ਕਦੋਂ ਦਾਦਾ ਬਣਨਗੇ ਮਿਥੁਨ ਚਕਰਵਰਤੀ ? ਨੂੰਹ ਨੇ ਕੀਤਾ ਖੁਲਾਸਾ
Friday, May 01, 2026 - 12:35 PM (IST)
ਐਂਟਰਟੇਨਮੈਂਟ ਡੈਸਕ - 'ਅਨੁਪਮਾ' ਫੇਮ ਅਦਾਕਾਰਾ ਮਦਾਲਸਾ ਸ਼ਰਮਾ ਨੇ ਹਾਲ ਹੀ ਵਿੱਚ ਇਕ ਪੋਡਕਾਸਟ ਦੌਰਾਨ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਦੱਸ ਦੇਈਏ ਕਿ ਮਦਾਲਸਾ ਨੇ 10 ਜੁਲਾਈ 2018 ਨੂੰ ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੇ ਬੇਟੇ ਮਹਾਅਕਸ਼ੇ (ਮਿਮੋਹ) ਚੱਕਰਵਰਤੀ ਨਾਲ ਵਿਆਹ ਕਰਵਾਇਆ ਸੀ ਅਤੇ ਵਿਆਹ ਦੇ 8 ਸਾਲ ਬੀਤ ਜਾਣ ਤੋਂ ਬਾਅਦ ਵੀ ਇਸ ਜੋੜੇ ਨੇ ਬੇਬੀ ਪਲਾਨਿੰਗ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ: "ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਦੀ ਹਾਂ": ਧਰਮਿੰਦਰ ਨੂੰ ਯਾਦ ਕਰ ਭਾਵੁਕ ਹੋਈ ਹੇਮਾ ਮਾਲਿਨੀ

ਜਦੋਂ ਅਦਾਕਾਰਾ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ 'ਤੇ ਮਾਂ ਬਣਨ ਦਾ ਕੋਈ ਦਬਾਅ ਹੈ। ਇਸ 'ਤੇ ਮਦਾਲਸਾ ਨੇ ਸਪੱਸ਼ਟ ਕੀਤਾ ਕਿ ਉਸ 'ਤੇ ਹੁਣ ਤੱਕ ਬੱਚਾ ਪੈਦਾ ਕਰਨ ਲਈ ਕੋਈ ਦਬਾਅ ਨਹੀਂ ਪਾਇਆ ਗਿਆ ਹੈ। ਉਸ ਦਾ ਮੰਨਣਾ ਹੈ ਕਿ ਬੱਚਾ ਕਦੋਂ ਕਰਨਾ ਹੈ, ਇਹ ਪੂਰੀ ਤਰ੍ਹਾਂ ਜੋੜੇ ਦੀ ਆਪਣੀ ਨਿੱਜੀ ਚੋਣ ਹੁੰਦੀ ਹੈ ਅਤੇ ਇਹ ਉਦੋਂ ਹੀ ਹੋਣਾ ਚਾਹੀਦਾ ਹੈ ਜਦੋਂ ਤੁਸੀਂ ਮਾਨਸਿਕ ਤੌਰ 'ਤੇ ਤਿਆਰ ਹੋਵੋ। ਉਸ ਨੇ ਕਿਹਾ ਕਿ ਉਸ ਨੂੰ ਪਰਿਵਾਰ ਵੱਲੋਂ ਹਮੇਸ਼ਾ ਆਪਣੀ ਮਰਜ਼ੀ ਨਾਲ ਫੈਸਲੇ ਲੈਣ ਦੀ ਆਜ਼ਾਦੀ ਦਿੱਤੀ ਗਈ ਹੈ।

ਇਸ ਦੌਰਾਨ ਮਦਾਲਸਾ ਨੇ ਆਪਣੇ ਸਹੁਰੇ ਮਿਥੁਨ ਚੱਕਰਵਰਤੀ ਦੀ ਤਾਰੀਫ਼ ਕਰਦਿਆਂ ਦੱਸਿਆ ਕਿ ਉਹ ਬਹੁਤ ਹੀ ਖੁੱਲ੍ਹੇ ਵਿਚਾਰਾਂ ਦੇ ਇਨਸਾਨ ਹਨ। ਉਨ੍ਹਾਂ ਅਨੁਸਾਰ, ਮਿਥੁਨ ਕਦੇ ਵੀ ਇਹ ਨਹੀਂ ਕਹਿੰਦੇ ਕਿ ਔਰਤਾਂ ਨੂੰ ਕੀ ਪਹਿਨਣਾ ਚਾਹੀਦਾ ਹੈ ਜਾਂ ਕਿਸ ਉਮਰ ਵਿੱਚ ਵਿਆਹ ਅਤੇ ਬੱਚੇ ਕਰਨੇ ਚਾਹੀਦੇ ਹਨ। ਉਹ ਮੰਨਦੇ ਹਨ ਕਿ ਹਰ ਕਿਸੇ ਨੂੰ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀਣ ਦਾ ਪੂਰਾ ਹੱਕ ਹੈ।
ਇਹ ਵੀ ਪੜ੍ਹੋ: ਬ੍ਰੈਸਟ ਕੈਂਸਰ ਨਾਲ ਜੂਝ ਰਹੀ ਮਸ਼ਹੂਰ ਅਦਾਕਾਰਾ, ਦਿਖਾਏ ਸਰਜਰੀ ਦੇ ਨਿਸ਼ਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
