'ਭਾਈ ਦੂਜ' ਦੇ ਮੌਕੇ ਸ਼ਿਲਪਾ ਸ਼ੈੱਟੀ ਦੇ ਪੁੱਤਰ ਦਾ ਇਹ ਸੁਫ਼ਨਾ ਹੋਇਆ ਪੂਰਾ (ਵੀਡੀਓ)

11/17/2020 11:09:05 AM

ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ ਹਰ ਤਿਉਹਾਰ ਨੂੰ ਬਹੁਤ ਹੀ ਉਤਸ਼ਾਹ ਅਤੇ ਪਿਆਰ ਨਾਲ ਸੈਲੀਬ੍ਰੇਟ ਕਰਦੀ ਹੈ। ਸ਼ਿਲਪਾ ਸ਼ੈੱਟੀ ਦੇ ਬੱਚੇ 'ਭਾਈ ਦੂਜ' ਦਾ ਤਿਉਹਾਰ ਮਨਾਉਂਦੇ ਹੋਏ ਨਜ਼ਰ ਆਏ। ਸ਼ਿਲਾਪ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੇ ਬੱਚਿਆਂ ਦੀ ਪਿਆਰੀ ਜਿਹੀ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ, 'ਮੇਰੇ ਦਿਲ ਦੇ ਦੋ ਹਿੱਸੇ ਵਿਆਨ ਤੇ ਸਮਿਸ਼ਾ ਦਾ ਪਹਿਲਾ ਭਾਈ ਦੂਜ ਸੈਲੀਬ੍ਰੇਟ ਕਰ ਰਹੇ ਹਨ। ਮੇਰਾ ਬੇਟੇ ਦੀ ਛੋਟੀ ਭੈਣ ਹੋਣ ਦਾ ਸੁਫ਼ਨਾ ਪੂਰਾ ਹੋਇਆ ਹੈ। ਉਹ ਬਹੁਤ ਖੁਸ਼ ਹੈ ਤੇ ਉਸ ਦੀ ਮੁਸਕਰਾਹਟ ਤੋਂ ਇਹ ਸਾਫ਼ ਪਤਾ ਚੱਲਦਾ ਹੈ।' ਇਸ ਵੀਡੀਓ ਨੂੰ ਇਕ ਮਿਲੀਅਨ ਤੋਂ ਵੱਧ ਵਾਰ ਲੋਕ ਵੇਖ ਚੁੱਕੇ ਹਨ। ਦਰਸ਼ਕਾਂ ਨੂੰ ਵਿਆਨ ਤੇ ਸਮਿਸ਼ਾ ਦਾ ਇਹ ਕਿਊਟ ਵੀਡੀਓ ਖ਼ੂਬ ਪਸੰਦ ਆ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Shilpa Shetty Kundra (@theshilpashetty)

ਦੱਸ ਦਈਏ ਕਿ ਭਾਈ ਦੂਜ ਦਾ ਤਿਉਹਾਰ ਭੈਣ-ਭਰਾ ਦੇ ਪਵਿੱਤਰ ਪ੍ਰੇਮ ਦਾ ਪ੍ਰਤੀਕ ਹੈ। ਇਹ ਤਿਉਹਾਰ ਦੀਵਾਲੀ ਤੋਂ 2 ਦਿਨ ਬਾਅਦ ਮਨਾਇਆ ਜਾਂਦਾ ਹੈ। ਦੇਸ਼ ਭਰ 'ਚ ਬਹੁਤ ਪ੍ਰੇਮ ਪਿਆਰ ਨਾਲ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਮੱਥੇ 'ਤੇ ਕੇਸਰ ਦਾ ਟਿੱਕਾ ਲਗਾਉਂਦੀਆ ਹਨ ਅਤੇ ਆਪਣੇ ਭਰਾ ਦੀ ਚੰਗੀ ਸਿਹਤ ਤੇ ਖ਼ੁਸ਼ਹਾਲੀ ਲਈ ਦੁਆਵਾਂ ਕਰਦੀਆਂ ਹਨ।

 
 
 
 
 
 
 
 
 
 
 
 
 
 
 
 

A post shared by Shilpa Shetty Kundra (@theshilpashetty)


sunita

Content Editor sunita