ਲਾਈਵ ਸੈਸ਼ਨ ਦੌਰਾਨ ਆਪੇ ਤੋਂ ਬਾਹਰ ਸ਼ਹਿਨਾਜ਼, ਸਿਧਾਰਥ ਦੇ ਜੜਿਆ ਥੱਪੜ (ਵੀਡੀਓ)
Monday, Aug 03, 2020 - 10:30 AM (IST)

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਫੇਮ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਕੌਰ ਗਿੱਲ ਸ਼ੋਅ ਦੀਆਂ ਮਨਪਸੰਦ ਜੋੜੀਆਂ 'ਚੋਂ ਇੱਕ ਹਨ। ਹਾਲ ਹੀ 'ਚ ਦੋਵੇਂ ਇੰਸਟਾਗ੍ਰਾਮ 'ਤੇ ਇਕੱਠੇ ਲਾਈਵ ਹੋਏ, ਜਿਸ ਦੌਰਾਨ ਸਿਧਾਰਥ ਤੇ ਸ਼ਹਿਨਾਜ਼ ਦੀ ਜੋੜੀ ਨੇ ਕਾਫ਼ੀ ਮਸਤੀ ਕੀਤੀ। ਹਾਲਾਂਕਿ, ਪ੍ਰਸ਼ੰਸਕ ਸ਼ਹਿਨਾਜ਼ ਗਿੱਲ ਨੂੰ ਅਚਾਨਕ ਪਤਲੇ ਹੋਏ ਵੇਖ ਕਾਫ਼ੀ ਹੈਰਾਨ ਰਹਿ ਗਏ। ਉੱਥੇ ਹੀ ਇਸ ਦੌਰਾਨ ਸਿਧਾਰਥ ਨੇ ਸ਼ਹਿਨਾਜ਼ ਗਿੱਲ ਵੀਡੀਓ ਦੀ ਲੱਤ ਖਿੱਚੀ ਤੇ ਕਿਹਾ, “ਤੁਸੀਂ ਖਾ ਕਿਉਂ ਨਹੀਂ ਰਹੇ, ਤੁਸੀਂ ਇੰਨੇ ਪਤਲੇ ਕਿਵੇਂ ਹੋ ਗਏ। ਵਰਕਆਊਟ ਕਰ ਰਹੇ ਹੋ।'' ਸਿਧਾਰਥ ਦੀ ਗੱਲ ਸੁਣਨ 'ਤੇ ਸ਼ਹਿਨਾਜ਼ ਗਿੱਲ ਨੇ ਪ੍ਰਸ਼ੰਸਕਾਂ ਨੂੰ ਆਪਣੀ ਪੂਰੀ ਡਾਈਟ ਪਲਾਨ ਦੱਸੀ। ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਇਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਤੇ ਲੋਕ ਇਸ 'ਤੇ ਆਪਣੀ ਫੀਡਬੈਕ ਵੀ ਦੇ ਰਹੇ ਹਨ।
ਇਸੇ ਦੌਰਾਨ ਜਦੋਂ ਪ੍ਰਸ਼ੰਸਕ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੇ ਝਗੜੇ ਬਾਰੇ ਕਹਿੰਦੇ ਹਨ ਕਿ ਤੁਸੀਂ ਇੰਨੀ ਲੜਾਈ ਕਿਉਂ ਕਰਦੇ ਹੋ? ਸਿਧਾਰਥ ਇਸ 'ਤੇ ਪ੍ਰਸ਼ੰਸਕਾਂ ਨੂੰ ਯਕੀਨ ਦਿਵਾਉਣਾ ਸ਼ੁਰੂ ਕਰਦਾ ਹੈ ਪਰ ਉਦੋਂ ਹੀ ਸ਼ਹਿਨਾਜ਼, ਸ਼ੁਕਲਾ ਨੂੰ ਥੱਪੜ ਮਾਰ ਦਿੰਦੀ ਹੈ। ਇਸ 'ਤੇ ਸਿਧਾਰਥ ਗੁੱਸੇ ਨਾਲ ਸ਼ਹਿਨਾਜ਼ ਨੂੰ ਵੇਖਣਾ ਸ਼ੁਰੂ ਕਰਦੇ ਹਨ, ਹਾਲਾਂਕਿ ਬਾਅਦ 'ਚ ਉਹ ਠੀਕ ਹੋ ਜਾਂਦਾ ਹੈ।
ਦੱਸ ਦੇਈਏ ਕਿ 'ਬਿੱਗ ਬੌਸ 13' ਤੋਂ ਬਾਅਦ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਨੇ ਪਹਿਲੀ ਵਾਰ 'ਭੁਲਾ ਦੇਗਾ' ਦੇ ਜ਼ਰੀਏ ਇੱਕ ਪ੍ਰੋਜੈਕਟ 'ਚ ਕੰਮ ਕੀਤਾ ਸੀ, ਜਿਸ 'ਚ ਲੋਕਾਂ ਨੂੰ ਦੋਵਾਂ ਦੀ ਕੈਮਿਸਟਰੀ ਕਾਫ਼ੀ ਪਸੰਦ ਆਈ ਸੀ।