50 ਲੱਖ ਦੀ ਸਾੜੀ ਪਹਿਨ ਰਾਜ ਕੁੰਦਰਾ ਦੀ ਦੁਲਹਨ ਬਣੀ ਸੀ ਸ਼ਿਲਪਾ, ਵਿਆਹ 'ਚ ਕੱਟਿਆ ਸੀ 80 ਕਿਲੋ ਦਾ ਕੇਕ

Tuesday, Jul 20, 2021 - 05:49 PM (IST)

50 ਲੱਖ ਦੀ ਸਾੜੀ ਪਹਿਨ ਰਾਜ ਕੁੰਦਰਾ ਦੀ ਦੁਲਹਨ ਬਣੀ ਸੀ ਸ਼ਿਲਪਾ, ਵਿਆਹ 'ਚ ਕੱਟਿਆ ਸੀ 80 ਕਿਲੋ ਦਾ ਕੇਕ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਲੰਡਨ ਦੇ ਬਿਜ਼ਨੈਸਮੈਨ ਰਾਜ ਕੁੰਦਰਾ ਨਾਲ ਵਿਆਹ ਕੀਤਾ ਸੀ। ਦੋਵਾਂ ਦਾ ਵਿਆਹ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਵਿਆਹਾਂ 'ਚੋਂ ਇਕ ਸੀ। ਇਨ੍ਹਾਂ ਦੇ ਵਿਆਹ ਦੇ ਸਾਰੇ ਫੰਕਸ਼ਨ ਖੰਡਾਲਾ 'ਚ ਕੀਤੇ ਗਏ ਸਨ। ਇਸ ਰਿਪੋਰਟ 'ਚ ਉਨ੍ਹਾਂ ਦੇ ਵਿਆਹ 'ਤੇ ਹੋਣ ਵਾਲੇ ਖਰਚੇ ਬਾਰੇ ਦੱਸ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਸ਼ਿਲਪਾ ਨੇ 22 ਨਵੰਬਰ 2009 ਨੂੰ ਯੂਕੇ ਦੇ ਬਿਜਨੈੱਸਮੈਨ ਰਾਜ ਕੁੰਦਰਾ ਨਾਲ ਡੈਸਟੀਨੇਸ਼ਨ ਵੈਡਿੰਗ ਕੀਤੀ ਸੀ। ਦੋਵਾਂ ਦੇ ਵਿਆਹ ਦੀ ਚਰਚਾ ਕਈ ਦਿਨਾਂ ਤੱਕ ਬਾਲੀਵੁੱਡ ਦੇ ਗਲਿਆਰਿਆਂ 'ਚ ਸੁਣਾਈ ਦਿੱਤੀ ਸੀ।

PunjabKesari

PunjabKesari
ਵਿਆਹ ਤੋਂ ਠੀਕ ਇਕ ਮਹੀਨਾ ਪਹਿਲਾਂ ਦੋਵਾਂ ਦੀ ਮੰਗਣੀ ਰਾਜ ਕੁੰਦਰਾ ਦੇ ਮੁੰਬਈ ਵਾਲੇ ਬੰਗਲੇ 'ਚ ਹੋਈ ਸੀ। ਜਿਸ 'ਚ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਤੇ ਦੋਸਤ ਸ਼ਾਮਲ ਹੋਏ ਸਨ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਵਿਆਹ 'ਚ 50 ਲੱਖ ਦੀ ਭਾਰੀ-ਭਰਕਮ ਸਾੜੀ ਪਹਿਨੀ ਸੀ। ਜਿਸ 'ਚ ਲਾਲ ਸਵਾਰੋਵਸਕੀ ਕ੍ਰਿਸਟਲ ਲੱਗੇ ਸਨ।

PunjabKesari
ਸ਼ਿਲਪਾ ਨੇ ਵਿਆਹ 'ਚ ਟ੍ਰਾਡੀਸ਼ਨਲ ਜਿਊਲਰੀ ਪਹਿਨੀ ਸੀ। ਸ਼ਿਲਪਾ ਦੇ ਕੁੰਦਨ ਦੇ ਗਹਿਣਿਆਂ ਦੀ ਕੀਮਤ ਕਰੀਬ 3 ਕਰੋੜ ਰੁਪਏ ਸੀ। ਸ਼ਿਲਪਾ ਨੇ ਵਿਆਹ 'ਚ ਸੋਨੇ ਅਤੇ ਹੀਰੇ ਦੋਵੇਂ ਤਰ੍ਹਾਂ ਦੇ ਗਹਿਣੇ ਪਹਿਨੇ ਸਨ।

PunjabKesari
ਸ਼ਿਲਪਾ ਦਾ ਵਿਆਹ ਖੰਡਾਲਾ 'ਚ ਉਸ ਦੇ ਇਕ ਦੋਸਤ ਦੇ ਫਾਰਮ ਹਾਊਸ 'ਤੇ ਹੋਇਆ ਸੀ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਸ਼ਿਲਪਾ ਦੇ ਗਹਿਣਿਆਂ ਤੋਂ ਇਲਾਵਾ ਉਨ੍ਹਾਂ ਦੀ ਸਗਾਈ ਦੀ ਅੰਗੂਠੀ ਦੀ ਕੀਮਤ ਵੀ ਤਿੰਨ ਕਰੋੜ ਰੁਪਏ ਸੀ।

PunjabKesari

PunjabKesari
ਸ਼ਿਲਪਾ ਨੇ ਵਿਆਹ 'ਚ ਡਿਜ਼ਾਈਨਰ ਤਰੁਣ ਤਹਿਲਯਾਨੀ ਦੀ ਸਾੜੀ ਪਹਿਨੀ ਸੀ। ਦੋਵਾਂ ਦਾ ਵਿਆਹ ਬਹੁਤ ਹੀ ਧੂਮਧਾਮ ਨਾਲ ਹੋਇਆ ਸੀ। ਦੋਵਾਂ ਨੇ ਵਿਆਹ ਤੋਂ ਬਾਅਦ ਮੁੰਬਈ ਦੀਆਂ ਫ਼ਿਲਮ ਹਸਤੀਆਂ ਲਈ ਇਕ ਰਿਸੈਪਸ਼ਨ ਵੀ ਰੱਖੀ ਸੀ। ਜਿਸ 'ਚ ਉਨ੍ਹਾਂ ਦੇ ਵੈਡਿੰਗ ਕੇਕ ਦਾ ਵਜ਼ਨ 80 ਕਿੱਲੋ ਸੀ।

PunjabKesari

PunjabKesariਤੁਹਾਨੂੰ ਦੱਸ ਦੇਈਏ ਕਿ ਰਾਜ ਕੁੰਦਰਾ ਪੋਰਨਗ੍ਰਾਫੀ ਦੇ ਮਾਮਲੇ 'ਚ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਚਰਚਾ 'ਚ ਬਣੇ ਹੋਏ ਹਨ। ਉਨ੍ਹਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ।

PunjabKesari


author

Aarti dhillon

Content Editor

Related News