‘ਦਿਓਰ ਦੇ ਵਿਆਹ ’ਚ ਨੱਚ ਲੈਣ ਦੇ’ ਗੀਤ ’ਤੇ ਸ਼ਹਿਨਾਜ਼ ਗਿੱਲ ਨੇ ਪਾਇਆ ਗਿੱਧਾ, ਵੀਡੀਓ ਹੋਈ ਵਾਇਰਲ

Thursday, May 27, 2021 - 12:25 PM (IST)

‘ਦਿਓਰ ਦੇ ਵਿਆਹ ’ਚ ਨੱਚ ਲੈਣ ਦੇ’ ਗੀਤ ’ਤੇ ਸ਼ਹਿਨਾਜ਼ ਗਿੱਲ ਨੇ ਪਾਇਆ ਗਿੱਧਾ, ਵੀਡੀਓ ਹੋਈ ਵਾਇਰਲ

ਚੰਡੀਗੜ੍ਹ (ਬਿਊਰੋ)– ਸ਼ਹਿਨਾਜ਼ ਗਿੱਲ ‘ਬਿੱਗ ਬੌਸ 13’ ਤੋਂ ਬਾਅਦ ਦੇਸ਼ ਭਰ ’ਚ ਮਸ਼ਹੂਰ ਹੋ ਗਈ ਹੈ। ਜਿਥੇ ਸ਼ਹਿਨਾਜ਼ ਨੂੰ ਪਹਿਲਾਂ ਸਿਰਫ ਪੰਜਾਬੀ ਹੀ ਜਾਣਦੇ ਸਨ, ਉਥੇ ਅੱਜ ਉਸ ਨੂੰ ਪੂਰਾ ਭਾਰਤ ਜਾਣਦਾ ਹੈ। ਸ਼ਹਿਨਾਜ਼ ਗਿੱਲ ਦੀ ਫੈਨ ਫਾਲੋਇੰਗ ਵੀ ਲੱਖਾਂ ’ਚ ਹੈ।

ਇਹ ਖ਼ਬਰ ਵੀ ਪੜ੍ਹੋ : ਪਿਤਾ ਨੇ ਨੀਰੂ ਬਾਜਵਾ ਦੇ ਸਿਰ ’ਤੇ ਪੱਗ ਰੱਖ ਕੇ ਆਖੀ ਸੀ ਇਹ ਗੱਲ, ਭਾਵੁਕ ਹੁੰਦਿਆਂ ਕੀਤੀ ਸਾਂਝੀ

ਸੋਸ਼ਲ ਮੀਡੀਆ ’ਤੇ ‘ਸ਼ਹਿਨਾਜ਼’ ਤੇ ‘ਸਿਡਨਾਜ਼’ ਹੈਸ਼ਟੈੱਗ ਨੂੰ ਸਭ ਤੋਂ ਵੱਧ ਇੰਟਰੈਕਸ਼ਨਜ਼ ਵੀ ਮਿਲੀ ਹੈ। ਉਥੇ ਸ਼ਹਿਨਾਜ਼ ਆਪਣੀਆਂ ਇੰਸਟਾਗ੍ਰਾਮ ਰੀਲਜ਼ ਕਾਰਨ ਵੀ ਸੁਰਖ਼ੀਆਂ ’ਚ ਰਹਿੰਦੀ ਹੈ।

 
 
 
 
 
 
 
 
 
 
 
 
 
 
 
 

A post shared by Shehnaaz Gill (@shehnaazgill)

ਕੁਝ ਘੰਟੇ ਪਹਿਲਾਂ ਸ਼ਹਿਨਾਜ਼ ਨੇ ਇਕ ਵੀਡੀਓ ਇੰਸਟਾਗ੍ਰਾਮ ਰੀਲਜ਼ ’ਚ ਸਾਂਝੀ ਕੀਤੀ ਹੈ, ਜਿਸ ’ਚ ਉਹ ਮਸ਼ਹੂਰ ਗਾਇਕਾ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦੇ ਗੀਤ ‘ਦਿਓਰ ਦੇ ਵਿਆਹ ’ਚ ਨੱਚ ਲੈਣ ਦੇ’ ’ਤੇ ਗਿੱਧਾ ਪਾਉਂਦੀ ਨਜ਼ਰ ਆ ਰਹੀ ਹੈ।

ਵੀਡੀਓ ’ਚ ਸ਼ਹਿਨਾਜ਼ ਗਿੱਧਾ ਪਾਉਂਦੀ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਇਸ ਦੌਰਾਨ ਉਸ ਨੇ ਕਾਲੇ ਤੇ ਗੁਲਾਬੀ ਰੰਗ ਦਾ ਸੂਟ ਪਹਿਨ ਰੱਖਿਆ ਹੈ ਤੇ ਨਾਲ ਸੰਤਰੀ ਰੰਗ ਦੀ ਚੁੰਨੀ ਲਈ ਹੈ। ਸ਼ਹਿਨਾਜ਼ ਗਿੱਲ ਦੀ ਇਸ ਵੀਡੀਓ ਨੂੰ 3 ਲੱਖ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ ਤੇ ਇਸ ਨੂੰ 1.7 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ– ਤੁਹਾਨੂੰ ਸ਼ਹਿਨਾਜ਼ ਗਿੱਲ ਦੀ ਇਹ ਵੀਡੀਓ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News