39 ਸਾਲ ਦੀ ਉਮਰ ''ਚ ਵੀ ਕੁਆਰੀ ਹੈ ਮਸ਼ਹੂਰ ਅਦਾਕਾਰਾ ! ਹੁਣ ਬਣਨਾ ਚਾਹੁੰਦੀ ਹੈ ''ਮਾਂ''

Sunday, Jul 26, 2026 - 11:00 AM (IST)

39 ਸਾਲ ਦੀ ਉਮਰ ''ਚ ਵੀ ਕੁਆਰੀ ਹੈ ਮਸ਼ਹੂਰ ਅਦਾਕਾਰਾ ! ਹੁਣ ਬਣਨਾ ਚਾਹੁੰਦੀ ਹੈ ''ਮਾਂ''

ਐਂਟਰਟੇਨਮੈਂਟ ਡੈਸਕ - ਆਪਣੀ ਅਦਾਕਾਰੀ ਨਾਲ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਭੋਜਪੁਰੀ ਅਦਾਕਾਰਾ ਆਮਰਪਾਲੀ ਦੁਬੇ ਦੀਆਂ ਅਦਾਵਾਂ ਦਾ ਹਰ ਕੋਈ ਦੀਵਾਨਾ ਹੈ। 39 ਸਾਲ ਦੀ ਉਮਰ ਵਿੱਚ ਵੀ ਅਦਾਕਾਰਾ ਸਿੰਗਲ ਹੈ ਅਤੇ ਫੈਨਜ਼ ਅਕਸਰ ਉਸਦੀ ਨਿੱਜੀ ਜ਼ਿੰਦਗੀ ਬਾਰੇ ਜਾਣਨ ਲਈ ਉਤਸੁਕ ਰਹਿੰਦੇ ਹਨ। ਹੁਣ ਹਾਲ ਹੀ ਵਿੱਚ ਅਦਾਕਾਰਾ ਨੇ ਮਾਂ ਬਣਨ ਦੀ ਇੱਛਾ ਜ਼ਾਹਰ ਕੀਤੀ ਹੈ, ਜਿਸ ਬਾਰੇ ਸੁਣ ਕੇ ਉਸਦੇ ਫੈਨਜ਼ ਦੇ ਨਾਲ-ਨਾਲ ਉਸਦਾ ਪਰਿਵਾਰ ਵੀ ਹੈਰਾਨ ਰਹਿ ਗਿਆ।

ਇਹ ਵੀ ਪੜ੍ਹੋ: 850 ਸਾਲਾਂ 'ਚ ਪਹਿਲੀ ਵਾਰ; 2028 'ਚ ਹੋਣ ਜਾ ਰਿਹੈ ਕੁਝ ਅਜਿਹਾ ਕਿ ਲੋਕਾਂ ਨੇ ਹੁਣੇ ਹੋਟਲਾਂ ਦੀ ਬੁਕਿੰਗ ਕਰਵਾ'ਤੀ Full

PunjabKesari

ਦਰਅਸਲ ਆਮਰਪਾਲੀ ਜਲਦ ਹੀ ਰਿਐਲਿਟੀ ਸ਼ੋਅ 'ਭੋਜਪੁਰੀ ਬਵਾਲ' ਵਿੱਚ ਨਜ਼ਰ ਆਵੇਗੀ। ਇਸ ਸ਼ੋਅ ਵਿੱਚ ਹੋਰ ਵੀ ਸਿਤਾਰੇ ਨਜ਼ਰ ਆਉਣਗੇ, ਜੋ ਆਪਣੀ ਨਿੱਜੀ ਜ਼ਿੰਦਗੀ ਬਾਰੇ ਚਰਚਾ ਕਰਨਗੇ। ਨਿਰਮਾਤਾਵਾਂ ਨੇ ਹਾਲ ਹੀ ਵਿੱਚ ਇਸ ਸ਼ੋਅ ਦਾ ਇੱਕ ਨਵਾਂ ਪ੍ਰੋਮੋ ਜਾਰੀ ਕੀਤਾ ਹੈ, ਜਿਸ ਵਿੱਚ ਅਮਰਪਾਲੀ ਦੂਬੇ ਆਪਣੇ ਦਿਲ ਦੀ ਗੱਲ ਕਰਦੀ ਦਿਖਾਈ ਦੇ ਰਹੀ ਹੈ। ਵੀਡੀਓ ਦੀ ਸ਼ੁਰੂਆਤ ਵਿੱਚ ਅਦਾਕਾਰਾ ਮੰਦਰ ਵਿੱਚ ਪੂਜਾ-ਅਰਚਨਾ ਕਰਦੀ ਨਜ਼ਰ ਆਉਂਦੀ ਹੈ। ਇਸ ਦੌਰਾਨ ਬੈਕਗ੍ਰਾਊਂਡ ਵਿਚ ਆਮਰਪਾਲੀ ਦੀ ਆਵਾਜ਼ ਸੁਣਾਈ ਦਿੰਦੀ ਹੈ। ਉਹ ਕਹਿੰਦੀ ਹੈ, ਮੈਂ ਸ਼ਾਇਦ ਆਪਣੀ ਪੂਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਲੈਣ ਜਾ ਰਹੀ ਹਾਂ। ਮੈਨੂੰ ਨਹੀਂ ਪਤਾ ਕਿ ਇਸਦੇ ਨਤੀਜੇ ਕੀ ਹੋਣਗੇ, ਮੇਰਾ ਪਰਿਵਾਰ ਕਿਵੇਂ ਰਿਐਕਟ ਕਰੇਗਾ, ਮੇਰੇ ਪ੍ਰਸ਼ੰਸਕ ਕਿਵੇਂ ਰਿਐਕਟ ਕਰਨਗੇ, ਪਰ ਮੈਂ ਇਹ ਕਰਨਾ ਹੈ। ਮੈਂ ਮਾਂ ਬਣਨਾ ਚਾਹੁੰਦੀ ਹਾਂ।

ਇਹ ਵੀ ਪੜ੍ਹੋ: ਜਨਮਦਿਨ ਦਾ ਕੇਕ ਕੱਟਦਿਆਂ ਹੀ ਨੌਜਵਾਨ ਦੀ ਮੌਤ, ਅਮਰੀਕਾ ਤੋਂ ਆਈ ਮੰਦਭਾਗੀ ਖਬਰ

PunjabKesari

ਅਦਾਕਾਰਾ ਦੀ ਗੱਲ ਸੁਣ ਪਰਿਵਾਰ ਹੈਰਾਨ ਰਹਿ ਜਾਂਦਾ ਹੈ। ਉਸਦੇ ਪਿਤਾ ਨੂੰ ਵੀ ਵਿਸ਼ਵਾਸ ਨਹੀਂ ਹੁੰਦਾ ਅਤੇ ਉਹ ਆਪਣੀ ਪਤਨੀ ਵੱਲ ਵੇਖ ਕੇ ਪੁੱਛਦੇ ਹਨ, ਇਹ ਕੀ ਕਹਿ ਰਹੀ ਹੈ? ਜਦੋਂ ਕਿ ਉਸਦੀ ਭੈਣ ਪੁੱਛਦੀ ਹੈ, "ਕੀ ਤੂੰ ਇਸ ਨੂੰ ਲੈ ਕੇ ਸ਼ਿਓਰ ਹੈਂ? ਜਿਸ 'ਤੇ ਅਮਰਪਾਲੀ ਰਹਿੰਦੀ ਹੈ ਕਿ ਉਹ ਸ਼ਿਓਰ ਹੈ। ਇਸ ਤੋਂ ਬਾਅਦ ਅਦਾਕਾਰਾ ਭਾਵੁਕ ਹੋ ਜਾਂਦੀ ਹੈ ਅਤੇ ਰੋਣ ਲੱਗਦੀ ਹੈ।

ਇਹ ਵੀ ਪੜ੍ਹੋ: 'ਤੂੰ ਸਭ ਤੋਂ ਬਦਸੂਰਤ ਐਂ', 23ਵੀਂ ਵਰ੍ਹੇਗੰਢ ਮੌਕੇ ਪਤੀ ਨੇ ਤੋੜਿਆ ਸੀ ਰਿਸ਼ਤਾ, ਸਾਲਾਂ ਮਗਰੋਂ ਅਦਾਕਾਰਾ ਨੇ ਤੋੜੀ ਚੁੱਪ

PunjabKesari

ਹਾਲਾਂਕਿ ਅਦਾਕਾਰਾ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਹ ਵਿਆਹ ਕਰਵਾਕੇ ਮਾਂ ਬਣੇਗੀ, ਬੱਚਾ ਗੋਦ ਲਵੇਗੀ, ਜਾਂ ਡਾਕਟਰੀ ਸਹਾਇਤਾ ਲਵੇਗੀ। ਹਾਲਾਂਕਿ, ਇਸ ਵਾਇਰਲ ਵੀਡੀਓ ਨੇ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਹੈ, ਜਿਸ ਨਾਲ ਪ੍ਰਸ਼ੰਸਕ ਬਹੁਤ ਭਾਵੁਕ ਅਤੇ ਹੈਰਾਨ ਹਨ।

ਇਹ ਵੀ ਪੜ੍ਹੋ: ਉੱਡਦੇ ਜਹਾਜ਼ 'ਚ ਲੜ ਪਏ ਯਾਤਰੀ, ਚੱਲੇ ਘਸੁੰਨ-ਮੁੱਕੇ, ਫਿਰ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News