ਕੌਣ ਹੈ ਉਹ ਸ਼ਖ਼ਸ? ਜਿਸ ਲਈ ਸ਼ਹਿਨਾਜ਼ ਗਿੱਲ ਨੇ ਕੀਤਾ ਪਿਆਰ ਦਾ ਇਜ਼ਹਾਰ, ਵੀਡੀਓ ਹੋਈ ਵਾਇਰਲ

02/15/2024 2:13:33 PM

ਮੁੰਬਈ (ਬਿਊਰੋ)– ਕੱਲ 14 ਫਰਵਰੀ ਨੂੰ ਦੁਨੀਆ ਭਰ ਦੇ ਲੋਕਾਂ ਨੇ ਆਪਣੇ ਸਾਥੀਆਂ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦਿਆਂ ਵੈਲੇਨਟਾਈਨ ਡੇ ਮਨਾਇਆ। ਵੈਲੇਨਟਾਈਨ ਦੇ ਮੌਕੇ ’ਤੇ ਬਾਲੀਵੁੱਡ ਸੈਲੇਬਸ ਵੀ ਰੋਮਾਂਟਿਕ ਅੰਦਾਜ਼ ’ਚ ਨਜ਼ਰ ਆਏ। ਇਸ ਦੌਰਾਨ ‘ਬਿੱਗ ਬੌਸ 13’ ਫੇਮ ਅਦਾਕਾਰਾ-ਗਾਇਕਾ ਸ਼ਹਿਨਾਜ਼ ਗਿੱਲ ਵੀ ਪਿਆਰ ਭਰੇ ਮੂਡ ’ਚ ਨਜ਼ਰ ਆਈ।

ਸ਼ਹਿਨਾਜ਼ ਗਿੱਲ ਅਕਸਰ ਸੋਸ਼ਲ ਮੀਡੀਆ ’ਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਸ਼ਹਿਨਾਜ਼ ਗਿੱਲ ਨੇ ਹੁਣ ਫ਼ਿਲਮ ਇੰਡਸਟਰੀ ’ਚ ਆਪਣਾ ਵੱਡਾ ਨਾਂ ਬਣਾ ਲਿਆ ਹੈ। ‘ਬਿੱਗ ਬੌਸ 13’ ਤੋਂ ਉਸ ਨੂੰ ਇੰਨੀ ਪ੍ਰਸਿੱਧੀ ਮਿਲੀ ਕਿ ਅੱਜ ਉਸ ਦੇ ਕਰੋੜਾਂ ਪ੍ਰਸ਼ੰਸਕ ਹਨ। ਸ਼ਹਿਨਾਜ਼ ਨੇ ਮਾਡਲਿੰਗ, ਐਕਟਿੰਗ ਕਰੀਅਰ ਦੇ ਨਾਲ-ਨਾਲ ਗਾਇਕੀ ’ਚ ਵੀ ਕਾਫ਼ੀ ਨਾਮ ਕਮਾਇਆ ਹੈ।

ਸ਼ਹਿਨਾਜ਼ ਨੇ ਆਪਣੇ ਚੁਲਬੁਲੇ ਸੁਭਾਅ ਤੇ ਮਾਸੂਮ ਅੰਦਾਜ਼ ਨਾਲ ਸ਼ਹਿਨਾਜ਼ ਨੇ ਕਰੋੜਾਂ ਲੋਕਾਂ ਦੇ ਦਿਲਾਂ ’ਚ ਜਗ੍ਹਾ ਬਣਾ ਲਈ ਹੈ। ਸ਼ਹਿਨਾਜ਼ ਗਿੱਲ ਦੀ ਲਵ ਲਾਈਫ ’ਚ ਵੀ ਪ੍ਰਸ਼ੰਸਕਾਂ ਦੀ ਦਿਲਚਸਪੀ ਬਣੀ ਹੋਈ ਹੈ। ਹੁਣ ਵੈਲੇਨਟਾਈਨ ਡੇ ਮੌਕੇ ਸ਼ਹਿਨਾਜ਼ ਨੇ ਆਪਣੇ ਪ੍ਰਸ਼ੰਸਕਾਂ ਲਈ ਇਕ ਖ਼ਾਸ ਵੀਡੀਓ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ ਦੇ ਗ੍ਰੀਕ ਗੌਡ ਰਿਤਿਕ ਰੋਸ਼ਨ ਨੂੰ ਲੱਗੀ ਸੱਟ, ਤਸਵੀਰਾਂ ਵੇਖ ਫਿਕਰਾਂ 'ਚ ਪਏ ਫੈਨਜ਼

ਸ਼ਹਿਨਾਜ਼ ਨੇ ਕੀਤਾ ਪਿਆਰ ਦਾ ਇਜ਼ਹਾਰ
ਦਰਅਸਲ, ਸ਼ਹਿਨਾਜ਼ ਨੇ ਵੈਲੇਨਟਾਈਨ ਡੇ ’ਤੇ ਆਪਣੇ ਪ੍ਰਸ਼ੰਸਕਾਂ ਲਈ ਇਕ ਗੀਤ ਸਮਰਪਿਤ ਕੀਤਾ ਹੈ। ਉਸ ਨੇ ਆਪਣੀਆਂ ਭਾਵਨਾਵਾਂ ਨੂੰ ਪੂਰੀ ਦੁਨੀਆ ਦੇ ਸਾਹਮਣੇ ਪ੍ਰਗਟ ਕੀਤਾ ਹੈ। ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ’ਚ ਉਹ ਇਕ ਗੀਤ ਗਾ ਰਹੀ ਹੈ, ਜਿਸ ਦੇ ਬੋਲ ਹਨ, ‘‘ਬੇਬੀ ਆਈ ਲਵ ਯੂ, ਡੂ ਯੂ ਲਵ ਮੀ ਟੂ?’’

ਅਦਾਕਾਰਾ ਦਾ ਇਹ ਗੀਤ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਪੋਸਟ ਦੇ ਨਾਲ ਸ਼ਹਿਨਾਜ਼ ਨੇ ਇਹ ਖ਼ੁਲਾਸਾ ਨਹੀਂ ਕੀਤਾ ਕਿ ਉਸ ਨੇ ਇਹ ਗੀਤ ਕਿਸ ਨੂੰ ਸਮਰਪਿਤ ਕੀਤਾ ਹੈ ਪਰ ਇਹ ਯਕੀਨੀ ਤੌਰ ’ਤੇ ਲੋਕਾਂ ਨੂੰ ਸਿਧਾਰਥ ਸ਼ੁਕਲਾ ਦੀ ਯਾਦ ਦਿਵਾਉਂਦਾ ਹੈ। ਇੰਟਰਨੈੱਟ ’ਤੇ ਪ੍ਰਸ਼ੰਸਕਾਂ ਨੇ ‘ਸਿਡਨਾਜ਼’ ਨੂੰ ਯਾਦ ਕੀਤਾ ਤੇ ਉਸ ਨੂੰ ਮਿਸ ਕਰਨਾ ਸ਼ੁਰੂ ਕਰ ਦਿੱਤਾ।

 
 
 
 
 
 
 
 
 
 
 
 
 
 
 
 

A post shared by Shehnaaz Gill (@shehnaazgill)

ਪ੍ਰਸ਼ੰਸਕਾਂ ਨੇ ਸਿਧਾਰਥ ਸ਼ੁਕਲਾ ਨੂੰ ਕੀਤਾ ਯਾਦ
‘ਬਿੱਗ ਬੌਸ 13’ ’ਚ ਸ਼ਹਿਨਾਜ਼ ਤੇ ਸਿਧਾਰਥ ਸ਼ੁਕਲਾ ਦੇ ਰਿਸ਼ਤੇ ਨੂੰ ਪ੍ਰਸ਼ੰਸਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਇਹ ਜੋੜੀ ਅੱਜ ਵੀ ਲੋਕਾਂ ਦੇ ਦਿਲਾਂ ’ਚ ਮੌਜੂਦ ਹੈ। ਸ਼ੋਅ ’ਚ ਦੋਵਾਂ ਦੀ ਕੈਮਿਸਟਰੀ ਦੇਖ ਕੇ ਜਨਤਾ ਵੀ ਉਨ੍ਹਾਂ ਦੇ ਪਿਆਰ ’ਚ ਪੈ ਗਈ। ਹਾਲਾਂਕਿ ਪ੍ਰਮਾਤਮਾ ਦੇ ਮਨ ’ਚ ਕੁਝ ਹੋਰ ਸੀ ਤੇ ਅੱਜ ਸਿਧਾਰਥ ਸ਼ੁਕਲਾ ਸਾਡੇ ’ਚ ਨਹੀਂ ਹਨ।

ਸਿਧਾਰਥ ਦੇ ਦਿਹਾਂਤ ਤੋਂ ਬਾਅਦ ਸ਼ਹਿਨਾਜ਼ ਤੇ ਸਿਧਾਰਥ ਦੇ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ। ਅੱਜ ਵੀ ਲੋਕ ਇਸ ਜੋੜੀ ਨੂੰ ਬਹੁਤ ਮਿਸ ਕਰਦੇ ਹਨ। ਜਿਵੇਂ ਹੀ ਸ਼ਹਿਨਾਜ਼ ਗਿੱਲ ਦਾ ਗੀਤ ‘ਆਈ ਲਵ ਯੂ’ ਸਾਹਮਣੇ ਆਇਆ ਤਾਂ ਲੋਕਾਂ ਨੂੰ ਸਿਧਾਰਥ ਸ਼ੁਕਲਾ ਦੀ ਯਾਦ ਆ ਗਈ। ਲੋਕ ਸ਼ਹਿਨਾਜ਼ ਦੇ ਇਸ ਗੀਤ ਨੂੰ ਮਰਹੂਮ ਅਦਾਕਾਰ ਨੂੰ ਸਮਰਪਿਤ ਕਹਿ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News