ਪਰਿਵਾਰ ਨਾਲ ਪਹਾੜਾਂ ਦੀ ਸੈਰ ਕਰਨ ਨਿਕਲੇ ਸ਼ਾਹੀਰ ਸ਼ੇਖ, ਦਾਦੀ ਨਾਲ ਭੇੜਾਂ ਨੂੰ ਦੇਖ ਰਹੀ ਧੀ ਅਨਾਇਆ

Sunday, Sep 25, 2022 - 01:04 PM (IST)

ਪਰਿਵਾਰ ਨਾਲ ਪਹਾੜਾਂ ਦੀ ਸੈਰ ਕਰਨ ਨਿਕਲੇ ਸ਼ਾਹੀਰ ਸ਼ੇਖ, ਦਾਦੀ ਨਾਲ ਭੇੜਾਂ ਨੂੰ ਦੇਖ ਰਹੀ ਧੀ ਅਨਾਇਆ

ਮੁੰਬਈ-  ਟੀ.ਵੀ ਐਕਟਰ ਸ਼ਹੀਰ ਸ਼ੇਖ ਉਨ੍ਹਾਂ ਸਿਤਾਰਿਆਂ ’ਚੋਂ ਇਕ ਹਨ ਜੋ ਆਪਣੀ ਨਿੱਜੀ ਜ਼ਿੰਦਗੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਵੱਖ-ਵੱਖ ਲੈ ਕੇ ਚੱਲਦੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਸ਼ਾਹੀਰ ਸ਼ੇਖ ਟੀ.ਵੀ ਦੇ ਅਜਿਹੇ ਅਦਾਕਾਰ ਹਨ ਜੋ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਬਹੁਤ ਮਨੋਰੰਜਨ ਕਰਦੇ ਹਨ। ਇਸ ਦੇ ਨਾਲ ਹੀ ਇਕ ਚੰਗੇ ਅਦਾਕਾਰ ਹੋਣ ਤੋਂ ਇਲਾਵਾ ਸ਼ਾਹੀਰ ਇਕ ਪਰਿਵਾਰਕ ਆਦਮੀ ਹੈ ਜੋ ਆਪਣੇ ਪਰਿਵਾਰ ਨੂੰ ਪਿਆਰ ਅਤੇ ਦੇਖਭਾਲ ਕਰਦਾ ਹੈ। 

PunjabKesari

ਇਹ ਵੀ ਪੜ੍ਹੋ : ਫ਼ਿਲਮ ‘ਪੋਨੀਯਿਨ ਸੇਲਵਨ 1’ ਦੇ ਪ੍ਰਮੋਸ਼ਨ ’ਚ ਐਸ਼ਵਰਿਆ ਰਾਏ ਦੀ ਰਵਾਇਤੀ ਲੁੱਕ ਆਈ ਸਾਹਮਣੇ, ਦੇਖੋ ਤਸਵੀਰਾਂ

ਹਾਲ ਹੀ ’ਚ ਉਨ੍ਹਾਂ ਦੀਆਂ ਸੋਸ਼ਲ ਮੀਡੀਆ ’ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਸ਼ਾਹੀਰ ਨੇ 2020 ’ਚ ਰੁਚਿਕਾ ਨਾਲ ਵਿਆਹ ਕੀਤਾ ਸੀ। ਇਹ ਜੋੜਾ ਨੇ ਸਤੰਬਰ 2021 ’ਚ ਅਨਾਇਆ ਨਾਮ ਦੀ ਇਕ ਪਿਆਰੀ ਧੀ ਨੂੰ ਜਨਮ ਦਿੱਤਾ। ਅਨਾਇਆ ਦੇ ਜਨਮ ਦੇ ਇਕ ਸਾਲ ਬਾਅਦ ਵੀ ਜੋੜਾ ਅਨਾਇਆ ਦੇ ਚਿਹਰੇ ਨੂੰ ਲੁਕਾ ਕੇ ਰੱਖਦਾ ਹੈ। ਹਾਲਾਂਕਿ ਸ਼ਾਹੀਰ ਅਤੇ ਰੁਚਿਕਾ ਅਕਸਰ ਪ੍ਰਸ਼ੰਸਕਾਂ ਨਾਲ ਆਪਣੇ ਪਿਆਰੇ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।

PunjabKesari

ਹਾਲ ਹੀ ’ਚ ਰੁਚਿਕਾ ਨੇ ਅਨਾਇਆ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ’ਚ ਉਹ ਆਪਣੇ ਮਾਤਾ-ਪਿਤਾ ਅਤੇ ਦਾਦੀ ਨਾਲ ਪਹਾੜਾਂ ’ਤੇ ਸੈਰ ਕਰਦੀ ਨਜ਼ਰ ਆ ਰਹੀ ਹੈ।

PunjabKesari

ਪਹਿਲੀ ਤਸਵੀਰ ’ਚ ਸ਼ਾਹੀਰ ਆਪਣੀ ਮਾਂ, ਪਤਨੀ ਰੁਚਿਕਾ ਅਤੇ ਧੀ ਅਨਾਇਆ ਨਾਲ ਨਜ਼ਰ ਆ ਰਿਹਾ ਹੈ ਪਰ ਉਸ ਨੇ ਆਪਣੇ ਪਿਆਰੀ ਧੀ ਦਾ ਚਿਹਰਾ ਛੁਪਾਇਆ ਹੋਇਆ ਹੈ। ਦੂਜੀ ਤਸਵੀਰ ’ਚ ਰੁਚਿਕਾ ਅਤੇ ਅਨਾਇਆ ਅਦਾਕਾਰ ਨਾਲ ਹਨ।

PunjabKesari

ਇਹ ਵੀ ਪੜ੍ਹੋ : ਗਾਇਕਾ ਨੇਹਾ ਕੱਕੜ ਨੇ ਅਦਾਕਾਰਾ ਸਰਗੁਣ ਮਹਿਤਾ ਦੀਆਂ ਤਾਰੀਫ਼ਾ ਦੇ ਬੰਨ੍ਹੇ ਪੁਲ, ਕਿਹਾ- ‘ਭਗਵਾਨ ਤੁਹਾਨੂੰ ਖੁਸ਼ ਰੱਖੇ’

ਦੱਸ ਦੇਈਏ ਕਿ ਸ਼ਾਹੀਰ ਨੇ ਰੁਚਿਕਾ ਨਾਲ ਸਾਲ 2020 ’ਚ ਵਿਆਹ ਕੀਤਾ ਸੀ। ਜੋੜੇ ਨੇ ਕੋਰਟ ਮੈਰਿਜ ਕੀਤੀ ਸੀ। ਇਸ ਸਾਲ ਸਤੰਬਰ 2021 ’ਚ ਜੋੜੇ ਦੇ ਘਰ ਧੀ ਨੇ ਜਨਮ ਲਿਆ।

PunjabKesari


author

Shivani Bassan

Content Editor

Related News