PEACOCK ਨੂੰ ਆਪਣੇ ਹੱਥਾਂ ਨਾਲ ਦਾਣੇ ਖੁਆਉਂਦੀ ਨਜ਼ਰ ਆਈ ਸ਼ਹਿਨਾਜ਼ ਖੰਭ ਫ਼ੈਲਾਕੇ ਨੱਚ ਰਿਹਾ ਮੋਰ

Thursday, May 12, 2022 - 02:57 PM (IST)

PEACOCK ਨੂੰ ਆਪਣੇ ਹੱਥਾਂ ਨਾਲ ਦਾਣੇ ਖੁਆਉਂਦੀ ਨਜ਼ਰ ਆਈ ਸ਼ਹਿਨਾਜ਼ ਖੰਭ ਫ਼ੈਲਾਕੇ ਨੱਚ ਰਿਹਾ ਮੋਰ

ਮੁੰਬਈ– ਅਦਾਕਾਰਾ ਸ਼ਹਿਨਾਜ਼ ਗਿੱਲ ਬੀਤੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਚਰਚਾ ’ਚ ਹੈ। ਕਦੇ ਏਅਰਪੋਰਟ ’ਤੇ ਕਦੇ ਬ੍ਰਹਮਾਕੁਮਾਰੀ ਦੇ ਇਵੇਂਟ ’ਚ ਸਪੀਚ ਦਿੰਦੇ ਸ਼ਹਿਨਾਜ਼ ਆਪਣੇ ਹਰ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਇਸ ਦੇ ਨਾਲ ਬਿੱਗ ਬਾਸ 13 ਪ੍ਰਤੀਯੋਗੀ ਦੀ ਇਕ ਵੀਡੀਓ ਸਾਹਮਣੇ ਆਈ ਹੈ। ਜਿਸ ਨਾਲ ਉਹ ਮੋਰ ਨੂੰ ਕਦੇ ਦਾਣੇ ਖੁਆਉਂਦੀ ਤਾਂ ਕਦੇ ਉਸ ਨਾਲ ਨੱਚਦੀ ਹੋਈ ਨਜ਼ਰ ਆ ਰਹੀ ਹੈ। ਅਦਾਕਾਰਾ ਦੀਆਂ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ।PunjabKesari

ਵੀਡੀਓ ’ਚ ਦੇਖ ਸਕਦੇ ਹੋ ਕਿ ਖੰਭ ਫ਼ੈਲਾਕੇ ਨੱਚ ਰਹੇ ਮੋਰ ਨੂੰ ਦੇਖ ਕੇ ਸ਼ਹਿਨਾਜ਼ ਖੁਸ਼ ਹੋ ਰਹੀ ਹੈ ਅਤੇ ਬਾਅਦ ’ਚ ਆਪਣੀਆਂ ਬਾਹਾਂ ਫ਼ੈਲਾ ਕੇ ਨੱਚਦੀ ਹੈ। ਇਸ ਦੇ ਇਲਾਵਾ ਵੀ ਸ਼ਹਿਨਾਜ਼ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ’ਚ ਸ਼ਹਿਨਾਜ਼ ਆਪਣੇ ਹੱਥਾਂ ਨਾਲ ਮੋਰ ਨੂੰ ਦਾਣੇ ਖਵਾਉਂਦੀ ਹੋਈ ਦਿਖਾਈ ਦੇ ਰਹੀ ਹੈ।ਇਸ ਦੌਰਾਨ ਅਦਾਕਾਰਾ ਦੇ ਚਿਹਰੇ ’ਤੇ ਕਾਫੀ ਖੁਸ਼ੀ ਦਿਖਾਈ ਦੇ ਰਹੀ ਹੈ। ਸ਼ਹਿਨਾਜ਼ ਗਿੱਲ ਦੀਆਂ ਵੀਡੀਓ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਉਨ੍ਹਾਂ ਦੇ ਅੰਦਾਜ਼ ਦੀ ਤਾਰੀਫ਼ ਵੀ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by E24 Bollywood (@e24official)


ਤੁਹਾਨੂੰ ਦੱਸ ਦੇਈਏ ਹਾਲ ਹੀ ’ਚ ਸ਼ਹਿਨਾਜ਼ ਗਿੱਲ ਨੇ ਗੁਰੂਗ੍ਰਾਮ ’ਚ ਬ੍ਰਹਮਾਕੁਮਾਰੀ ਦੇ ਇਕ ਇਵੈਂਟ ’ਚ ਸ਼ਾਮਲ ਹੋਈ ਸੀ। ਜਿੱਥੇ ਉਸਨੇ ਪਿਆਰ, ਲਗਾਵ ਅਤੇ ਆਪਣੀ ਅਜ਼ਮਾਇਸ਼ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਸਨ।

PunjabKesari


author

Anuradha

Content Editor

Related News