‘ਦਿ ਪੈਰਾਡਾਈਜ਼’ ਦੀ ਸ਼ੂਟਿੰਗ ਸ਼ੁਰੂ
Sunday, Jun 29, 2025 - 03:16 PM (IST)
ਮੁੰਬਈ- ਨੈਚੁਰਲ ਸਟਾਰ ਨਾਨੀ ਦੀ ਫਿਲਮ ‘ਦਿ ਪੈਰਾਡਾਈਜ਼’ ਦਾ ਜਿਸ ਦਿਨ ਤੋਂ ਐਲਾਨ ਹੋਇਆ ਹੈ, ਉਦੋਂ ਤੋਂ ਫਿਲਮ ਚਰਚਾ ਵਿਚ ਹੈ। ‘ਦਸਰਾ’ ਵਰਗੀ ਸ਼ਾਨਦਾਰ ਫਿਲਮ ਦੇਣ ਵਾਲੇ ਸ਼੍ਰੀਕਾਂਤ ਓਡੇਲਾ ਦੇ ਨਿਰਦੇਸ਼ਨ ਵਿਚ ਬਣ ਰਹੀ ਇਸ ਫਿਲਮ ਨੂੰ ਲੈ ਕੇ ਫੈਨਜ਼ ਵਿਚ ਕਾਫ਼ੀ ਉਤਸ਼ਾਹ ਹੈ।

ਹੁਣ ਫਿਲਮ ਨੂੰ ਲੈ ਕੇ ਨਵੀਂ ਅਤੇ ਦਿਲਚਸਪ ਜਾਣਕਾਰੀ ਸਾਹਮਣੇ ਆਈ ਹੈ ਕਿ ਫਿਲਮ ਦੀ ਸ਼ੂਟਿੰਗ 21 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ। ਇਕ ਹਫਤੇ ਵਿਚ ਟੀਮ ਨੇ ਫਿਲਮ ਦੇ ਬਚਪਨ ਨਾਲ ਜੁੜੇ ਕੁਝ ਖਾਸ ਸੀਨ ਫਿਲਮਾਏ ਹਨ। ਹੈਦਰਾਬਾਦ ਵਿਚ 40 ਦਿਨ ਦਾ ਸ਼ੈਡਿਊਲ ਜਾਰੀ ਹੈ, ਜਿਸ ਵਿਚ ਲੀਡ ਕਾਸਟ ਦੇ ਨਾਲ ਕੁਝ ਅਹਿਮ ਸੀਨ ਸ਼ੂਟ ਕੀਤੇ ਜਾ ਰਹੇ ਹਨ। ਮੇਕਰਸ ਨੇ ਸ਼ੂਟਿੰਗ ਸੈੱਟ ਨਾਲ ਸ਼ਾਨਦਾਰ ਤਸਵੀਰ ਸ਼ੇਅਰ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ’ਤੇ ਲਿਖਿਆ–‘ਧਗੜ ਆ ਗਿਆ’! ਇਹ ਫਿਲਮ 26 ਮਾਰਚ, 2026 ਨੂੰ ਦੁਨੀਆਭਰ ਵਿਚ 8 ਭਾਸ਼ਾਵਾਂ ਤੇਲਗੁ, ਹਿੰਦੀ, ਤਾਮਿਲ, ਕੰਨੜ, ਮਲਿਆਲਮ, ਬਾਂਗਲਾ, ਇੰਗਲਿਸ਼ ਅਤੇ ਸਪੈਨਿਸ਼ ਵਿਚ ਰਿਲੀਜ਼ ਕੀਤੀ ਜਾਵੇਗੀ।
Related News
ਅਨੁਪਮ ਖੇਰ ਦੀ ‘ਤਨਵੀ ਦਾ ਗ੍ਰੇਟ’ ਨੇ ਆਸਕਰ ਦੀ ਦੌੜ ''ਚ ਮਾਰੀ ਬਾਜ਼ੀ; 200 ਸਰਵੋਤਮ ਫਿਲਮਾਂ ਦੀ ਸੂਚੀ ''ਚ ਬਣਾਈ ਜਗ੍ਹਾ
