ਵਿੱਕੀ ਕੌਸ਼ਲ ਨੇ ਰਿਤੇਸ਼ ਦੇਸ਼ਮੁਖ ਨਾਲ ਕੀਤੀ ਖਾਸ ਮੁਲਾਕਾਤ
Tuesday, Apr 28, 2026 - 01:54 PM (IST)
ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨੇ ਰਿਤੇਸ਼ ਦੇਸ਼ਮੁਖ ਨਾਲ ਖਾਸ ਮੁਲਾਕਾਤ ਕੀਤੀ ਹੈ। ਜੀਓ ਸਟੂਡੀਓਜ਼ ਅਤੇ ਮੁੰਬਈ ਫਿਲਮ ਕੰਪਨੀ ਦੀ ਫਿਲਮ 'ਰਾਜਾ ਸ਼ਿਵਾਜੀ' ਹੁਣ ਆਪਣੀ ਰਿਲੀਜ਼ ਦੇ ਬੇਹੱਦ ਕਰੀਬ ਹੈ। ਇਸ ਦੌਰਾਨ ਦਰਸ਼ਕਾਂ ਨੂੰ ਇਕ ਖਾਸ ਅਤੇ ਯਾਦਗਾਰ ਪਲ ਦੇਖਣ ਨੂੰ ਮਿਲਿਆ, ਜਦੋਂ 'ਛਾਵਾ' (ਸੰਭਾਜੀ ਮਹਾਰਾਜ) ਅਤੇ 'ਛਤਰਪਤੀ ਸ਼ਿਵਾਜੀ ਮਹਾਰਾਜ' ਇੱਕਠੇ ਨਜ਼ਰ ਆਏ। ਦੋਹਾਂ ਵਿਚਾਲੇ ਫਿਲਮ ਨੂੰ ਲੈ ਕੇ ਡੂੰਘੀ ਗੱਲਬਾਤ ਹੁੰਦੀ ਦਿਸੀ, ਜਿੱਥੇ ਰਿਤੇਸ਼ ਨੇ ਕਈ ਜ਼ਿੰਮੇਵਾਰੀਆਂ ਨੂੰ ਸੰਭਾਲਣ, ਹਿੰਦੀ ਅਤੇ ਮਰਾਠੀ ਫਿਲਮ ਇੰਡਸਟਰੀ ਦੇ ਮਜ਼ਬੂਤ ਕਲਾਕਾਰਾਂ ਨੂੰ ਇਕੱਠੇ ਲਿਆਉਣ ਅਤੇ ਇਕ ਦੋਭਾਸ਼ੀ ਫਿਲਮ ਦੀ ਸ਼ੂਟਿੰਗ ਦੇ ਤਜ਼ਰਬਿਆਂ ਦੇ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।
ਉਥੇ ਹੀ ਵਿੱਕੀ ਕੌਸ਼ਲ ਨੇ ਵੀ ਰਿਤੇਸ਼ ਅਤੇ ਪੂਰੀ ਟੀਮ ਨੂੰ ਫਿਲਮ ਲਈ ਦਿਲ ਤੋਂ ਸ਼ੁਭਕਾਮਨਾਵਾਂ ਦਿੱਤੀਆਂ। ਮੇਕਰਸ ਨੇ ਉਨ੍ਹਾਂ ਦੀ ਇਸ ਮੁਲਾਕਾਤ ਦੀ ਇਕ ਝਲਕ ਸਾਂਝੀ ਕੀਤੀ ਹੈ, ਜਦੋਂਕਿ ਪੂਰੀ ਵੀਡੀਓ ਜਲਦ ਸਾਹਮਣੇ ਆਵੇਗੀ। ਇਸ ਫਿਲਮ ਵਿਚ ਹਿੰਦੀ ਅਤੇ ਮਰਾਠੀ ਸਿਨੇਮਾ ਦੇ ਕਈ ਵੱਡੇ ਕਲਾਕਾਰ ਇਕੱਠੇ ਨਜ਼ਰ ਆਉਣਗੇ, ਜਿਨ੍ਹਾਂ ਵਿਚ ਸੰਜੇ ਦੱਤ, ਅਭਿਸ਼ੇਕ ਬੱਚਨ, ਵਿਦਿਆ ਬਾਲਨ, ਮਹੇਸ਼ ਮਾਂਜਰੇਕਰ, ਸਚਿਨ ਖੇਡੇਕਰ, ਬੋਮਨ ਈਰਾਨੀ, ਭਾਗਿਆਸ਼੍ਰੀ, ਫਰਦੀਨ ਖਾਨ, ਜਤਿੰਦਰ ਜੋਸ਼ੀ, ਅਮੋਲ ਗੁਪਤੇ ਅਤੇ ਜੇਨੇਲੀਆ ਦੇਸ਼ਮੁਖ ਸ਼ਾਮਲ ਹਨ। ਫਿਲਮ ਦੀ ਕਮਾਨ ਖੁਦ ਰਿਤੇਸ਼ ਦੇ ਹੱਥਾਂ ਵਿੱਚ ਹੈ, ਜਿਨ੍ਹਾਂ ਨੇ ਇਸ ਨੂੰ ਲਿਖਿਆ, ਨਿਰਦੇਸ਼ਤ ਕੀਤਾ, ਨਿਰਮਾਣ ਕੀਤਾ ਅਤੇ ਅਭਿਨੈ ਵੀ ਕੀਤਾ ਹੈ। ਜੀਓ ਸਟੂਡੀਓਜ਼ ਦੁਆਰਾ ਪੇਸ਼ ਕੀਤੀ ਗਈ, "ਰਾਜਾ ਸ਼ਿਵਾਜੀ" ਮੁੰਬਈ ਫਿਲਮ ਕੰਪਨੀ ਦੇ ਬੈਨਰ ਹੇਠ ਬਣਾਈ ਗਈ ਹੈ ਅਤੇ ਜੋਤੀ ਦੇਸ਼ਪਾਂਡੇ ਅਤੇ ਜੇਨੇਲੀਆ ਦੇਸ਼ਮੁਖ ਦੁਆਰਾ ਨਿਰਮਿਤ ਹੈ। ਛਤਰਪਤੀ ਸ਼ਿਵਾਜੀ ਮਹਾਰਾਜ ਦੇ ਜੀਵਨ ਅਤੇ ਵਿਰਾਸਤ 'ਤੇ ਆਧਾਰਿਤ ਇਹ ਸ਼ਾਨਦਾਰ ਇਤਿਹਾਸਕ ਫਿਲਮ 1 ਮਈ, 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਮਰਾਠੀ ਅਤੇ ਹਿੰਦੀ ਵਿੱਚ ਰਿਲੀਜ਼ ਹੋਵੇਗੀ।
