ਭੈਣ ਸ਼ਹਿਨਾਜ਼ ਗਿੱਲ ਦੇ ਜਨਮਦਿਨ ਮੌਕੇ ਭਰਾ ਸ਼ਹਿਬਾਜ਼ ਨੇ ਸਾਂਝੀ ਕੀਤੀ ਪਿਆਰੀ ਵੀਡੀਓ, ਗਾਇਆ ਗੀਤ

Thursday, Jan 27, 2022 - 11:01 AM (IST)

ਭੈਣ ਸ਼ਹਿਨਾਜ਼ ਗਿੱਲ ਦੇ ਜਨਮਦਿਨ ਮੌਕੇ ਭਰਾ ਸ਼ਹਿਬਾਜ਼ ਨੇ ਸਾਂਝੀ ਕੀਤੀ ਪਿਆਰੀ ਵੀਡੀਓ, ਗਾਇਆ ਗੀਤ

ਚੰਡੀਗੜ੍ਹ (ਬਿਊਰੋ)– ‘ਬਿੱਗ ਬੌਸ’ ਦੀ ਸਾਬਕਾ ਮੁਕਾਬਲੇਬਾਜ਼ ਤੇ ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਸ਼ਹਿਨਾਜ਼ ਕੌਰ ਗਿੱਲ ਦਾ ਅੱਜ ਜਨਮਦਿਨ ਹੈ। ਸ਼ਹਿਨਾਜ਼ ਗਿੱਲ ਅੱਜ 29 ਸਾਲਾਂ ਦੀ ਹੋ ਗਈ ਹੈ। ਸ਼ਹਿਨਾਜ਼ ਗਿੱਲ ਦੀ ਜਨਮ 27 ਜਨਵਰੀ, 1993 ਨੂੰ ਚੰਡੀਗੜ੍ਹ ਵਿਖੇ ਹੋਇਆ।

PunjabKesari

ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਉਸ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਟਵਿਟਰ ’ਤੇ ਸ਼ਹਿਨਾਜ਼ ਗਿੱਲ ਦੇ ਜਨਮਦਿਨ ਸਬੰਧੀ ਹੈਸ਼ਟੈੱਗ #HBDShehnaazGill ਤੇ #ShehnaazGill ਟਰੈਂਡ ਵੀ ਕਰ ਰਹੇ ਹਨ।

PunjabKesari

ਉਥੇ ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਬਦੇਸ਼ਾ ਨੇ ਵੀ ਭੈਣ ਦੇ ਜਨਮਦਿਨ ਮੌਕੇ ਇਕ ਖ਼ਾਸ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਸ਼ਹਿਬਾਜ਼ ਨੇ ਸ਼ਹਿਨਾਜ਼ ਨਾਲ ‘ਬਿੱਗ ਬੌਸ’ ਦੇ ਘਰ ’ਚ ਬਤੀਤ ਕੀਤੇ ਪਲਾਂ ਨੂੰ ਦਿਖਾਇਆ ਹੈ।

PunjabKesari

ਵੀਡੀਓ ਦੀ ਕੈਪਸ਼ਨ ’ਚ ਸ਼ਹਿਬਾਜ਼ ਨੇ ਲਿਖਿਆ, ‘ਮੇਰੀ ਭੈਣ ਨੂੰ ਜਨਮਦਿਨ ਦੀਆਂ ਮੁਬਾਰਕਾਂ। ਮੈਂ ਇਹ ਮਾਣ ਨਾਲ ਕਹਿ ਸਕਦਾ ਹਾਂ ਕਿ ਤੇਰੇ ਬਿਨਾਂ ਮੈਂ ਕੁਝ ਨਹੀਂ ਹਾਂ। ਬਹੁਤ ਸਾਰਾ ਪਿਆਰ ਤੇ ਦੁਆਵਾਂ। ਰੱਬ ਕਰੇ ਮੇਰੀ ਵੀ ਉਮਰ ਤੈਨੂੰ ਲੱਗੇ।’

ਦੱਸ ਦੇਈਏ ਕਿ ਸ਼ਹਿਬਾਜ਼ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਕੁਝ ਤਸਵੀਰਾਂ ਵੀ ਸ਼ਹਿਨਾਜ਼ ਗਿੱਲ ਨਾਲ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਭੈਣ-ਭਰਾ ਇਕੱਠੇ ਕਾਫੀ ਕਿਊਟ ਲੱਗ ਰਹੇ ਹਨ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News