ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸ਼ਹਿਨਾਜ਼ ਕੌਰ ਗਿੱਲ ਦੀ ਇਹ ਤਸਵੀਰਾਂ
Wednesday, Jul 22, 2020 - 11:50 AM (IST)

ਜਲੰਧਰ (ਵੈੱਬ ਡੈਸਕ) — ਪੰਜਾਬੀ ਮਨੋਰੰਜਨ ਜਗਤ ਦੀ ਖ਼ੂਬਸੂਰਤ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੀ ਇੱਕ ਨਵੀਂ ਤਸਵੀਰ ਸ਼ੋਸਲ ਮੀਡੀਆ 'ਤੇ ਸਾਂਝੀ ਕੀਤੀ ਹੈ, ਜੋ ਕਿ ਲੋਕਾਂ 'ਚ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਉਹ ਕਾਲੇ ਰੰਗ ਦੀ ਡਰੈੱਸ 'ਚ ਬਾਕਮਾਲ ਨਜ਼ਰ ਆ ਰਹੀ ਹੈ। ਉਸ ਦਾ ਇਹ ਅੰਦਾਜ਼ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਗਈਏ ਕਿ ਇਸ ਤੋਂ ਪਹਿਲਾਂ ਵੀ ਸ਼ਹਿਨਾਜ਼ ਕੌਰ ਗਿੱਲ ਕਈ ਵਾਰ ਆਪਣੀਆਂ ਤਸਵੀਰਾਂ ਸਾਂਝੀਆਂ ਕਰ ਚੁੱਕੀ ਹੈ। ਹਮੇਸ਼ਾ ਹੀ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਹਨ।
ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ 'ਚ ਟੋਨੀ ਕੱਕੜ ਦੇ ਨਵੇਂ ਗੀਤ 'ਕੁੜਤਾ ਪਜਾਮਾ' 'ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਕਈ ਨਾਮੀ ਸਿੰਗਰਜ਼ ਦੇ ਵੀਡੀਓਜ਼ 'ਚ ਅਦਾਕਾਰੀ ਕਰਦੀ ਵੀ ਨਜ਼ਰ ਆ ਚੁੱਕੀ ਹੈ। ਉਹ ਆਪਣੇ ਸਿੰਗਲ ਤੇ ਡਿਊਟ ਸੌਂਗ ਨਾਲ ਵੀ ਦਰਸ਼ਕਾਂ ਦਾ ਮਨੋਰੰਜਨ ਵੀ ਕਰ ਚੁੱਕੀ ਹੈ।
ਇੱਕ ਰਿਐਲਿਟੀ ਸ਼ੋਅ 'ਚ ਪੰਜਾਬ ਦੀ ਕੈਟਰੀਨਾ ਕੈਫ ਯਾਨੀਕਿ ਸ਼ਹਿਨਾਜ਼ ਕੌਰ ਗਿੱਲ ਨੇ ਦੱਸਿਆ ਸੀ ਕਿ ਉਹ ਅਦਾਕਾਰ ਕਾਰਤਿਕ ਆਰੀਅਨ ਨੂੰ ਕਿੰਨਾ ਪਸੰਦ ਕਰਦੀ ਹੈ। ਇਸ ਸਭ ਦੇ ਚਲਦੇ ਕਾਰਤਿਕ ਨੇ ਸਹਿਨਾਜ਼ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਇੰਸਟਾਗ੍ਰਾਮ 'ਤੇ ਫਾਲੋ ਕਰਨਗੇ। ਇਹ ਸੁਣਕੇ ਸ਼ਹਿਨਾਜ਼ ਬਹੁਤ ਖੁਸ਼ ਹੋ ਗਈ ਸੀ ਪਰ ਹੁਣ ਕਾਰਤਿਕ ਨੇ ਸ਼ਹਿਨਾਜ਼ 'ਤੇ ਇੱਕ ਕੁਮੈਂਟ ਕੀਤਾ ਸੀ।
A post shared by SidNaazLoungeDubai_Harneet’s (@sidnaazloungedubai_harneets) on Jul 21, 2020 at 2:20am PDT
ਦਰਅਸਲ ਸ਼ਹਿਨਾਜ਼ ਆਪਣੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ 'ਹਰ ਇੱਕ ਦਾ ਸਨਮਾਨ ਕਰੋ।' ਸ਼ਹਿਨਾਜ਼ ਦੀ ਇਸ ਪੋਸਟ 'ਤੇ ਚੁਟਕੀ ਲੈਂਦੇ ਹੋਏ ਕਾਰਤਿਕ ਨੇ ਲਿਖਿਆ 'ਉਸ ਨੂੰ ਵੀ ਜਿਸ ਨੇ ਸਭ ਤੋਂ ਪਹਿਲਾਂ ਚਮਗਿੱਦੜ ਖਾਇਆ ਹੋਵੇ।' ਕਾਰਤਿਕ ਦੀ ਇਸ ਪੋਸਟ ਨੂੰ ਦੇਖ ਕੇ ਸ਼ਹਿਨਾਜ਼ ਕਾਫ਼ੀ ਐਕਸਾਈਟਿਡ ਹੋ ਗਈ ਅਤੇ ਉਸ ਨੇ ਇਸ ਦਾ ਜਵਾਬ ਦਿੰਦੇ ਹੋਏ ਬਹੁਤ ਸਾਰੇ ਦਿਲ ਵਾਲੇ ਇਮੋਜ਼ੀ ਪੋਸਟ ਕੀਤੇ ਅਤੇ ਕਿਹਾ ਕਿ ਸਭ ਦਾ ਸਨਮਾਨ ਕਰੋ।
ਦੱਸਣਯੋਗ ਹੈ ਕਿ ਸ਼ਹਿਨਾਜ਼ ਕੌਰ ਗਿੱਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੌਰਾਨ ਸ਼ਹਿਨਾਜ਼ ਤੇ ਸਿਧਾਰਥ ਦੇ ਪਿਆਰ ਦੇ ਚਰਚੇ ਹੋਣ ਲੱਗੇ ਸਨ। ਪ੍ਰਸ਼ੰਸਕ ਵੀ ਇਨ੍ਹਾਂ ਦੀ ਜੋੜੀ ਨੂੰ ਕਾਫ਼ੀ ਪਸੰਦ ਕਰਦੇ ਹਨ। ਪ੍ਰਸ਼ੰਸਕਾਂ ਨੇ ਇਨ੍ਹਾਂ ਦੀ ਜੋੜੀ ਨੂੰ 'ਸਿਧਨਾਜ਼' ਦਾ ਨਾਂ ਦਿੱਤਾ ਸੀ। ਬਿੱਗ ਬੌਸ ਤੋਂ ਬਾਅਦ ਦੋਵੇਂ ਇਕ ਗੀਤ ਦੀ ਵੀਡੀਓ 'ਚ ਇਕੱਠੇ ਨਜ਼ਰ ਆਏ ਸਨ।