‘ਇੰਡੀਅਨ ਆਈਡਲ ਸੀਜ਼ਨ-16’ ਦੇ ਗ੍ਰੈਂਡ ਫਿਨਾਲੇ ਵੀਕ ਸਮਾਗਮ ’ਚ ਸ਼ਾਮਿਲ ਹੋਈ ਸ਼ਹਿਨਾਜ਼ ਗਿਲ

Sunday, Jul 26, 2026 - 10:15 AM (IST)

‘ਇੰਡੀਅਨ ਆਈਡਲ ਸੀਜ਼ਨ-16’ ਦੇ ਗ੍ਰੈਂਡ ਫਿਨਾਲੇ ਵੀਕ ਸਮਾਗਮ ’ਚ ਸ਼ਾਮਿਲ ਹੋਈ ਸ਼ਹਿਨਾਜ਼ ਗਿਲ

ਮੁੰਬਈ - ਇੰਡੀਅਨ ਆਈਡਲ ਦਾ ਗ੍ਰੈਂਡ ਫਿਨਾਲੇ ਵੀਕ ਇਕ ਭਾਵਨਾਤਮਕ ਤੇ ਪ੍ਰੇਰਣਾਦਾਇਕ ਉਤਸਵ ਹੋਣ ਦਾ ਵਾਅਦਾ ਕਰਦਾ ਹੈ, ਕਿਉਂਕਿ ਫਾਈਨਲਿਸਟ ਆਪਣੀ ਅਨੋਖੀ ਪ੍ਰਤਿਭਾ ਦਿਖਾਉਣ ਲਈ ਮੰਚ ’ਤੇ ਆਉਂਦੇ ਹਨ। ਗ੍ਰੈਂਡ ਫਿਨਾਲੇ ਵੀਕ ਸਮਾਗਮ ’ਚ ਸ਼ਾਮਿਲ ਹੋਈ ਸ਼ਹਿਨਾਜ਼ ਗਿੱਲ ਨੇ ਇੰਡੀਅਨ ਆਈਡਲ ਦੇ ਇਤਿਹਾਸਕ ਫਿਨਾਲੇ ਦਾ ਹਿੱਸਾ ਬਣਨ ਬਾਰੇ ਆਪਣਾ ਉਤਸ਼ਾਹ ਸਾਂਝਾ ਕਰਦਿਆਂ ਕਿਹਾ, “ਇੰਡੀਅਨ ਆਈਡਲ ਦੇ ਇਤਿਹਾਸਕ ਫਿਨਾਲੇ ਦਾ ਹਿੱਸਾ ਬਣਨਾ ਰੋਮਾਂਚਕ ਹੈ ਤੇ ਮੈਂ ਮੁਕਾਬਲੇਬਾਜ਼ਾਂ, ਦਰਸ਼ਕਾਂ ਤੇ ਸ਼ੋਅ ਨੂੰ ਇੰਨਾ ਖ਼ਾਸ ਬਣਾਉਣ ਵਾਲੇ ਸਾਰੇ ਲੋਕਾਂ ਨਾਲ ਇਸ ਜ਼ਿਕਰਯੋਗ ਵਿਰਾਸਤ ਦਾ ਜਸ਼ਨ ਮਨਾਉਣ ਲਈ ਉਤਸ਼ਾਹਿਤ ਹਾਂ।

ਉਨ੍ਹਾਂ ਨੇ ਹਰੇਕ ਮੁਕਾਬਲੇਬਾਜ਼ ਨੂੰ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਮੁਕਾਬਲੇ ਦਾ ਮਹੱਤਵ ਟ੍ਰੌਫ਼ੀ ਜਿੱਤਣ ਤੋਂ ਕਿਤੇ ਵੱਧ ਹੈ। ਤੁਹਾਨੂੰ ਸਭ ਨੂੰ ਸਲਾਮ। ਤੁਸੀਂ ਸਾਰੇ ਜੇਤੂ ਹੋ। ਅੱਜ ਇਕ ਟ੍ਰੌਫ਼ੀ ਜਿੱਤੇਗਾ ਪਰ ਮੈਨੂੰ ਲੱਗਦਾ ਹੈ ਕਿ ਇਹ ਨਾ ਸੋਚਣਾ ਤੁਸੀਂ ਜਿੱਤੇ ਨਹੀਂ ਹੋ। ਤੁਹਾਨੂੰ ਪਤਾ ਵੀ ਨਹੀਂ ਹੈ ਤੁਸੀਂ ਕਿੱਥੋਂ ਤੱਕ ਪੁੱਜ ਗਏ ਹੋ, ਦੋਸਤੋ। ਰੱਬ ਤੁਹਾਡਾ ਭਲਾ ਕਰੇ। ਬਹੁਤ ਘੱਟ ਲੋਕ ਹਨ ਜੋ ਇਥੋਂ ਤੱਕ ਪੁੱਜਦੇ ਹਨ, ਤਾਂ ਤੁਸੀਂ ਉਨ੍ਹਾਂ ’ਚੋਂ ਇਕ ਹੋ। ਤੁਸੀਂ ਸਾਰੇ ਇਸ ਦੇ ਜੇਤੂ ਹੋ।’’


author

cherry

Content Editor

Related News