇ ਤਾਂ ਉਹ ਉਨ੍ਹਾਂ ਦੇ ਭਾਣਜੇ ਨੂੰ ਮਾਰ ਦੇਵੇਗਾ। ਜਿਉਂ ਹੀ ਕੁਲਦੀਪ ਨੇ ਪਰਸ ਕੱਢਿਆ ਤਾਂ ਇਕ ਲੁਟੇਰੇ ਨੇ ਪਰਸ ਖੋਹ ਲਿਆ ਪਰ ਮਿੰਨਤਾਂ ਕਰਨ ’ਤੇ ਲੁਟੇਰੇ ਨੇ ਪਰਸ ਵਿਚੋਂ 10 ਹਜ਼ਾਰ ਰੁਪਏ ਕੱਢ ਕੇ ਪਰਸ ਮੋੜ ਦਿੱਤਾ ਅਤੇ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਨੰਬਰ 1 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।
ਇਹ ਵੀ ਪੜ੍ਹੋ- ਫ਼ਿਲਮ ਦੇਖਣ ਗਏ ਸੀ ਡਾਕਟਰ ਸਾਬ੍ਹ, ਪਿੱਛੋਂ ਘਰ 'ਚ ਪੈ ਗਿਆ 'ਸੀਨ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e