ਸ਼੍ਰੇਅਸ ਤਲਪੜੇ ਨੇ ਧੀ ਨਾਲ ਸਾਂਝੀ ਕੀਤੀ ਇਕ ਪਿਆਰੀ ਵੀਡੀਓ, ਵੀਡੀਓ ’ਚ ਨਜ਼ਰ ਆਈਆ ਧੀ ਦਾ ਪਿਆਰ

06/20/2022 6:00:20 PM

ਮੁੰਬਈ: 19 ਜੂਨ ਨੂੰ ਪੂਰੀ ਦੁਨੀਆ ’ਚ ਪਿਤਾ ਦਿਵਸ ਮਨਾਇਆ ਗਿਆ। ਆਮ ਲੋਕਾਂ ਦੇ ਨਾਲ-ਨਾਲ ਸਿਤਾਰਿਆਂ ਨੇ ਵੀ ਪੋਸਟ ਸਾਂਝੀ ਕਰਕੇ ਆਪਣੇ ਪਿਤਾ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਅਦਾਕਾਰ ਸ਼੍ਰੇਅਸ ਤਲਪੜੇ ਨੇ ਵੀ ਇਸ ਖਾਸ ਮੌਕੇ ’ਤੇ ਇਕ ਮਜ਼ਾਕੀਆ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਸਾਂਝੀ ਕੀਤਾ ਹੈ, ਜਿਸ ’ਚ ਉਹ ਆਪਣੀ ਧੀ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਦੇਖਿਆ ਜਾ ਰਿਹਾ ਹੈ।

PunjabKesari

ਇਹ  ਵੀ ਪੜ੍ਹੋ : ਰਣਬੀਰ ਕਪੂਰ ਦੀ ਫ਼ਿਲਮ ‘ਸ਼ਮਸ਼ੇਰਾ’ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਪਤਨੀ ਆਲੀਆ ਨੇ ਕੀਤੀ ਤਾਰੀਫ਼

ਵੀਡੀਓ ’ਚ ਸ਼੍ਰੇਅਸ ਤਲਪੜੇ ਲਾਲ ਰੰਗ ਦੀ ਟੀ-ਸ਼ਰਟ ਅਤੇ ਬਲੈਕ ਪੈਂਟ ’ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਅਦਾਕਾਰ ਨੇ ਟੋਪੀ ਪਾਈ ਹੋਈ ਹੈ। ਸ਼੍ਰੇਅਸ ਦੀ ਛੋਟੀ ਧੀ ਆਦਿਆ ਆਪਣੀ ਜੁੱਤੀ ਦਾ ਫੀਤਾ ਬੰਨ੍ਹਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ। ਆਦਿਆ ਬਹੁਤ ਪਿਆਰੀ ਲੱਗ ਰਹੀ ਹੈ। 

 

ਵੀਡੀਓ ਸ਼ੇਅਰ ਕਰਦੇ ਹੋਏ ਸ਼੍ਰੇਅਸ ਨੇ ਲਿਖਿਆ ਕਿ ‘ਉਹ ਤੁਹਾਡੇ ਨਾਲ ਅਜਿਹਾ ਸਲੂਕ ਕਰਦੀ ਹੈ ਜਿਵੇਂ ਤੁਸੀਂ ਰਾਜਾ ਹੋ। ਉਹ ਜਾਣਦੀ ਹੈ ਕਿ ਤੁਸੀਂ ਕੀ ਚਾਹੁੰਦੇ ਹੋ। ਜਦੋਂ ਮੈਂ ਉਸਦਾ ਹੱਥ ਫ਼ੜਨ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਉਹ ਮੈਨੂੰ ਇਹ ਸਿਖਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਤਸਮੇ ਕਿਵੇਂ ਬੰਨ ਦੇ ਹਨ। ਮੈਂ ਤੁਹਾਡਾ ਪਿਤਾ ਬਣ ਕੇ ਖੁਸ਼ਕਿਸਮਤ ਮਹਿਸੂਸ ਕਰਦਾ ਹਾਂ।’ ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

ਇਹ  ਵੀ ਪੜ੍ਹੋ : ‘ਜੁੱਗ ਜੁੱਗ ਜੀਓ’ ਫ਼ਿਲਮ 'ਤੇ ਰਿਧੀਮਾ ਕਪੂਰ ਦਾ ਰੀਵਿਊ, ਮਾਂਂ ਨੀਤੂ ਕਪੂਰ ਦੀਆਂ ਕੀਤੀਆਂ ਰੱਜ ਕੇ ਤਾਰੀਫ਼ਾਂ

PunjabKesari

ਤੁਹਾਨੂੰ ਦੱਸ ਦੇਈਏ ਕਿ ਸ਼੍ਰੇਅਸ ਅਤੇ ਉਨ੍ਹਾਂ ਦੀ ਪਤਨੀ ਦੀਪਤੀ ਸਾਲ 2018 ’ਚ ਸਰੋਗੇਸੀ ਰਾਹੀਂ ਮਾਤਾ-ਪਿਤਾ ਬਣੇ ਸਨ ਜਿਸ ਸਮੇਂ ਉਹ ਮਾਤਾ-ਪਿਤਾ ਬਣੇ ਇਹ ਜੋੜਾ ਹਾਂਗਕਾਂਗ ’ਚ ਛੁੱਟੀਆਂ ਮਨਾ ਰਿਹਾ ਸੀ। ਜਿਵੇਂ ਹੀ ਉਨ੍ਹਾਂ ਨੂੰ ਸਰੋਗੇਟ ਮਾਂ ਦੀ ਡਿਲੀਵਰੀ ਦਰਦ ਦੀ ਖ਼ਬਰ ਮਿਲੀ ਤਾਂ ਉਹ ਉਥੋਂ ਵਾਪਸ ਪਰਤਿਆ ਅਤੇ ਫ਼ਲਾਈਟ 'ਚ ਹੀ ਜਾਣਕਾਰੀ ਮਿਲੀ ਕਿ ਉਹ ਮਾਤਾ-ਪਿਤਾ ਬਣ ਗਈ ਹੈ।


Anuradha

Content Editor

Related News