‘ਸ਼ੱਕਰ ਪਾਰੇ’ ਫ਼ਿਲਮ ਦਾ ਡਾਂਸ ਨੰਬਰ ‘ਸ਼ਰਾਰਾ’ ਰਿਲੀਜ਼, ਦੇਖੋ ਵੀਡੀਓ

08/02/2022 5:35:47 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਸ਼ੱਕਰ ਪਾਰੇ’ 5 ਅਗਸਤ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਇਸ ਫ਼ਿਲਮ ’ਚ ਏਕਲਵਿਆ ਪਦਮ ਤੇ ਲਵ ਗਿੱਲ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦਾ ਅੱਜ ਨਵਾਂ ਗੀਤ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ ‘ਸ਼ਰਾਰਾ’ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਗੀਤਕਾਰ ਜਾਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ, ਪੰਜਾਬ ਛੱਡ ਸੁਰੱਖਿਅਤ ਜਗ੍ਹਾ ਹੋਏ ਸ਼ਿਫਟ

‘ਸ਼ਰਾਰਾ’ ਇਕ ਡਾਂਸ ਨੰਬਰ ਹੈ, ਜਿਸ ’ਚ ਏਕਲਵਿਆ ਪਦਮ ਤੇ ਲਵ ਗਿੱਲ ਦੀ ਐਨਰਜੀ ਭਰਪੂਰ ਪਰਫਾਰਮੈਂਸ ਦੇਖਣ ਨੂੰ ਮਿਲ ਰਹੀ ਹੈ। ਗੀਤ ਨੂੰ ਏਕਲਵਿਆ ਪਦਮ ਵਲੋਂ ਹੀ ਗਾਇਆ ਗਿਆ ਹੈ। ਇਸ ਦੇ ਬੋਲ ਵੀ ਖ਼ੁਦ ਏਕਲਵਿਆ ਪਦਮ ਨੇ ਲਿਖੇ ਹਨ। ਇਸ ਗੀਤ ਨੂੰ ਸੰਗੀਤ ਤਾਸ਼ੋ ਮਿਊਜ਼ਿਕ ਨੇ ਦਿੱਤਾ ਹੈ।

ਦੱਸ ਦੇਈਏ ਕਿ ਫ਼ਿਲਮ ਦਾ ਇਹ ਚੌਥਾ ਗੀਤ ਹੈ। ਇਸ ਤੋਂ ਪਹਿਲਾਂ ਫ਼ਿਲਮ ਦੇ ਤਿੰਨ ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ’ਚ ‘ਡੀ. ਜੇ. ਵਾਲੇ’, ‘ਮਿਹਕ ਤੇਰੀ’ ਤੇ ‘ਛੱਡ ਦਿਲਾ’ ਸ਼ਾਮਲ ਹਨ। ਫ਼ਿਲਮ ਦੇ ਹਰ ਗੀਤ ’ਚ ਵੱਖਰਾ ਰੰਗ ਦੇਖਣ ਨੂੰ ਮਿਲ ਰਿਹਾ ਹੈ।

ਫ਼ਿਲਮ ’ਚ ਏਕਲਵਿਆ ਪਦਮ ਤੇ ਲਵ ਗਿੱਲ ਤੋਂ ਇਲਾਵਾ ਹਨੀ ਮੱਟੂ, ਅਰਸ਼ ਹੁੰਦਲ, ਸਰਦਾਰ ਸੋਹੀ, ਸੀਮਾ ਕੌਸ਼ਲ, ਨਿਰਮਲ ਰਿਸ਼ੀ ਤੇ ਸ਼ਵਿੰਦਰ ਮਾਹਲ ਵਰਗੇ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ‘ਸ਼ੱਕਰ ਪਾਰੇ’ ਫ਼ਿਲਮ ਨੂੰ ਵਰੁਣ ਐੱਸ. ਖੰਨਾ ਨੇ ਡਾਇਰੈਕਟ ਕੀਤਾ ਹੈ। ਇਸ ਦੀ ਕਹਾਣੀ ਤੇ ਸਕ੍ਰੀਨਪਲੇਅ ਵਿਵੇਕ ਮਿਸ਼ਰਾ ਨੇ ਲਿਖਿਆ ਹੈ ਤੇ ਫ਼ਿਲਮ ਦਾ ਕੰਸੈਪਟ ਮਨੋਜ ਭੱਲਾ ਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News