''ਮੈਂ ਵੀ ਡਰੱਗਜ਼ ਲਿਆ ਹੈ, ਪਾਰਟੀਆਂ ''ਚ ਹੁੰਦੀ ਹੈ ਨਸ਼ੇ ਦੀ ਖੁੱਲ੍ਹ ਕੇ ਵਰਤੋਂ...''! ਮਸ਼ਹੂਰ ਅਦਾਕਾਰਾ ਦੇ ਦਾਅਵੇ ਨੇ ਮਚਾਈ ਹਲਚਲ

Friday, Jul 24, 2026 - 11:28 AM (IST)

''ਮੈਂ ਵੀ ਡਰੱਗਜ਼ ਲਿਆ ਹੈ, ਪਾਰਟੀਆਂ ''ਚ ਹੁੰਦੀ ਹੈ ਨਸ਼ੇ ਦੀ ਖੁੱਲ੍ਹ ਕੇ ਵਰਤੋਂ...''! ਮਸ਼ਹੂਰ ਅਦਾਕਾਰਾ ਦੇ ਦਾਅਵੇ ਨੇ ਮਚਾਈ ਹਲਚਲ

ਐਂਟਰਟੇਨਮੈਂਟ ਡੈਸਕ - ਦਿੱਗਜ ਅਦਾਕਾਰਾ ਨਾਰਾਇਣੀ ਸ਼ਾਸਤਰੀ ਨੇ ਟੀਵੀ ਇੰਡਸਟਰੀ ਦੇ ਅੰਦਰੂਨੀ ਹਾਲਾਤ ਬਾਰੇ ਇੱਕ ਵੱਡਾ ਅਤੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਅਤੇ 'ਪਿਆ ਕਾ ਘਰ' ਵਰਗੇ ਮਸ਼ਹੂਰ ਸੀਰੀਅਲਾਂ ਵਿੱਚ ਨਜ਼ਰ ਆ ਚੁੱਕੀ ਨਾਰਾਇਣੀ ਨੇ ਇਸ ਇੰਟਰਵਿਊ ਦੌਰਾਨ ਦਾਅਵਾ ਕੀਤਾ ਹੈ ਜਿੱਥੇ ਪਹਿਲਾਂ ਟੀਵੀ ਇੰਡਸਟਰੀ ਦੀਆਂ ਪਾਰਟੀਆਂ ਵਿੱਚ ਸ਼ਰਾਬ ਦਾ ਬਜਟ ਰੱਖਿਆ ਜਾਂਦਾ ਸੀ, ਪਰ ਹੁਣ ਡਰੱਗਜ਼ ਦਾ ਬਜਟ ਰੱਖਿਆ ਜਾਂਦਾ ਹੈ। ਜਦੋਂ ਮੈਂ ਇਹ ਦੇਖਿਆ ਤਾਂ ਹੈਰਾਨ ਰਹਿ ਗਈ। ਇਸੇ ਕਾਰਨ ਉਨ੍ਹਾਂ ਨੇ ਕਈ ਸਾਲ ਪਹਿਲਾਂ ਹੀ ਪਾਰਟੀਆਂ ਵਿੱਚ ਜਾਣਾ ਛੱਡ ਦਿੱਤਾ, ਕਿਉਂਕਿ ਉੱਥੇ ਹੁਣ ਮਸਤੀ ਜਾਂ ਡਾਂਸ ਨਹੀਂ, ਸਗੋਂ ਕੁਝ ਹੋਰ ਹੀ ਚੱਲਦਾ ਹੈ।

ਇਹ ਵੀ ਪੜ੍ਹੋ: ਵਿਆਹ ਦੇ 20 ਸਾਲ ਬਾਅਦ ਵੱਖ ਹੋਣ ਜਾ ਰਿਹੈ ਇੰਡਸਟਰੀ ਦਾ ਮਸ਼ਹੂਰ ਜੋੜਾ ! ਅਦਾਕਾਰ ਨੇ ਤੋੜੀ ਚੁੱਪੀ

PunjabKesari

ਨਾਰਾਇਣੀ ਮੁਤਾਬਕ ਛੋਟੀਆਂ-ਛੋਟੀਆਂ ਪ੍ਰਾਈਵੇਟ ਪਾਰਟੀਆਂ ਵਿੱਚ ਹਰ ਕਿਸੇ ਨੂੰ ਪਤਾ ਹੁੰਦਾ ਹੈ ਕਿ ਕੌਣ ਕੀ ਕਰ ਰਿਹਾ ਹੈ। ਮੈਂ ਨਿੱਜੀ ਤੌਰ 'ਤੇ ਉਨ੍ਹਾਂ ਲੋਕਾਂ ਨੂੰ ਨਹੀਂ ਜਾਣਦੀ ਜੋ ਡਰੱਗਜ਼ ਲੈਂਦੇ ਪਰ ਮੈਂ ਲੋਕਾਂ ਨੂੰ ਆਪਣੀਆਂ ਅੱਖਾਂ ਨਾਲ ਇਹ ਸਭ ਕਰਦੇ ਦੇਖਿਆ ਹੈ। ਜਦੋਂ ਪੁੱਛਿਆ ਗਿਆ ਕਿ ਕਿਹੜੇ ਨਸ਼ੇ ਵਰਤੇ ਜਾਂਦੇ ਹਨ, ਤਾਂ ਉਨ੍ਹਾਂ ਕਿਹਾ, "ਕੋਕੀਨ ਅਤੇ MDMA।" 

ਇਹ ਵੀ ਪੜ੍ਹੋੋ: ਦਿੱਗਜ ਪੰਜਾਬੀ ਅਦਾਕਾਰਾ ਨੇ CJP ਨੂੰ ਦਿੱਤਾ ਸਮਰਥਨ, ਜੰਤਰ-ਮੰਤਰ ਪਹੁੰਚ ਪ੍ਰੋਟੈਸਟ 'ਚ ਲਿਆ ਹਿੱਸਾ

PunjabKesari

ਨਾਰਾਇਣੀ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਵੀ ਆਪਣੀ ਜ਼ਿੰਦਗੀ ਵਿੱਚ ਡਰੱਗਜ਼ ਲਏ ਹਨ। ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਭ ਸਿਰਫ਼ ਇੱਕ 'ਐਕਸਪੈਰੀਮੈਂਟ' ਦੇ ਤੌਰ 'ਤੇ ਸੀ ਕਿਉਂਕਿ ਉਹ ਇਹ ਜਾਣਨਾ ਚਾਹੁੰਦੀ ਸੀ ਕਿ ਇਨ੍ਹਾਂ ਚੀਜ਼ਾਂ ਦਾ ਅਸਰ ਕਿਵੇਂ ਹੁੰਦਾ ਹੈ। ਅਦਾਕਾਰਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਕਦੇ ਕਿਸੇ ਚੀਜ਼ ਦੀ ਲਤ ਨਹੀਂ ਲੱਗੀ ਕਿਉਂਕਿ ਉਨ੍ਹਾਂ ਨੇ ਹਰ ਨਸ਼ਾ ਸਿਰਫ਼ ਇੱਕ ਵਾਰ ਹੀ ਅਜ਼ਮਾਇਆ ਸੀ।

ਇਹ ਵੀ ਪੜ੍ਹੋ: ਵਿਆਹ ਦੇ 4 ਮਹੀਨਿਆਂ ਬਾਅਦ ਹੀ ਦਿੱਗਜ ਪੰਜਾਬੀ ਸਿੰਗਰ ਦੇ ਰਿਸ਼ਤੇ 'ਚ ਪਈ ਦਰਾਰ ! ਰੋਂਦੀ ਪਤਨੀ ਨੇ...

PunjabKesari

ਅਦਾਕਾਰਾ ਨੇ ਇੱਕ ਹੋਰ ਗੰਭੀਰ ਦਾਅਵਾ ਕੀਤਾ ਕਿ ਅਦਾਕਾਰ ਸੈੱਟ 'ਤੇ ਡਰੱਗ ਲੈ ਕੇ ਆਉਂਦੇ ਹਨ। ਕਈ ਵਾਰ ਕਲਾਕਾਰਾਂ ਦੀ ਹਾਲਤ ਇੰਨੀ ਖਰਾਬ ਹੁੰਦੀ ਸੀ ਕਿ ਸ਼ੂਟਿੰਗ ਤੱਕ ਰੱਦ ਕਰਨੀ ਪੈਂਦੀ ਸੀ। ਕਿਉਂਕਿ ਉਹ ਸ਼ੂਟ ਕਰਨ ਦੀ ਹਾਲਤ ਵਿੱਚ ਹੀ ਨਹੀਂ ਹੁੰਦੇ ਸਨ। 

ਇਹ ਵੀ ਪੜ੍ਹੋ: ਬਾਥਰੂਮ 'ਚ ਤਿਲਕ ਕੇ ਡਿੱਗਾ ਮਸ਼ਹੂਰ ਅਦਾਕਾਰ ! ਹੋ ਗਿਆ ਫ੍ਰੈਕਚਰ, ਬੈੱਡ ਤੋਂ ਉੱਠਣਾ ਵੀ ਹੋਇਆ ਔਖ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News