ਦੀਪਿਕਾ-ਆਲੀਆ ਨੂੰ ਪਛਾੜ ਸ਼ਰਧਾ ਕਪੂਰ ਨੇ ਇੰਸਟਾਗ੍ਰਾਮ ’ਤੇ ਹਾਸਲ ਕੀਤਾ ਇਹ ਮੁਕਾਮ
Wednesday, Nov 04, 2020 - 11:07 AM (IST)
ਜਲੰਧਰ (ਬਿਊਰੋ)– ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਆਪਣੀ ਪ੍ਰਸਿੱਧੀ ਦਾ ਇਕ ਨਵਾਂ ਕੀਰਤੀਮਾਨ ਸਥਾਪਿਤ ਕਰ ਲਿਆ ਹੈ। ਸ਼ਰਧਾ ਕਪੂਰ ਨੇ ਬਾਲੀਵੁੱਡ ਦੀਆਂ ਟਾਪ ਅਦਾਕਾਰਾਂ ਦੀਪਿਕਾ ਪਾਦੁਕੋਣ ਤੇ ਆਲੀਆ ਭੱਟ ਨੂੰ ਪਛਾੜਦਿਆਂ ਇੰਸਟਾਗ੍ਰਾਮ ’ਤੇ ਭਾਰਤ ਦੀ ਤੀਜੀ ਸਭ ਤੋਂ ਵੱਧ ਫਾਲੋਅ ਕੀਤੀ ਜਾਣ ਵਾਲੀ ਸੈਲੇਬ੍ਰਿਟੀ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ।
ਸ਼ਰਧਾ ਕਪੂਰ ਦੇ ਇੰਸਟਾਗ੍ਰਾਮ ’ਤੇ 56.5 ਮਿਲੀਅਨ ਭਾਵ 5 ਕਰੋੜ 65 ਲੱਖ ਤੋਂ ਵੱਧ ਫਾਲੋਅਰਜ਼ ਹੋ ਗਏ ਹਨ। ਉਥੇ ਦੀਪਿਕਾ ਪਾਦੁਕੋਣ ਦੇ 52.3 ਮਿਲੀਅਨ ਤੇ ਆਲੀਆ ਭੱਟ ਦੇ 50.1 ਮਿਲੀਅਨ ਫਾਲੋਅਰਜ਼ ਹਨ।
ਦੱਸਣਯੋਗ ਹੈ ਕਿ ਭਾਰਤ ’ਚ ਸ਼ਰਧਾ ਕਪੂਰ ਤੋਂ ਅੱਗੇ ਇੰਸਟਾਗ੍ਰਾਮ ’ਤੇ ਸਭ ਤੋਂ ਵੱਧ ਫਾਲੋਅ ਕੀਤੇ ਜਾਣ ਵਾਲੇ ਸੈਲੇਬ੍ਰਿਟੀਜ਼ ਦੀ ਲਿਸਟ ’ਚ ਵਿਰਾਟ ਕੋਹਲੀ ਪਹਿਲੇ ਤੇ ਪ੍ਰਿਅੰਕਾ ਚੋਪੜਾ ਦੂਜੇ ਨੰਬਰ ’ਤੇ ਹਨ। ਵਿਰਾਟ ਕੋਹਲੀ ਦੇ ਇੰਸਟਾਗ੍ਰਾਮ ’ਤੇ 82.2 ਮਿਲੀਅਨ ਫਾਲੋਅਰਜ਼ ਹਨ, ਜਦਕਿ ਪ੍ਰਿਅੰਕਾ ਚੋਪੜਾ ਦੇ 58.1 ਮਿਲੀਅਨ ਫਾਲੋਅਰਜ਼ ਹਨ।
ਸ਼ਰਧਾ ਕਪੂਰ ਦੀ ਵਿਸ਼ਵ ਪੱਧਰ ’ਤੇ ਫੈਨ ਫਾਲੋਇੰਗ ਵਿਰਾਟ ਕੋਹਲੀ ਤੇ ਪ੍ਰਿਅੰਕਾ ਚੋਪੜਾ ਦੋਵਾਂ ਤੋਂ ਘੱਟ ਹੈ ਕਿਉਂਕਿ ਕ੍ਰਿਕਟ ਕਰਕੇ ਵਿਰਾਟ ਕੋਹਲੀ ਤੇ ਹਾਲੀਵੁੱਡ ਫਿਲਮਜ਼ ਤੇ ਸੀਰੀਅਲਜ਼ ਕਰਕੇ ਪ੍ਰਿਅੰਕਾ ਚੋਪੜਾ ਨੂੰ ਵਿਦੇਸ਼ੀ ਲੋਕ ਵੀ ਖੂਬ ਪਸੰਦ ਕਰਦੇ ਹਨ।