''ਸ਼ੰਕੁਤਲਾ ਦੇਵੀ'' ਦਾ ਟਰੇਲਰ ਰਿਲੀਜ਼, ਵਿਦਿਆ ਬਾਲਨ ਨੇ ਇੱਕ ਵਾਰ ਫ਼ਿਰ ਕਰ ਦਿਖਾਇਆ ਕਮਾਲ (ਵੀਡੀਓ)

07/16/2020 4:23:07 PM

ਮੁੰਬਈ (ਵੈੱਬ ਡੈਸਕ) — ਅਦਾਕਾਰਾ ਵਿਦਿਆ ਬਾਲਨ ਜੋ ਕਿ ਆਪਣੀਆਂ ਫ਼ਿਲਮਾਂ 'ਚ ਵੱਖਰੇ ਕਿਰਦਾਰ ਨਿਭਾਉਣ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਨਵੀਂ ਫ਼ਿਲਮ 'ਸ਼ਕੁੰਤਲਾ ਦੇਵੀ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਫ਼ਿਲਮ ਦੇ ਟਰੇਲਰ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਅੱਖ ਝਪਕਦੇ ਹੀ ਮੈਥਮੈਟਿਕਸ ਜੀਨੀਅਸ 'ਸ਼ੰਕੁਤਲਾ ਦੇਵੀ' ਮੈਥ ਦੇ ਹਰ ਗੁੰਝਲਦਾਰ ਸਵਾਲ ਦਾ ਜਵਾਬ ਦੇ ਦਿੰਦੀ ਸੀ।
ਦੱਸ ਦਈਏ ਕਿ ਇਹ ਫ਼ਿਲਮ 'ਸ਼ਕੁੰਤਲਾ ਦੇਵੀ' ਦੇ ਜੀਵਨ 'ਤੇ ਬਣੀ ਹੈ। ਸ਼ੰਕੁਤਲਾ ਦੇਵੀ ਇੰਡੀਅਨ ਲੇਖਿਕਾ ਤੇ ਮੇਂਟਲ ਕੈਲਕੁਲੇਟਰ ਸੀ। ਉਹ ਦਿਮਾਗ 'ਚ ਹੀ ਸਭ ਕੁਝ ਕੈਲਕੁਲੇਟ ਕਰ ਲੈਣ ਦੀ ਅਦਭੁੱਤ ਸ਼ਕਤੀ ਕਾਰਨ 'ਦਿ ਹਿਊਮਨ ਕੰਪਿਊਟਰ' ਦੇ ਨਾਂ ਨਾਲ ਮਸ਼ਹੂਰ ਸਨ। ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਸ 'ਚ ਵੀ ਉਨ੍ਹਾਂ ਦਾ ਨਾਂ ਦਰਜ ਹੈ। ਉਥੇ ਹੀ ਇਸ ਫ਼ਿਲਮ ਨੂੰ ਲੈ ਕੇ ਵਿਦਿਆ ਬਾਲਨ ਕਾਫ਼ੀ ਉਤਸ਼ਾਹਿਤ ਹਨ। ਵਿਦਿਆ ਬਾਲਨ ਦੀ ਫ਼ਿਲਮ ਦਾ  ਟਰੇਲਰ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਦਰਸ਼ਕਾਂ ਵੱਲੋਂ ਟੀਜ਼ਰ ਤੇ ਟਰੇਲਰ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।

ਇਸ ਫ਼ਿਲਮ ਨੂੰ ਅਨੂੰ ਮੇਨਨ ਨੇ ਡਾਇਰੈਕਟ ਕੀਤਾ ਹੈ। ਫ਼ਿਲਮ 'ਚ ਵਿਦਿਆ ਬਾਲਨ ਤੋਂ ਇਲਾਵਾ ਸਾਨਿਆ ਮਲਹੋਤਰਾ ਦਿਖਾਈ ਦੇਣਗੇ, ਜੋ ਕਿ ਉਨ੍ਹਾਂ ਦੀ ਧੀ ਦਾ ਰੋਲ ਨਿਭਾ ਰਹੇ ਹਨ। ਉੱਥੇ ਹੀ ਜੀਸ਼ੂ ਸੇਨ ਗੁਪਤਾ ਅਤੇ ਅਮਤੀ ਸਾਧ ਵੀ ਫ਼ਿਲਮ ਦੇ ਮੁੱਖ ਕਿਰਦਾਰਾਂ ਚੋਂ ਇੱਕ ਹਨ ।


sunita

Content Editor

Related News