ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹੈ ਕਾਰਤਿਕ ਆਰੀਅਨ ਦੀ ਫ਼ਿਲਮ ''ਸ਼ਹਿਜ਼ਾਦਾ'' ਦਾ ਟਰੇਲਰ (ਵੀਡੀਓ)
Friday, Jan 13, 2023 - 10:19 AM (IST)
ਮੁੰਬਈ (ਬਿਊਰੋ)- ਕਾਰਤਿਕ ਆਰੀਅਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ 'ਸ਼ਹਿਜ਼ਾਦਾ' ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਰਿਲੀਜ਼ਿੰਗ ਦੇ ਕੁਝ ਸਮੇਂ ਬਾਅਦ ਹੀ ਟਰੇਲਰ ਟਰੈਂਡਿੰਗ 'ਚ ਆ ਗਿਆ ਹੈ।
ਦੱਸ ਦਈਏ ਕਿ ਟਰੇਲਰ ਤੋਂ ਪਤਾ ਲੱਗਦਾ ਹੈ ਕਿ ਫ਼ਿਲਮ ਫੈਮਿਲੀ ਡਰਾਮਾ 'ਤੇ ਆਧਾਰਿਤ ਹੈ, ਜਿਸ 'ਚ ਐਕਸ਼ਨ, ਰੋਮਾਂਸ ਤੇ ਕਾਮੇਡੀ ਦੇਖਣ ਨੂੰ ਮਿਲੇਗੀ। ਕਾਰਤਿਕ ਆਰੀਅਨ ਤੋਂ ਇਲਾਵਾ ਫ਼ਿਲਮ 'ਚ ਕ੍ਰਿਤੀ ਸੈਨਨ, ਮਨੀਸ਼ਾ ਕੋਇਰਾਲਾ, ਪਰੇਸ਼ ਰਾਵਲ, ਰੋਨਿਤ ਰੋਏ, ਰਾਜਪਾਲ ਯਾਦਵ ਤੇ ਸਚਿਨ ਖੇਡੇਕਰ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਨੇ ਅੰਮ੍ਰਿਤਸਰ ਫੇਰੀ ਦੀਆਂ ਪਿਆਰੀਆਂ ਯਾਦਾਂ ਕੀਤੀਆਂ ਸਾਂਝੀਆਂ, ਤੁਸੀਂ ਵੀ ਦੇਖੋ ਵੀਡੀਓ
ਇਸ ਫ਼ਿਲਮ ਨੂੰ ਰੋਹਿਤ ਧਵਨ ਨੇ ਡਾਇਰੈਕਟ ਕੀਤਾ ਹੈ, ਜਿਸ ਨੂੰ ਭੂਸ਼ਣ ਕੁਮਾਰ, ਅੱਲੂ ਅਰਵਿੰਦ ਐੱਸ. ਰਾਧਾ ਕ੍ਰਿਸ਼ਨਾ, ਅਮਨ ਗਿੱਲ ਤੇ ਕਾਰਤਿਕ ਆਰੀਅਨ ਨੇ ਪ੍ਰੋਡਿਊਸ ਕੀਤਾ ਹੈ।
ਬਤੌਰ ਪ੍ਰੋਡਿਊਸਰ ਕਾਰਤਿਕ ਆਰੀਅਨ ਦੀ ਇਹ ਪਹਿਲੀ ਫ਼ਿਲਮ ਹੈ, ਜੋ ਦੁਨੀਆ ਭਰ 'ਚ 10 ਫਰਵਰੀ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦੇਈਏ ਕਿ 'ਸ਼ਹਿਜ਼ਾਦਾ' ਅੱਲੂ ਅਰਜੁਨ ਦੀ ਫ਼ਿਲਮ 'ਆਲਾ ਵੈਕੁੰਥਪੁਰਾਮੁਲੂ' ਦੀ ਹਿੰਦੀ ਰੀਮੇਕ ਹੈ।
ਨੋਟ- ਤੁਹਾਨੂੰ ਇਹ ਟਰੇਲਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।