ਸ਼ਿਰੀਸ਼ ਕੁੰਦਰ ਨੇ ਆਪਣੀ ਫਿਲਮ ''ਕ੍ਰਿਤੀ'' ਦਾ ਪਹਿਲਾਂ ਪੋਸਟਰ ਕੀਤਾ ਜਾਰੀ
Friday, May 13, 2016 - 05:08 PM (IST)

ਮੁੰਬਈ—ਫਿਲਮਕਾਰ ਸ਼ਿਰੀਸ਼ ਕੁੰਦਰ ਨੇ ਅੱਜ ਆਪਣੀ ਫਿਲਮ ''ਕ੍ਰਿਤੀ'' ਦੀ ਪਹਿਲੀ ਝਲਕ ਜਾਰੀ ਕੀਤੀ ਹੈ। ''ਕ੍ਰਿਤੀ'' ''ਚ ਮਨੋਜ ਬਾਜਪੇਈ,ਰਾਧਿਕਾ ਆਪਟੇ ਅਤੇ ਨੇਹਾ ਸ਼ਰਮਾ ਹੈ। ਸ਼ਿਰੀਸ਼ ਨੇ ਟਵਿੱਟਰ ''ਤੇ ਆਪਣੇ ਪ੍ਰਸ਼ੰਸਕਾ ਦੇ ਨਾਲ ਫਿਲਮ ਦਾ ਪਹਿਲਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ,''ਪੇਸ਼ ਕਰ ਰਿਹਾ ਹਾਂ ਸਾਡੀ ਲਘੂ ਫਿਲਮ ''ਕ੍ਰਿਤੀ'' ਦਾ ਪਹਿਲਾਂ ਪੋਸਟਰ।''
ਜਾਣਕਾਰੀ ਅਨੁਸਾਰ ਇਸ ਪੋਸਟਰ ''ਚ ਮਨੋਜ ਨੇ ਖਲਨਾਇਕ ਨਾਲੀ ਮੁਸਕਰਾਹਟ ਦਿਖਾਉਦੇ ਹੋਏ ਇੱਕ ਹੱਥ ਨਾਲ ਰਾਧਿਕਾ ਦੀਆਂ ਅੱਖਾਂ ਢੱਕੀਆਂ ਹੋਈਆਂ ਹਨ ਅਤੇ ਦੂਜੇ ਹੱਥ ਨਾਲ ਨੇਹਾ ਦਾ ਮੂੰਹ। ਸ਼ਿਰੀਸ਼ ਦੀ ਪਤਨੀ ਫਿਲਮਕਾਰ-ਕੋੱਰਓਗ੍ਰਾਫਰ ਫਰਾਹ ਖਾਨ ਨੇ ਵੀ ਫਿਲਮ ਦਾ ਪੋਸਟਰ ਆਪਣੇ ਪ੍ਰੰਸ਼ਸਕਾ ਨਾਲ ਸਾਂਝਾ ਕੀਤਾ ਹੈ।