ਵੀਡੀਓ ਸਾਂਝੀ ਕਰਕੇ ਸ਼ੈਰੀ ਮਾਨ ਨੇ ਮੁੜ ਪਰਮੀਸ਼ ਵਰਮਾ ਨਾਲ ਵਿਵਾਦ ਕੀਤਾ ਤਾਜ਼ਾ

Monday, Apr 04, 2022 - 11:46 AM (IST)

ਵੀਡੀਓ ਸਾਂਝੀ ਕਰਕੇ ਸ਼ੈਰੀ ਮਾਨ ਨੇ ਮੁੜ ਪਰਮੀਸ਼ ਵਰਮਾ ਨਾਲ ਵਿਵਾਦ ਕੀਤਾ ਤਾਜ਼ਾ

ਚੰਡੀਗੜ੍ਹ (ਬਿਊਰੋ)– ਸ਼ੈਰੀ ਮਾਨ ਤੇ ਪਰਮੀਸ਼ ਵਰਮਾ ਦਾ ਵਿਵਾਦ ਕਿਸੇ ਤੋਂ ਲੁਕਿਆ ਨਹੀਂ ਹੈ। ਪਰਮੀਸ਼ ਵਰਮਾ ਦੇ ਵਿਆਹ ’ਤੇ ਸ਼ੈਰੀ ਮਾਨ ਦਾ ਫੋਨ ਰੱਖਣ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋਇਆ ਸੀ।

ਉਦੋਂ ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਲਾਈਵ ਵੀਡੀਓ ’ਚ ਕਿਹਾ ਸੀ ਕਿ ਕੀ ਉਹ ਡਰੇਕ ਹੈ। ਇਸ ਤੋਂ ਬਾਅਦ ਇਸ ਡਾਇਲਾਗ ਨੂੰ ਮੀਮ ਬਣਾ ਕੇ ਕਈ ਲੋਕਾਂ ਨੇ ਸਾਂਝਾ ਕੀਤਾ।

ਇਹ ਖ਼ਬਰ ਵੀ ਪੜ੍ਹੋ : ਪੁੱਤਰ ਨੂੰ ਜਨਮ ਦੇਣ ਤੋਂ ਇਕ ਦਿਨ ਪਹਿਲਾਂ ਤਕ ਕੰਮ ਕਰ ਰਹੀ ਸੀ ਭਾਰਤੀ ਸਿੰਘ, ਦੇਖੋ ਵੀਡੀਓ

ਹੁਣ ਸ਼ੈਰੀ ਮਾਨ ਦੇ ਇਕ ਲਾਈਵ ਸ਼ੋਅ ਦੀ ਵੀਡੀਓ ਸਾਹਮਣੇ ਆਈ ਹੈ। ਹਾਲ ਹੀ ’ਚ ਹੋਏ ਇਸ ਲਾਈਵ ਸ਼ੋਅ ਦੀ ਵੀਡੀਓ ਨੂੰ ਸ਼ੈਰੀ ਮਾਨ ਨੇ ਖ਼ੁਦ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਹੈ।

ਇਸ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਬੋਰਡ ਲੈ ਕੇ ਖੜ੍ਹਾ ਹੈ, ਜਿਸ ’ਤੇ ਲਿਖਿਆ ਹੈ ਕਿ ‘ਤੂੰ ਸਾਲਿਆ ਡਰੇਕ ਹੈ’। ਇਸ ਵੀਡੀਓ ਦੇ ਪਿੱਛੇ ਸ਼ੈਰੀ ਮਾਨ ਦਾ ਗੀਤ ‘ਸ਼ਕਤੀ ਵਾਟਰ’ ਸੁਣਾਈ ਦੇ ਰਿਹਾ ਹੈ।

 
 
 
 
 
 
 
 
 
 
 
 
 
 
 

A post shared by Sharry Mann (@sharrymaan)

ਦੱਸ ਦੇਈਏ ਕਿ ਇਸ ਵੀਡੀਓ ’ਚ ਬੋਲੇ ਆਪਣੇ ਡਾਇਲਾਗ ਨੂੰ ਸਾਂਝਾ ਕਰਕੇ ਸ਼ੈਰੀ ਮਾਨ ਨੇ ਮੁੜ ਪਰਮੀਸ਼ ਵਰਮਾ ਨਾਲ ਆਪਣੇ ਵਿਵਾਦ ਨੂੰ ਤਾਜ਼ਾ ਕਰ ਦਿੱਤਾ ਹੈ। ਉਥੇ ਕੁਮੈਂਟ ਸੈਕਸ਼ਨ ’ਚ ਵੀ ਲੋਕ ਪਰਮੀਸ਼ ਵਰਮਾ ਦਾ ਜ਼ਿਕਰ ਕਰਦੇ ਨਜ਼ਰ ਆ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News