ਸਟਾਰ ਪਲੱਸ ਦੇ ਸ਼ੋਅ ‘ਦੋ ਦੂਣੀ ਪਿਆਰ’ ’ਚ ਸ਼ਿਵਿਕਾ ਲੀਡ ਕਿਰਦਾਰ ’ਚ

Monday, Aug 26, 2024 - 02:04 PM (IST)

ਮੁੰਬਈ (ਬਿਊਰੋ) - ਸਟਾਰ ਪਲੱਸ ਇਕ ਵਾਰ ਫਿਰ ਨਵੇਂ ਖੇਤਰ ’ਚ ਕਦਮ ਰੱਖ ਰਿਹਾ ਹੈ, ਜਿਸ ਦਾ ਨਾਂ ਹੈ ‘ਦੋ ਦੂਣੀ ਪਿਆਰ’। ਸ਼ਿਵਿਕਾ ਪਾਠਕ ਗੰਗਾ ਅਤੇ ਗੌਰਵ ਸ਼ਰਮਾ ਅਭੈ ਦਾ ਕਿਰਦਾਰ ਨਿਭਾਅ ਰਹੇ ਹਨ। ਗੌਤਮ ਸ਼ਰਮਾ ਅਭੈ ਦੇ ਜੁੜਵਾਂ ਭਰਾ ਆਕਾਸ਼ ਦੀ ਭੂਮਿਕਾ ਨਿਭਾਅ ਰਹੇ ਹਨ। ਇਹ ਸ਼ੋਅ ਗੰਗਾ ਦੀ ਯਾਤਰਾ ਨੂੰ ਦਰਸਾਉਂਦਾ ਹੈ ਅਤੇ ਅਰੇਂਜ ਮੈਰਿਜ ਦੇ ਵਿਸ਼ੇ ਨੂੰ ਉਜਾਗਰ ਕਰਦਾ ਹੈ। 

ਇਹ ਖ਼ਬਰ ਵੀ ਪੜ੍ਹੋ - ਗਾਇਕ ਐਮੀ ਵਿਰਕ ਦਾ 'ਪੱਗ' 'ਤੇ ਵੱਡਾ ਬਿਆਨ

ਸ਼ਿਵਿਕਾ ਪਾਠਕ ਉਰਫ਼ ‘ਗੰਗਾ’ ਕਹਿੰਦੀ ਹੈ, ‘‘ਸ਼ੋਅ ਗੰਗਾ ਅਤੇ ਅਭੈ ਦੀਆਂ ਚੁਣੌਤੀਆਂ ਅਤੇ ਸੰਘਰਸ਼ਾਂ ਨੂੰ ਪ੍ਰਦਰਸ਼ਿਤ ਕਰੇਗਾ। ਹਾਲਾਂਕਿ, ਕਿਸਮਤ ਦੇ ਇਕ ਮੋੜ ’ਚ ਉਹ ਇਕ-ਦੂਜੇ ਨਾਲ ਬੰਧਨ ’ਚ ਬੱਝ ਜਾਂਦੇ ਹਨ। ਗੰਗਾ ਪਰਿਵਾਰ ਪ੍ਰਤੀ ਸਮਰਪਿਤ ਹੈ। ਉਸ ਨੇ ਕਈ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕੀਤਾ ਹੈ ਪਰ ਫਿਰ ਵੀ ਉਹ ਪੜ੍ਹੇ-ਲਿਖੇ ਵਿਅਕਤੀ ਨਾਲ ਵਿਆਹ ਕਰਨਾ ਚਾਹੁੰਦੀ ਹੈ, ਜੋ ਉਸ ਦੇ ਪੜ੍ਹਨ ਦੇ ਸੁਪਨੇ ਨੂੰ ਪੂਰਾ ਕਰ ਸਕੇ। ‘ਦੋ ਦੂਣੀ ਪਿਆਰ’ ਸਟਾਰ ਪਲੱਸ ’ਤੇ 28 ਅਗਸਤ ਤੋਂ ਸ਼ਾਮ 6:40 ਵਜੇ ਪ੍ਰਸਾਰਿਤ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News