ਚੋਣ ਨਤੀਜਾ ਦਿਖਾਏਗਾ ਕਿ ਊਠ ਕਿਸ ਕਰਵਟ ਬੈਠਦਾ ਹੈ

05/27/2024 6:45:01 PM

ਚੋਣਾਂ ਤੋਂ ਬਾਅਦ ਦਾ ਦ੍ਰਿਸ਼ ਜੇਤੂਆਂ ਅਤੇ ਹਾਰਨ ਵਾਲਿਆਂ ਦੇ ਸਰਲ ਦਵੰਦ ਤੋਂ ਬਹੁਤ ਦੂਰ ਹੈ। ਇਹ ਇਕ ਔਖਾ ਅਤੇ ਗੁੰਝਲਦਾਰ ਸਿਆਸੀ ਦ੍ਰਿਸ਼ ਹੈ ਜਿਸ ’ਚ ਅਨਿਸ਼ਚਿਤਤਾ ਅਤੇ ਸੰਭਾਵਿਤ ਨਤੀਜੇ ਅਜੇ ਸਾਹਮਣੇ ਆਉਣੇ ਬਾਕੀ ਹਨ।

ਚੋਣਾਂ ਤੋਂ ਬਾਅਦ ਦਾ ਦ੍ਰਿਸ਼ ਸਿਰਫ ਲੋੜੀਂਦੇ ਨਤੀਜਿਆਂ ਬਾਰੇ ਨਹੀਂ ਹੈ। ਇਹ ਅਣਕਿਆਸੇ ਗਠਜੋੜਾਂ ਦੀ ਸੰਭਾਵਨਾ, ਸੱਤਾ ਦੀ ਗਤੀਸ਼ੀਲਤਾ ’ਚ ਨਾਟਕੀ ਤਬਦੀਲੀ ਅਤੇ ਸਿਆਸੀ ਤਾਕਤਾਂ ਦੇ ਉਭਰਣ ਬਾਰੇ ਹੈ। ਇਕ ਸੰਭਾਵਿਤ ਸਿਆਸੀ ਮੁੜ ਗਠਨ ਚੋਣ ਦੇ ਬਾਅਦ ਦੇ ਸਿਆਸੀ ਦ੍ਰਿਸ਼ ਨੂੰ ਨਵਾਂ ਆਕਾਰ ਦੇ ਸਕਦਾ ਹੈ। ਇਸ ਨਾਲ ਅਣਕਿਆਸੇ ਗਠਜੋੜ, ਨਾਟਕੀ ਸੱਤਾ ਤਬਦੀਲੀ ਅਤੇ ਨਵੀਆਂ ਸਿਆਸੀ ਤਾਕਤਾਂ ਦਾ ਉਦੈ ਹੋ ਸਕਦਾ ਹੈ ਜੋ ਭਾਰਤੀ ਸਿਆਸਤ ਦੇ ਭਵਿੱਭ ਬਾਰੇ ਆਸ ਪੈਦਾ ਸਕਦਾ ਹੈ।

ਚੋਣਾਂ ’ਚ ਭਾਜਪਾ ਦੀ ਜਿੱਤ ਕਮੋਬੇਸ਼ ਤੈਅ ਹੈ। ਦੋ ਸੰਭਾਵਿਤ ਦ੍ਰਿਸ਼ਾਂ ’ਤੇ ਬਹਿਸ ਚੱਲ ਰਹੇ ਹੈ ਜਿਸ ’ਚ ਹਰੇਕ ਦੇ ਆਪਣੇ-ਆਪਣੇ ਹਿਤ ਹਨ। ਇਕ ਦ੍ਰਿਸ਼ ’ਚ ਭਾਜਪਾ ਦੀ ਭਾਰੀ ਜਿੱਤ ਦੀ ਕਲਪਨਾ ਕੀਤੀ ਗਈ ਹੈ। ਇਥੋਂ ਤਕ ਕਿ 400 ਦਾ ਅੰਕੜਾ ਵੀ ਪਾਰ ਕਰ ਲਿਆ ਜਾਵੇਗਾ। ਦੂਜਾ ਘੱਟ ਸੀਟਾਂ ਦੇ ਨਾਲ ਵੱਧ ਮਾਮੂਲੀ ਨਤੀਜੇ ਦਾ ਸੁਝਾਅ ਦਿੰਦਾ ਹੈ। ਭਾਜਪਾ ਨੂੰ ਭਾਰੀ ਜਿੱਤ ਮਿਲ ਸਕਦੀ ਹੈ। ਸੰਭਾਵਿਤ ਤੌਰ ’ਤੇ ਸਿਆਸੀ ਤਾਕਤਾਂ ਨੂੰ ਮੁੜ ਸੰਗਠਿਤ ਕਰਨ ਦਾ ਰਾਹ ਪੱਧਰਾ ਹੋਵੇਗਾ।

ਜੇਕਰ ਭਾਜਪਾ 2019 ਦੀਆਂ ਚੋਣਾਂ ਦੀ ਤੁਲਨਾ ’ਚ ਘੱਟ ਸੀਟਾਂ ਦੇ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰਦੀ ਹੈ ਤਾਂ ਉਹ ਹੋਰਨਾਂ ਪਾਰਟੀਆਂ ਦੀ ਮਦਦ ਨਾਲ ਸਰਕਾਰ ਬਣਾਏਗੀ। ਇਹ ਆਸ ਮੁੱਖ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾੀ ’ਚ ਭਾਜਪਾ ਸਮਰਥਕਾਂ ਦੇ ਅਟੁੱਟ ਵਿਸ਼ਵਾਸ ’ਤੇ ਆਧਾਰਿਤ ਹੈ।

ਕਾਂਗਰਸ ਪਾਰਟੀ ਵਲੋਂ ਲਏ ਗਏ ਰਣਨੀਤਿਕ ਫੈਸਲੇ, ਜਿਵੇਂ ਚੋਣ ਲੜਣ ਵਾਲੇ ਚੋਣ ਹਲਕਿਆਂ ਦੀ ਗਿਣਤੀ ਘੱਟ ਕ ਰਨਾ, ਭਾਰਤੀ ਸਿਆਸਤ ਦੀ ਡੂੰਘਾਈ ਅਤੇ ਔਖਿਆਈ ਨੂੰ ਉਜਾਗਰ ਕਰਦੇ ਹਨ। ਹਰੇਕ ਕਦਮ ਇਕ ਵੱਡੇ ਟੀਚੇ ਵੱਲ ਇਕ ਸੁਵਿਚਾਰਿਤ ਕਦਮ ਹੈ।

ਜੇਕਰ ਭਾਜਪਾ ਸੱਤਾ ’ਚ ਪਰਤਦੀ ਹੈ ਤਾਂ ਭਾਰਤੀ ਸਿਆਸਤ ’ਚ ਇਕ ਪ੍ਰਮੁੱਖ ਖਿਡਾਰੀ ‘ਇੰਡੀਆ’ ਗਠਜੋੜ ਸੁੰਘੜ ਸਕਦਾ ਹੈ। ਪੰਜਾਬ ’ਚ ਆਮ ਆਦਮੀ ਪਾਰਟੀ (ਆਪ) ਅਤੇ ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਨੇ ਗਠਜੋੜ ਸਹਿਯੋਗੀਆਂ ਦੀ ਸਾਂਝੀਦਾਰੀ ’ਚ ਸ਼ਾਮਲ ਹੋਣ ਪ੍ਰਹੇਜ਼ ਕਰਨ ਦਾ ਬਦਲ ਚੁਣਿਆ ਹੈ ਜਿਸ ਨਾਲ ਕਾਂਗਰਸ ਦੀ ਹਾਲਤ ਕਮਜ਼ੋਰ ਹੋ ਰਹੀ ਹੈ।

ਭਾਜਪਾ ਦੀ ਜਿੱਤ ਨਾਲ ‘ਇੰਡੀਆ’ ਗਠਜੋੜ ਦੀ ਰਣਨੀਤੀ ਦਾ ਮੁੜ ਮੁੱਲਾਂਕਣ ਹੋ ਸਕਦਾ ਹੈ। ਕੁਝ ਸਾਂਝੇਦਾਰ ਭਾਜਪਾ ਨਾਲ ਜੁੜਣਾ ਚੁਣ ਰਹੇ ਹਨ ਅਤੇ ਹੋਰ ਨਵੀਂ ਸਾਂਝਾਦਾਰੀ ਜਾਂ ਆਜ਼ਾਦ ਰਸਤੇ ਲੱਭ ਰਹੇ ਹਨ।

ਜੇਕਰ ਭਾਜਪਾ ਵਧ ਸੀਟਾਂ ਹਾਸਲ ਕ ਰਦੀ ਹੈ ਤਾਂ ਛੋਟੀਆਂ ਪਾਰਟੀਆਂ ਗਠਜੋੜ ’ਚ ਸ਼ਾਮਲ ਹੋਣ ਲਈ ਅੱਗੇ ਆ ਸਕਦੀਆਂ ਹਨ। ਆਪਣੇ ਸਿਆਸੀ ਹਿਤਾਂ ਨੂੰ ਸੁਰੱਖਿਅਤ ਕਰਨ ਲਈ ਜੇਤੂ ਧਿਰ ਨਾਲ ਜੁੜਣ ਦੀਆਂ ਛੋਟੀਆਂ ਪਾਰਟੀਆਂ ਦੀ ਇੱਛਾ ਤੋਂ ਪ੍ਰੇਰਿਤ ਇਹ ਮਹੱਤਵਪੂਰਣ ਘਟਨਾਕ੍ਰਮ, ਚੋਣਾਂ ਦੇ ਬਾਅਦ ਦ੍ਰਿਸ਼ ਨੂੰ ਆਕਾਰ ਦੇ ਸਕਦਾ ਹੈ। ਕੁਝ ਲੋਕ ਮੋਦੀ ਦਾ ਵਿਰੋਧ ਕਰਨਾ ਚਾਹੁੰਦੇ ਹਨ ਜਦਕਿ ਹੋਰ ਗਠਜੋੜ ਨੂੰ ਅਸਫਲ ਕੋਸ਼ਿਸ਼ਾਂ ਦੇ ਰੂਪ ’ਚ ਦੇਖਦੇ ਹਨ।

ਦੂਜੇ ਬੇਸ਼ੱਕ ਹੀ ਭਾਜਪਾ ਨੂੰ ਘੱਟ ਸੀਟਾਂ ਮਿਲਣ, ਪਾਰਟੀ ਜੇਤੂ ਦੇ ਨਾਲ ਜੁੜਣ ਦੇ ਚਾਹਵਾਨ ਹੋਰਨਾਂ ਪਾਰਟੀਆਂ ਦਾ ਸਮਰਥਨ ਕਰ ਸਕਦੀ ਹੈ। ਇਸ ਨਾਲ ਨਵਗਠਿਤ ‘ਇੰਡੀਆ’ ਗਠਜੋੜ ਵੀ ਖਤਮ ਹੋ ਸਕਦਾ ਹੈ। ਇਸ ਗਠਜੋੜ ’ਚ ਕਈ ਚੰਗੇ ਦੋਸਤ ਹਨ ਜੋ ਸਿਰਫ ਆਪਣੇ ਸਵਾਰਥ ਨੂੰ ਦੇਖਦੇ ਹੋਏ ਕਿਸੇ ਵੀ ਪਾਰਟੀ ਨਾਲ ਗਠਜੋੜ ਕਰ ਸਕਦੇ ਹਨ। ਵੱਧ ਸੀਟਾਂ ਸੁਰੱਖਿਅਤ ਕਰਨ ਜਾਂ ਹੋਰਨਾਂ ਪਾਰਟੀਆਂ ਦਾ ਸਮਰਥਨ ਹਾਸਲ ਕਰਨ ਦੀ ਭਾਜਪਾ ਦੀ ਸਮਰਥਾ ਸਿਆਸੀ ਦ੍ਰਿਸ਼ ’ਤੇ ਮਹੱਤਵਪੂਰਣ ਅਸਰ ਪਾ ਸਕਦੀ ਹੈ, ਜਿਸ ਨਾਲ ਸੰਭਾਵਿਤ ਰੂਪ ਨਾਲ ਸਿਆਸੀ ਤਾਕਤਾਂ ਦਾ ਮੁੜ ਗਠਨ ਹੋ ਸਕਦਾ ਹੈ।

ਹਾਲਾਂਕਿ ਇਹ ਧਿਆਨ ਰੱਖਣਾ ਮਹੱਤਵਪੂਰਣ ਹੈ ਕਿ ਇਹ ਸੰਭਾਵਿਤ ਦ੍ਰਿਸ਼ ਹੈ ਅਤੇ ਪੁਸ਼ਟ ਨਤੀਜੇ ਨਹੀਂ ਹਨ। ਚੋਣ ਨਤੀਜੇ ਸਮੇਤ ਵੱਖ-ਵੱਖ ਕਾਰਕ ਇਸ ਨੂੰ ਪ੍ਰਭਾਵਿਤ ਕਰ ਸਕਦੇ ਹਨ। ਐੱਨ. ਡੀ. ਏ. ਸਭ ਤੋਂ ਵੱਡੀ ਪਾਰਟੀ ਦੇ ਰੂਪ ’ਚ ਉੱਭਰ ਸਕਦਾ ਹੈ, ਜਿਸ ਨਾਲ ਸਰਕਾਰ ਬਣ ਸਕਦੀ ਹੈ।

ਬਦਲਵੇਂ ਰੂਪ ਨਾਲ ਇਹ ਅਸਫਲ ਸਕਦਾ ਹੈ ਅਤੇ ਗੱਠਜੋੜ ਸਰਕਾਰ ਬਣਾਉਣ ਦੇ ਲਈ ਹੋਰ ਪਾਰਟੀਆਂ ਤੋਂ ਸਮਰਥਨ ਮੰਗ ਸਕਦਾ ਹੈ। ਭਾਰਤੀ ਸਿਆਸਤ ’ਚ ਇਕ ਪ੍ਰਮੁੱਖ ਖਿਡਾਰੀ, ਐੱਨ. ਡੀ.ਏ. ਬਹੁਮਤ ਹਾਸਲ ਕਰ ਕੇ ਜਾਂ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰ ਕੇ ਸਰਕਾਰ ਬਣਾਏਗਾ। ਬੇਸ਼ੱਕ ਹੀ ਐੱਨ. ਡੀ. ਏ. ਪੱਛੜ ਜਾਏ ਪਰ ਉਹ ਨਵੀਨ ਪਟਨਾਇਕ, ਜਗਨ ਮੋਹਨ ਰੈੱਡੀ, ਕੇ. ਚੰਦਰਸ਼ੇਖਰ ਰਾਓ, ਮਾਇਆਵਤੀ ਵਰਗੇ ਹੋਰ ਪ੍ਰਭਾਵਸ਼ਾਲੀ ਆਗੂਆਂ ਦੀ ਲੀਡਰਸ਼ਿਪ ਵਾਲੀਆਂ ਪਾਰਟੀਆਂ ਤੋਂ ਹਮਾਇਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ। ਮੋਦੀ ਨੇ ਨਵੀਨ ਪਟਨਾਇਕ ਦੀ ਤਾਰੀਫ ਕੀਤੀ, ਜੋ ਇਸ ਗੱਲ ਦਾ ਸੰਕੇਤ ਹੈ।

ਭਾਜਪਾ ਨੇ ਸ਼੍ਰੋਅਦ ਸ਼ਿਵ ਸੈਨਾ, ਜਦ(ਯੂ) ਆਦਿ ਵਰਗੇ ਮਹੱਤਵਪੂਰਣ ਸਹਿਯੋਗੀਆਂ ਦੇ ਜਾਣ ਦਾ ਵੀ ਅਨੁਭਵ ਕੀਤਾ ਹੈ। ਹੁਣ ਜਦ(ਯੂ) ਅਤੇ ਤੇਦੇਪਾ ਵਾਪਸ ਆ ਗਏ ਹਨ। ਉਦਾਹਰਣ ਵਜੋਂ ਐੱਨ. ਡੀ. ਏ. ਦੀ ਸਾਬਕਾ ਸਹਿਯੋਗੀ ਤਮਿਲਨਾਡੂ ਦੀ ਅੰਨਾਦਰੁਮਕ ਚੋਣਾਂ ਦੇ ਬਾਅਦ ਆਪਣੇ ਪ੍ਰਦਰਸ਼ਨ ਦੇ ਆਧਾਰ ’ਤੇ ਐੱਨ. ਡੀ. ਏ. ’ਚ ਫਿਰ ਤੋਂ ਸ਼ਾਮਲ ਹੋ ਸਕਦੀ ਹੈ।

ਇਥੋਂ ਤੱਕ ਕਿ ਸੱਤਾਧਾਰੀ ਦਰੁਮਕ ਵੀ ਚੋਣਾਂ ਦੇ ਬਾਅਦ ਦੇ ਦ੍ਰਿਸ਼ਾਂ ’ਤੇ ਵਿਚਾਰ ਕਰ ਰਹੀ ਹੈ। ਪਾਰਟੀ ਐੱਨ. ਡੀ. ਏ. ਅਤੇ ਪੀ.ਐੱਮ. ਮੋਦੀ ਦੇ ਨਾਲ ਮਜ਼ਬੂਤ ਕੰਮਕਾਜੀ ਰਿਸ਼ਤੇ ਵੀ ਜ਼ਰੂਰਤ ਨੂੰ ਪਛਾਣਦੀ ਹੈ। ਇਹ ਸੰਭਾਵਿਤ ਗਠਜੋੜ ਅਤੇ ਸੱਤਾ ਦੀ ਗਤੀਸ਼ੀਲਤਾ ’ਚ ਬਦਲਾਅ ਚੋਣਾਂ ਤੋਂ ਬਾਅਦ ਦੇ ਦ੍ਰਿਸ਼ ’ਤੇ ਮਹੱਤਵਪੂਰਣ ਪ੍ਰਭਾਵ ਪਾ ਸਕਦੇ ਹਨ।

4 ਜੂਨ ਦੇ ਚੋਣ ਨਤੀਜੇ ਦਿਖਾਉਣਗੇ ਕਿ ਸਿਆਸਤ ਦਾ ਊਠ ਕਿਸ ਕਰਵਟ ਬੈਠਦਾ ਹੈ। ਉਹ ਇਹ ਵੀ ਸੰਕੇਤ ਦੇਣਗੇ ਕਿ ਕੀ ਭਾਜਪਾ ਆਪਣੀ ਹੈਟ੍ਰਿਕ ਦੇ ਨਾਲ ਹੋਰ ਵੱਧ ਹੰਕਾਰੀ ਹੋ ਜਾਵੇਗੀ?

ਕਲਿਆਣੀ ਸ਼ੰਕਰ


Rakesh

Content Editor

Related News