'ਤੂੰ ਸਭ ਤੋਂ ਬਦਸੂਰਤ ਐਂ', 23ਵੀਂ ਵਰ੍ਹੇਗੰਢ ਮੌਕੇ ਪਤੀ ਨੇ ਤੋੜਿਆ ਸੀ ਰਿਸ਼ਤਾ, ਸਾਲਾਂ ਮਗਰੋਂ ਅਦਾਕਾਰਾ ਨੇ ਤੋੜੀ ਚੁੱਪ
Saturday, Jul 25, 2026 - 01:23 PM (IST)
ਐਂਟਰਟੇਨਮੈਂਟ ਡੈਸਕ - ਟੀਵੀ ਇੰਡਸਟਰੀ ਦੀ ਦਿੱਗਜ ਅਦਾਕਾਰਾ ਅਪਰਾ ਮਹਿਤਾ ਨੇ ਆਪਣੇ ਕਰੀਅਰ ਵਿੱਚ ਕਾਫੀ ਤਰੱਕੀ ਹਾਸਲ ਕੀਤੀ ਹੈ। ਹਾਲਾਂਕਿ ਨਿੱਜੀ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਕਾਫੀ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪਿਆ। ਅਪਰਾ ਦਾ ਵਿਆਹ ਮਸ਼ਹੂਰ ਅਦਾਕਾਰ ਦਰਸ਼ਨ ਜਰੀਵਾਲਾ ਨਾਲ 1980 ਵਿੱਚ ਹੋਇਆ ਸੀ ਅਤੇ ਵਿਆਹ ਦੇ 23 ਸਾਲ ਬਾਅਦ ਯਾਨੀ 2003 ਵਿੱਚ ਦੋਵੇਂ ਵੱਖ ਹੋ ਗਏ। ਦੋਹਾਂ ਦੀ ਇਕ ਧੀ ਵੀ ਹੈ। ਹੁਣ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਅਦਾਕਾਰਾ ਨੇ ਆਪਣੇ ਅਸਫਲ ਵਿਆਹ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਪਤੀ ਦਰਸ਼ਨ ਜਰੀਵਾਲਾ ਨੇ ਇਕ ਦਿਨ ਅਚਾਨਕ ਉਨ੍ਹਾਂ ਨੂੰ ਕਹਿ ਦਿੱਤਾ ਕਿ ਉਹ ਹੁਣ ਉਸ ਨਾਲ ਨਹੀਂ ਰਹਿਣਾ ਚਾਹੁੰਦੇ।
ਇਹ ਵੀ ਪੜ੍ਹੋ: ਵਿਆਹ ਨੂੰ ਨਹੀਂ ਮੰਨੀ ਪੰਜਾਬੀ ਸੰਗੀਤਕਾਰ, ਥਾਰ 'ਤੇ ਸੁੱਟ'ਤਾ ਤੇਜ਼ਾਬ
ਅਪਰਾ ਮੁਤਾਬਕ, ਇਹ ਘਟਨਾ ਉਦੋਂ ਦੀ ਹੈ, ਜਦੋਂ ਉਹ ਆਪਣੇ ਨਾਟਕ ਦੇ ਸ਼ੋਅਜ਼ ਲਈ ਅਮਰੀਕਾ ਦੇ ਦੌਰੇ 'ਤੇ ਸੀ। ਉਸੇ ਦਿਨ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ ਸੀ ਅਤੇ ਉਨ੍ਹਾਂ ਨੇ ਆਪਣੇ ਪਤੀ ਦਰਸ਼ਨ ਨੂੰ ਅਮਰੀਕਾ ਤੋਂ ਫ਼ੋਨ ਕੀਤਾ ਸੀ, ਜਿਸ 'ਤੇ ਦਰਸ਼ਨ ਨੇ ਕਿਹਾ ਕਿ ਮੈਂ ਬਹੁਤ ਜ਼ਰੂਰੀ ਗੱਲ ਕਰਨੀ ਹੈ। ਮੈਨੂੰ ਸਮਝ ਨਹੀਂ ਆਇਆ ਕਿ ਉਹ ਕਿਸ ਬਾਰੇ ਗੱਲ ਕਰਨਾ ਚਾਹੁੰਦੇ ਸਨ। ਭਾਰਤ ਪਹੁੰਚਣ ਦੇ ਤੁਰੰਤ ਬਾਅਦ ਦਰਸ਼ਨ ਨੇ ਉਨ੍ਹਾਂ ਨੂੰ ਵਿਆਹ ਖਤਮ ਕਰਨ ਦੀ ਗੱਲ ਆਖ ਦਿੱਤੀ।
ਅਪਰਾ ਮੁਤਾਬਕ ਉਹ ਸਵੇਰੇ 3 ਵਜੇ ਫਲਾਈਟ ਵਿਚੋਂ ਉਤਰੀ, 5 ਵਜੇ ਘਰ ਪਹੁੰਚੀ ਅਤੇ 7 ਵਜੇ ਉਨ੍ਹਾਂ ਨੇ ਫਿਰ ਸ਼ੂਟਿੰਗ ਲਈ ਜਾਣਾ ਸੀ। ਇਸ ਦੌਰਾਨ ਉਨ੍ਹਾਂ ਦੇ ਪਤੀ ਨੇ ਕਿਹਾ, 'ਦੇਖੋ, ਅਪਰਾ, ਸਾਨੂੰ ਵੱਖ ਹੋ ਜਾਣਾ ਚਾਹੀਦਾ ਹੈ, ਕਿਉਂਕਿ ਮੈਂ ਹੁਣ ਤੈਨੂੰ ਪਿਆਰ ਨਹੀਂ ਕਰਦਾ। ਮੈਨੂੰ ਤੂੰ ਪਸੰਦ ਨਹੀਂ ਅਤੇ ਤੂੰ ਮੇਰੀ ਜ਼ਿੰਦਗੀ ਵਿੱਚ ਮਿਲੀ ਹੁਣ ਤੱਕ ਦੀ ਸਭ ਤੋਂ ਬਦਸੂਰਤ ਔਰਤ ਐਂ।" ਅਪਰਾ ਮੁਤਾਬਕ ਇਹ ਸਭ ਸੁਣਨ ਦੇ ਬਾਵਜੂਦ ਉਹ ਸ਼ੂਟਿੰਗ ਲਈ ਸੈੱਟ 'ਤੇ ਗਈ। ਫਲਾਈਟ ਵਿੱਚ ਸਫਰ ਕਾਰਨ ਹੋਈ ਥਕਾਵਟ ਤੋਂ ਬਾਅਦ ਜਦੋਂ ਸੈੱਟ 'ਤੇ ਦੁਪਹਿਰ ਨੂੰ ਉਨ੍ਹਾਂ ਨੂੰ ਪੂਰੀ ਤਰ੍ਹਾਂ ਹੋਸ਼ ਆਈ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਦਰਸ਼ਨ ਨੇ ਸਵੇਰੇ ਕੀ ਕਿਹਾ ਸੀ।
ਅਦਾਕਾਰਾ ਮੁਤਾਬਕ ਇਸ ਗੱਲਬਾਤ ਤੋਂ ਕੁੱਝ ਸਮੇਂ ਬਾਅਦ ਦਰਸ਼ਨ ਘਰ ਛੱਡ ਕੇ ਚਲੇ ਗਏ। ਹਾਲਾਂਕਿ ਦੋਹਾਂ ਨੇ ਕਦੇ ਕਾਨੂੰਨੀ ਤੌਰ 'ਤੇ ਤਲਾਕ ਨਹੀਂ ਲਿਆ। ਅਦਾਕਾਰਾ ਨੇ ਕਿਹਾ ਇਸ ਦੇ ਬਾਵਜੂਦ ਮੇਰੇ ਘਰ ਦੇ ਦਰਵਾਜ਼ੇ ਹਮੇਸ਼ਾ ਦਰਸ਼ਨ ਲਈ ਖੁੱਲੇ ਹਨ। ਉਹ ਜਦੋਂ ਮਰਜ਼ੀ ਵਾਪਸ ਆ ਸਕਦੇ ਹਨ ਪਰ ਮੈਨੂੰ ਇਹ ਵੀ ਪਤਾ ਹੈ ਕਿ ਉਹ ਸ਼ਾਇਦ ਹੁਣ ਕਦੇ ਵਾਪਸ ਨਹੀਂ ਆਉਣਗੇ। ਉਨ੍ਹਾਂ ਦੱਸਿਆ ਕਿ ਵੱਖ ਰਹਿਣ ਦੇ ਬਾਵਜੂਦ ਉਨ੍ਹਾਂ ਵਿਚਕਾਰ ਸੁਖਾਵੇਂ ਰਿਸ਼ਤੇ ਹਨ ਅਤੇ ਉਹ ਇੱਕ-ਦੂਜੇ ਦਾ ਸਮਰਥਨ ਕਰਦੇ ਹਨ।
ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਗਾਇਕ ਦਾ ਦਿਹਾਂਤ, ਪੁਰਤਗਾਲ 'ਚ ਲਏ ਆਖਰੀ ਸਾਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
