‘ਇੰਡੀਅਨ ਗੇਮ ਸ਼ੋਅ’ ’ਚ ਨਜ਼ਰ ਆਉਣਗੇ ਭਾਰਤੀ ਤੇ ਹਰਸ਼
Thursday, Jul 30, 2026 - 10:41 AM (IST)
ਮੁੰਬਈ- ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਤੇ ਸੋਨੀ ਲਿਵ ਨੇ ਆਪਣੇ ਆਉਣ ਵਾਲੇ ਸ਼ੋਅ ‘ਇੰਡੀਅਨ ਗੇਮ ਸ਼ੋਅ’ ਦਾ ਪਹਿਲਾ ਪ੍ਰੋਮੋ ਲਾਂਚ ਕਰ ਦਿੱਤਾ ਹੈ, ਜਿਸ ’ਚ ਭਾਰਤੀ ਤੇ ਹਰਸ਼ ਨਜ਼ਰ ਆਉਣਗੇ। ‘ਜਿੱਥੇ ਦੋਸਤਾਂ ਨੂੰ ਫਸਾਉਣਗੇ ਤੇ ਤੁਹਾਨੂੰ ਹਸਾਉਣਗੇ’ ਨਾਲ ਇਹ ਸ਼ੋਅ ਮਜ਼ੇਦਾਰ ਸਰਪ੍ਰਾਈਜ਼ ਤੇ ਮਸਤੀ ਨਾਲ ਭਰਪੂਰ ਹੈ।
ਪ੍ਰੋਮੋ ਦੀ ਸ਼ੁਰੂਆਤ ਭਾਰਤੀ ਤੇ ਹਰਸ਼ ਦੀ ਵਲਾਗਿੰਗ ਨਾਲ ਹੁੰਦੀ ਹੈ, ਜਿੱਥੇ ਉਹ ਦਰਸ਼ਕਾਂ ਨੂੰ ਆਪਣੀ ਦੁਨੀਆ ਦੀ ਝਲਕ ਦਿਖਾਉਂਦੇ ਹਨ ਤੇ ਉਨ੍ਹਾਂ ਨਾਲ ਉਨ੍ਹਾਂ ਦੀ ਫੈਮਿਲੀ ਵੀ ਜੁੜਦੀ ਹੈ। ਉਦੋਂ ਹੀ ਇਕ ਅਣ-ਕਿਆਸਾ ਮੋੜ ਆਉਂਦਾ ਹੈ ਜਦੋਂ ਇੰਡਸਟਰੀ ਤੋਂ ਉਨ੍ਹਾਂ ਦੇ ਦੋਸਤ ਅਨੀਤਾ ਹਸਨੰਦਾਨੀ, ਦੀਪਿਕਾ ਸਿੰਘ, ਕਰਨ ਪਟੇਲ ਤੇ ਟੋਨੀ ਕੱਕੜ ਇਹ ਜਾਣ ਕੇ ਪੁੱਜਦੇ ਹਨ ਕਿ ਉਹ ਇਕ ਨਵੇਂ ਸ਼ੋਅ ਨਾਲ ਵਾਪਸੀ ਕਰ ਰਹੇ ਹਨ।
