ਸ਼ਿਲਪਾ ਸ਼ੈੱਟੀ ਨੇ ਦੇਸ਼ ਦੇ ਜਵਾਨਾਂ ਨਾਲ ਕੀਤਾ ਜ਼ਬਰਦਸਤ ਭੰਗੜਾ, ਵੀਡੀਓ ਵਾਇਰਲ

Friday, Aug 16, 2024 - 03:35 PM (IST)

ਸ਼ਿਲਪਾ ਸ਼ੈੱਟੀ ਨੇ ਦੇਸ਼ ਦੇ ਜਵਾਨਾਂ ਨਾਲ ਕੀਤਾ ਜ਼ਬਰਦਸਤ ਭੰਗੜਾ, ਵੀਡੀਓ ਵਾਇਰਲ

ਮੁੰਬਈ- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਹੈ। ਸ਼ਿਲਪਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਹਰ ਰੋਜ਼ ਉਹ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਕਾਰਨ ਉਹ ਸੁਰਖੀਆਂ 'ਚ ਆ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਕੱਲ੍ਹ ਸ਼ਿਲਪਾ ਸ਼ੈੱਟੀ ਨੇ ਦੇਸ਼ ਦੇ ਜਵਾਨਾਂ ਨਾਲ ਆਜ਼ਾਦੀ ਦਿਵਸ ਮਨਾਇਆ।

PunjabKesari

ਕਦੇ ਸ਼ਿਲਪਾ ਜਵਾਨਾਂ ਨੂੰ ਯੋਗਾ ਸਿਖਾਉਂਦੀ ਨਜ਼ਰ ਆਈ ਤਾਂ ਕਦੇ ਭਾਸ਼ਣ ਦਿੰਦੀ ਨਜ਼ਰ ਆਈ। ਹਾਲ ਹੀ 'ਚ ਸ਼ਿਲਪਾ ਸ਼ੈੱਟੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਿਲਪਾ ਸ਼ੈੱਟੀ ਦੇਸ਼ ਦੇ ਜਵਾਨਾਂ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ।

PunjabKesari

ਸ਼ਿਲਪਾ ਸ਼ੈੱਟੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਾਲੇ ਰੰਗ ਦੀ ਟੀ-ਸ਼ਰਟ ਅਤੇ ਟਰਾਊਜ਼ਰ ਪਹਿਨੀ ਸ਼ਿਲਪਾ ਸ਼ੈੱਟੀ ਦੇਸ਼ ਦੇ ਜਵਾਨਾਂ ਨਾਲ ਭੰਗੜਾ ਪਾਉਂਦੀ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਿਲਪਾ ਦਾ ਜਵਾਨਾਂ ਨਾਲ ਡਾਂਸ ਕਰਨ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

PunjabKesari

ਇਸ ਵੀਡੀਓ 'ਤੇ ਯੂਜ਼ਰਸ ਦੀ ਕਾਫੀ ਪ੍ਰਤੀਕਿਰਿਆ ਆ ਰਹੀ ਹੈ ਅਤੇ ਕੋਈ ਸ਼ਿਲਪਾ ਦੀ ਤਾਰੀਫ ਕਰਦਾ ਨਜ਼ਰ ਆ ਰਿਹਾ ਹੈ ਅਤੇ ਕੋਈ ਸ਼ਿਲਪਾ ਨੂੰ ਟ੍ਰੋਲ ਕਰਦਾ ਨਜ਼ਰ ਆ ਰਿਹਾ ਹੈ। 

 

 
 
 
 
 
View this post on Instagram
 
 
 
 
 
 
 
 
 
 
 

A post shared by Shilpa Shetty Kundra (@theshilpashetty)


author

Priyanka

Content Editor

Related News