ਸਲਮਾਨ ਖ਼ਾਨ ਤੋਂ ਬਾਅਦ ਸ਼ਹਿਨਾਜ਼ ਗਿੱਲ ਨੂੰ ਮਿਲੀ ਸੰਜੇ ਦੱਤ ਨਾਲ ਫ਼ਿਲਮ! ਖ਼ੁਦ ਕੀਤਾ ਖ਼ੁਲਾਸਾ

Monday, Jul 18, 2022 - 04:52 PM (IST)

ਸਲਮਾਨ ਖ਼ਾਨ ਤੋਂ ਬਾਅਦ ਸ਼ਹਿਨਾਜ਼ ਗਿੱਲ ਨੂੰ ਮਿਲੀ ਸੰਜੇ ਦੱਤ ਨਾਲ ਫ਼ਿਲਮ! ਖ਼ੁਦ ਕੀਤਾ ਖ਼ੁਲਾਸਾ

ਮੁੰਬਈ (ਬਿਊਰੋ)– ਸ਼ਹਿਨਾਜ਼ ਗਿੱਲ ਦਾ ਇਹ ਐਤਵਾਰ ਕੰਮ ਕਰਦਿਆਂ ਲੰਘਿਆ। ਉਹ ਮੁੰਬਈ ਦੇ ਮਸ਼ਹੂਰ ਸਟੂਡੀਓ ਪਹੁੰਚੀ। ਹਮੇਸ਼ਾ ਵਾਂਗ ਉਸ ਦਾ ਸਟਾਈਲ ਸਟੇਟਮੈਂਟ ਬਿਹਤਰੀਨ ਸੀ ਤੇ ਇਕ ਸ਼ਾਨਦਾਰ ਪਿੰਕ ਡਰੈੱਸ ’ਚ ਉਹ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ।

ਇਵੈਂਟ ’ਤੇ ਸ਼ਹਿਨਾਜ਼ ਦੇ ਪ੍ਰਸ਼ੰਸਕਾਂ ਨੇ ਉਸ ’ਤੇ ਗੁਲਾਬ ਦੇ ਫੁੱਲ ਵਰਸਾਏ। ਹਮੇਸ਼ਾ ਵਾਂਗ ਸ਼ਹਿਨਾਜ਼ ਨੇ ਵੀ ਪ੍ਰਸ਼ੰਸਕਾਂ ਨਾਲ ਖ਼ੂਬ ਗੱਲਬਾਤ ਕੀਤੀ ਤੇ ਉਨ੍ਹਾਂ ਨਾਲ ਬਹੁਤ ਪਿਆਰ ਨਾਲ ਗੱਲਬਾਤ ਕੀਤੀ।

ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਨੇ ਆਪਣੇ ਸ਼ੋਅ ’ਚ ਦਿੱਤੀ ਸਿੱਧੂ ਮੂਸੇ ਵਾਲਾ, ਦੀਪ ਸਿੱਧੂ ਤੇ ਸੰਦੀਪ ਨੰਗਲ ਅੰਬੀਆਂ ਨੂੰ ਸ਼ਰਧਾਂਜਲੀ

ਉਸ ਨੇ ਪੈਪਰਾਜ਼ੀ ਨਾਲ ਵੀ ਗੱਲਬਾਤ ਕੀਤੀ ਤੇ ਗੱਲ ਕਰਦਿਆਂ ਕੁਝ ਅਜਿਹਾ ਕਿਹਾ, ਜਿਸ ਨਾਲ ਇਹ ਇਸ਼ਾਰਾ ਮਿਲਦਾ ਹੈ ਕਿ ਸ਼ਾਇਦ ਉਸ ਨੂੰ ਕੋਈ ਨਵੀਂ ਫ਼ਿਲਮ ਮਿਲ ਗਈ ਹੈ।

ਪੈਪਰਾਜ਼ੀ ਲਈ ਬਹੁਤ ਸਟਾਈਲਿਸ਼ ਤਰੀਕੇ ਨਾਲ ਪੋਜ਼ ਕਰਨ ਤੋਂ ਬਾਅਦ ਸ਼ਹਿਨਾਜ਼ ਪ੍ਰਸ਼ੰਸਕਾਂ ਦੇ ਖ਼ਾਸ ਪਿਆਰ ਨਾਲ ਬਹੁਤ ਖ਼ੁਸ਼ ਨਜ਼ਰ ਆਈ। ਸ਼ਹਿਨਾਜ਼ ਨੇ ਆਪਣੇ ’ਤੇ ਪੈ ਰਹੇ ਫੁੱਲਾਂ ਦੇ ਮੀਂਹ ’ਚ ਰੱਜ ਕੇ ਤਸਵੀਰਾਂ ਖਿੱਚਵਾਈਆਂ।

ਜਦੋਂ ਪੈਪਰਾਜ਼ੀ ਨੇ ਉਸ ਨੂੰ ‘ਵਨਸ ਮੋਰ’ ਕਿਹਾ ਤਾਂ ਸ਼ਹਿਨਾਜ਼ ਨੇ ਆਪਣੇ ਮਜ਼ੇਦਾਰ ਸੈਂਸ ਆਫ ਹਿਊਮਰ ਨਾਲ ਜਵਾਬ ਦਿੰਦਿਆਂ ਕਿਹਾ ਕਿ ਉਸ ਕੋਲ ਤਸਵੀਰ ਖਿੱਚਵਾਉਣ ਲਈ ਮੁੜ ਫੁੱਲਾਂ ਦਾ ਮੀਂਹ ਪਵਾਉਣ ਦਾ ਬਜਟ ਨਹੀਂ ਹੈ।

ਕੈਮਰਿਆਂ ਲਈ ਆਪਣੀ ਖ਼ੂਬਸੂਰਤ ਮੁਸਕਾਨ ਦਿਖਾਉਣ ਤੋਂ ਬਾਅਦ ਉਸ ਨੇ ਪੈਪਰਾਜ਼ੀ ਨੂੰ ਕਿਹਾ, ‘‘ਮੈਂ ਚੱਲੀ ਅਮਰੀਕਾ ਸੰਜੂ ਬਾਬਾ ਨਾਲ।’’ ਸ਼ਹਿਨਾਜ਼ ਦੀ ਇਸ ਗੱਲ ਤੋਂ ਸਿੱਧਾ ਸਵਾਲ ਉੱਠ ਰਿਹਾ ਹੈ ਕਿ ਸਲਮਾਨ ਨਾਲ ਫ਼ਿਲਮ ਕਰਨ ਤੋਂ ਬਾਅਦ ਹੁਣ ਉਸ ਨੂੰ ਸੰਜੇ ਦੱਤ ਨਾਲ ਕੋਈ ਫ਼ਿਲਮ ਮਿਲ ਗਈ ਹੈ। ਸ਼ਹਿਨਾਜ਼ ਦੀ ਗੱਲ ਦਾ ਅਸਲ ਮਤਲਬ ਕੀ ਸੀ, ਇਹ ਤਾਂ ਉਹੀ ਜਾਣਦੀ ਹੈ ਪਰ ਇਹ ਗੱਲ ਸੁਣਨ ਤੋਂ ਬਾਅਦ ਉਸ ਦੇ ਪ੍ਰਸ਼ੰਸਕਾਂ ਦਾ ਉਤਸ਼ਾਹ ਜ਼ਰੂਰ ਥੋੜ੍ਹਾ ਵੱਧ ਗਿਆ ਹੈ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News