ਸ਼ਹਿਨਾਜ਼ ਨੇ ਇੰਡਸਟਰੀ ਨੂੰ ਲੈ ਕੀਤਾ ਖ਼ੁਲਾਸਾ, ਫ਼ਿਲਮੀ ਕੁੜੀਆਂ ਲਈ ਆਖੀ ਇਹ ਗੱਲ

Wednesday, Jun 30, 2021 - 11:56 AM (IST)

ਸ਼ਹਿਨਾਜ਼ ਨੇ ਇੰਡਸਟਰੀ ਨੂੰ ਲੈ ਕੀਤਾ ਖ਼ੁਲਾਸਾ, ਫ਼ਿਲਮੀ ਕੁੜੀਆਂ ਲਈ ਆਖੀ ਇਹ ਗੱਲ

ਨਵੀਂ ਦਿੱਲੀ (ਬਿਊਰੋ) - ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਨਾਲ ਚਰਚਾ 'ਚ ਰਹਿਣ ਵਾਲੀ ਸ਼ਹਿਨਾਜ਼ ਕੌਰ ਗਿੱਲ ਇਨ੍ਹੀਂ ਦਿਨੀਂ ਆਪਣੀ ਟ੍ਰਾਂਸਫਾਰਮੇਸ਼ਨ ਕਾਰਨ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਸ਼ਹਿਨਾਜ਼ ਦੇ ਇਸ ਨਵਾ ਅੰਦਾਜ਼ ਉਸ ਦੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਹਾਲ ਹੀ 'ਚ ਸ਼ਹਿਨਾਜ਼ ਨੇ ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ ਹੈ, ਜਿਸ 'ਚ ਉਸ ਨੇ ਆਪਣੀ ਪਹਿਲੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਨਾਲ ਉਸ ਨੇ ਇੰਡਸਟਰੀ ਦੀ ਸੱਚਾਈ ਵੀ ਦੱਸੀ ਹੈ।

PunjabKesari

ਸ਼ਹਿਨਾਜ਼ ਨੇ ਬਣਾਇਆ ਆਪਣਾ ਚੈਨਲ
ਦਰਅਸਲ ਸ਼ਹਿਨਾਜ਼ ਕੌਰ ਗਿੱਲ ਨੇ ਆਪਣੇ ਯੂਟਿਊਬ ਚੈਨਲ 'ਤੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ। ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਕੁਮੈਂਟ ਕਰਕੇ ਆਖ ਰਹੇ ਹਨ ਕਿ 'ਸ਼ਹਿਨਾਜ਼ ਮੈਮ, ਤੁਸੀਂ ਬਿੱਗ ਬੌਸ ਦੌਰਾਨ ਜ਼ਿਆਦਾ ਵਧੀਆ ਲੱਗਦੇ ਸੀ।' ਸ਼ਹਿਨਾਜ਼ ਵੀ ਪ੍ਰਸ਼ੰਸਕਾਂ ਦੇ ਕੁਮੈਂਟਸ ਦਾ ਤੁਰੰਤ ਜਵਾਬ ਦੇ ਰਹੀ ਹੈ।

PunjabKesari

ਦੱਸਿਆ ਇੰਡਸਟਰੀ ਦਾ ਸੱਚ
ਸ਼ਹਿਨਾਜ਼ ਗਿੱਲ ਨੇ ਯੂਜ਼ਰ ਦੇ ਕੁਮੈਂਟ ਦਾ ਜਵਾਬ ਦਿੰਦੇ ਹੋਏ ਇੰਡਸਟਰੀ ਬਾਰੇ ਖ਼ੁਲਾਸਾ ਕੀਤਾ ਹੈ। ਸ਼ਹਿਨਾਜ਼ ਨੇ ਇਸ ਕੁਮੈਂਟ 'ਚ ਲਿਖਿਆ, ''ਉਸ ਲਈ ਵਧੇਰੇ ਭੋਜਨ ਖਾਣਾ ਪਵੇਗਾ। ਕੰਮ ਨਹੀਂ ਮਿਲਦਾ ਇੰਡਸਟਰੀ 'ਚ, ਇੱਥੇ ਪਤਲੀਆਂ ਕੁੜੀਆਂ ਚੱਲਦੀਆਂ ਹਨ।' ਹੁਣ ਸ਼ਹਿਨਾਜ਼ ਦੀ ਇਹ ਕੁਮੈਂਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਨਾਜ਼ ਦੇ ਹੋਰ ਪ੍ਰਸ਼ੰਸਕਾਂ ਨੇ ਵੀ ਉਸ ਤੋਂ ਉਸ ਦੇ ਤਬਦੀਲੀ ਦਾ ਰਾਜ਼ ਪੁੱਛਿਆ ਹੈ।

PunjabKesari
ਦੱਸ ਦੇਈਏ ਕਿ ਸ਼ਹਿਨਾਜ਼ ਕੌਰ ਗਿੱਲ ਨੇ ਆਪਣਾ ਗਜ਼ਬ ਦਾ ਟ੍ਰਾਂਸਫਾਰਮੇਸ਼ਨ ਦਿਖਾਇਆ ਹੈ। ਸ਼ਹਿਨਾਜ਼ ਨੇ ਇਸ ਦੌਰਾਨ 12 ਕਿਲੋ ਭਾਰ ਘਟਾਇਆ ਹੈ। ਸ਼ਹਿਨਾਜ਼ ਦੇ ਪ੍ਰਸ਼ੰਸਕ ਵੀ ਉਸ ਦੇ ਹੈਰਾਨੀਜਨਕ ਟ੍ਰਾਂਸਫਾਰਮੇਸ਼ਨ ਨੂੰ ਵੇਖ ਹੈਰਾਨ ਰਹਿ ਗਏ। ਸ਼ਹਿਨਾਜ਼ ਕੌਰ ਗਿੱਲ ਟ੍ਰਾਂਸਫਾਰਮੇਸ਼ਨ ਤੋਂ ਬਾਅਦ ਬਹੁਤ ਸਾਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੀ ਰਹਿੰਦੀ ਹੈ।

ਸ਼ਰੇਆਮ ਆਖੀਆਂ ਇਹ ਗੱਲਾਂ
ਇਸ ਤੋਂ ਇਲਾਵਾ ਸ਼ਹਿਨਾਜ਼ ਵੀ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੀ ਰਹਿੰਦੀ ਹੈ। ਇਕ ਇੰਟਰਵਿਊ ਦੌਰਾਨ ਸ਼ਹਿਨਾਜ਼ ਗਿੱਲ ਨੇ ਕਿਹਾ ਸੀ, 'ਮੈਂ ਹਮੇਸ਼ਾਂ ਮੰਨਦੀ ਹਾਂ ਕਿ ਸਖ਼ਤ ਮਿਹਨਤ ਦੀ ਅਦਾਇਗੀ ਹੁੰਦੀ ਹੈ। ਮੈਂ ਆਪਣੇ ਕੰਮ 'ਚ ਸੁਧਾਰ ਕਰ ਰਹੀ ਹਾਂ। ਮੈਂ ਆਪਣੀ ਤੁਲਨਾ ਕਿਸੇ ਹੋਰ ਨਾਲ ਨਹੀਂ ਕਰਨਾ ਚਾਹੁੰਦੀ ਕਿਉਂਕਿ ਇਹ ਈਰਖਾ ਅਤੇ ਨਫ਼ਰਤ ਪੈਦਾ ਕਰਦਾ ਹੈ। ਮੈਨੂੰ ਲੱਗਦਾ ਹੈ ਕਿ ਮੇਰੇ ਰਵੱਈਏ ਕਾਰਨ, ਮੈਂ ਮਾੜੇ ਸਮੇਂ ਨੂੰ ਪਾਰ ਕਰ ਸਕੀ ਹਾਂ। ਮੈਂ ਸਖ਼ਤ ਮਿਹਨਤ ਕਰਦੀ ਰਹਾਂਗੀ ਕਿਉਂਕਿ ਸਖ਼ਤ ਮਿਹਨਤ ਕਰਨ ਵਾਲੇ ਕਦੇ ਹਾਰ ਨਹੀਂ ਮੰਨਦੇ।

PunjabKesari

ਨੋਟ - ਸ਼ਹਿਨਾਜ਼ ਕੌਰ ਗਿੱਲ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News