''ਰਣਛੋੜ ਦਾਸ'' ਕਿਸ ਦੇਸ਼ ''ਚ ਜਾਣਾ ਚਾਹੁੰਦੇ ਹਨ : ਸ਼ਿਵ ਸੈਨਾ

11/25/2015 10:34:13 PM

ਮੁੰਬਈ- ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੇ ਅਸਹਿਣਸ਼ੀਲਤਾ ਬਾਰੇ ਦਿੱਤੇ ਗਏ ਬਿਆਨ ''ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਸ਼ਿਵ ਸੈਨਾ ਨੇ ਅੱਜ ਉਨ੍ਹਾਂ ਨੂੰ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਨੂੰ ਹਿੰਦੋਸਤਾਨ ਰਹਿਣ ਲਾਇਕ ਨਹੀਂ ਲੱਗਦਾ ਤਾਂ ''ਈਡੀਅਟ-ਰਣਛੋੜ ਦਾਸ'' ਦੱਸਣ ਕਿ ਉਹ ਕਿਸ ਦੇਸ਼ ''ਚ ਜਾਣਾ ਚਾਹੁੰਦੇ ਹਨ। ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ  ''ਸਾਮਨਾ'' ਦੀ ਸੰਪਾਦਕੀ  ਚ ਲਿਖਿਆ ਕਿ ਆਮਿਰ ਹਿੰਦੋਸਤਾਨ ਨੂੰ ਅਸਹਿਣਸ਼ੀਲ ਦੱਸ ਰਹੇ ਹਨ ਤਾਂ ਉਹ ਦੱਸਣ ਕਿ ਪਾਕਿਸਤਾਨ, ਅਫਗਾਨਿਸਤਾਨ, ਪੈਰਿਸ, ਬ੍ਰਸੇਲਸ ਜਾਂ ਮਾਲੀ ਜਾਣਾ ਚਾਹੁੰਦੇ ਹਨ। ਉਨ੍ਹਾਂ ਨੂੰ ਜਲਦੀ ਹੀ ਇਹ ਗੱਲ ਸਪੱਸ਼ਟ ਕਰਨੀ ਚਾਹੀਦੀ ਹੈ।
ਸੰਪਾਦਕੀ ''ਚ ਕਿਹਾ ਗਿਆ ਹੈ ਕਿ ਆਮਿਰ ਅਤੇ ਉਨ੍ਹਾਂ ਦੀ ਪਤਨੀ ਨੂੰ ਅਚਾਨਕ ਭਾਰਤ ਕਿਉਂ ਅਸਹਿਣਸ਼ੀਲ ਲੱਗਣ ਲੱਗਾ। ਕੀ ਉਹ ਇਸ ਦਾ ਕਾਰਨ ਦੱਸਣਾ ਚਾਹੁਣਗੇ? ਆਮਿਰ ਇਕ ਮੁਸਲਮਾਨ ਹਨ ਪਰ ਹਿੰਦੋਸਤਾਨ ''ਚ ਉਨ੍ਹਾਂ ਨਾਲ ਕਦੇ ਵਿਤਕਰਾ ਨਹੀਂ ਹੋਇਆ ਅਤੇ ਉਨ੍ਹਾਂ ਨੂੰ ਅੱਜ ਜੋ ਵੀ ਸ਼ੋਹਰਤ ਅਤੇ ਸਨਮਾਨ ਮਿਲਿਆ ਹੈ, ਉਹ ਇਸ ਦੇਸ਼ ਦੇ ਨਿਵਾਸੀਆਂ ਕੋਲੋਂ ਹੀ ਮਿਲਿਆ ਹੈ। ਜੇਕਰ ਹਿੰਦੋਸਤਾਨ ਅਸਹਿਣਸ਼ੀਲ ਹੁੰਦਾ ਤਾਂ ਕੀ ਉਨ੍ਹਾਂ ਨੂੰ ਅਜਿਹਾ ਸਨਮਾਨ ਮਿਲਦਾ। ਜੇਕਰ ਆਮਿਰ ਹਿੰਦੋਸਤਾਨ ਛੱਡ ਕੇ ਜਾਣਾ ਚਾਹੁੰਦੇ ਹਨ ਤਾਂ ਇਹ ਕਮਾਈਆਂ ਹੋਈਆਂ ਚੀਜ਼ਾਂ ਇਥੇ ਹੀ ਰੱਖ ਦੇਣ। ਫਿਰ ਉਹ ਜਿੱਥੇ ਜਾਣਾ ਚਾਹੁਣ, ਜਾ ਸਕਦੇ ਹਨ।
ਸੰਪਾਦਕੀ ''ਚ ਕਿਹਾ ਗਿਆ ਹੈ ਕਿ ਜੰਮੂ ਕਸ਼ਮੀਰ ''ਚ ਅੱਤਵਾਦੀਆਂ ਨਾਲ ਲੜਦੇ ਹੋਏ ਕਰਨਲ ਸੰਤੋਸ਼ ਮਹਾਦਿਕ ਦੇ ਸ਼ਹੀਦ ਹੋਣ ਮਗਰੋਂ ਵੀ ਉਨ੍ਹਾਂ ਦੀ ਵੀਰਾਂਗਨਾ ਪਤਨੀ ਨੇ ਕਿਹਾ ਕਿ ਉਹ ਆਪਣੇ ਬੱਚੇ ਨੂੰ ਵੀ ਦੇਸ਼ ਵਲੋਂ ਲੜਨਯੋਗ ਬਣਾਏਗੀ। ਦੂਸਰੇ ਪਾਸੇ ਆਮਿਰ ਖਾਨ ਦੀ ਪਤਨੀ ਹੈ ਜੋ ਦੇਸ਼ ਛੱਡਣ ਦੀ ਗੱਲ ਕਹਿ ਰਹੀ ਹੈ। ਫਿਲਮ ਅਭਿਨੇਤਾ ਦਿਲੀਪ ਕੁਮਾਰ ਨੂੰ ''ਨਿਸ਼ਾਨ-ਏ-ਪਾਕਿਸਤਾਨ'' ਦਾ ਸਨਮਾਨ ਮਿਲਿਆ ਤਾਂ ਉਨ੍ਹਾਂ ਦੀ ਬੜੀ ਆਲੋਚਨਾ ਹੋਈ ਪਰ ਉਨ੍ਹਾਂ ਨੂੰ ਕਦੇ ਵੀ ਭਾਰਤ ਅਸਹਿਣਸ਼ੀਲ ਨਾ ਲੱਗਾ ਜਾਂ ਉਨ੍ਹਾਂ ਨੇ ਕਦੇ ਵੀ ਰਣਛੋੜ ਦਾਸ ਵਾਂਗ ਦੇਸ਼ ਛੱਡਣ ਦੀ ਗੱਲ ਨਹੀਂ ਕੀਤੀ।

 


Related News