ਭਰੀ ਮਹਿਫ਼ਿਲ ’ਚ ਸ਼ਾਹਿਦ ਕਪੂਰ ਦਾ ‘ਮੋਏ-ਮੋਏ’! ਕਰੀਨਾ ਕਪੂਰ ਨੇ ਅਦਾਕਾਰ ਨੂੰ ਕੀਤਾ ਨਜ਼ਰਅੰਦਾਜ਼, ਵੀਡੀਓ ਵਾਇਰਲ

Wednesday, Feb 21, 2024 - 10:26 AM (IST)

ਮੁੰਬਈ (ਬਿਊਰੋ)– ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਐਵਾਰਡਸ ’ਚ ਕਰੀਨਾ ਕਪੂਰ ਨੇ ਸ਼ਾਹਿਦ ਕਪੂਰ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਪ੍ਰਸ਼ੰਸਕਾਂ ਨੂੰ ਅਜਿਹਾ ਮੰਨਣਾ ਹੈ ਤੇ ਇਹ ਸਾਹਮਣੇ ਆਈ ਵੀਡੀਓ ’ਚ ਵੀ ਦਿਖਾਈ ਦੇ ਰਿਹਾ ਹੈ। ਇਹ ਐਵਾਰਡ ਸਮਾਰੋਹ ਮੰਗਲਵਾਰ 20 ਫਰਵਰੀ ਦੀ ਰਾਤ ਨੂੰ ਮੁੰਬਈ ’ਚ ਹੋਇਆ, ਜਿਥੇ ਦੋਵੇਂ ਸਿਤਾਰੇ ਪਹੁੰਚੇ ਸਨ। ਉਹ ਇਕ-ਦੂਜੇ ਨੂੰ ਡੇਟ ਕਰ ਰਹੇ ਸਨ ਤੇ ਪਹਿਲੀ ਵਾਰ ਇਸ ਤਰ੍ਹਾਂ ਇਕੱਠੇ ਨਜ਼ਰ ਆਏ ਸਨ ਪਰ ਉਨ੍ਹਾਂ ਵਿਚਕਾਰ ਕੋਈ ਗੱਲਬਾਤ ਨਹੀਂ ਹੋਈ। ਸਾਹਮਣੇ ਆਈ ਵੀਡੀਓ ’ਚ ਸ਼ਾਹਿਦ ਨੂੰ ਫ਼ਿਲਮ ਨਿਰਮਾਤਾ ਰਾਜ ਤੇ ਡੀ. ਕੇ. ਨਾਲ ਰੈੱਡ ਕਾਰਪੇਟ ’ਤੇ ਦੇਖਿਆ ਗਿਆ ਤੇ ਫਿਰ ਕਰੀਨਾ ਉਥੋਂ ਲੰਘੀ।

ਇਹ ਖ਼ਬਰ ਵੀ ਪੜ੍ਹੋ : ਦੂਜੀ ਵਾਰ ਮਾਤਾ-ਪਿਤਾ ਬਣੇ ਵਿਰਾਟ-ਅਨੁਸ਼ਕਾ, ਅਦਾਕਾਰਾ ਨੇ ਪੁੱਤਰ ਨੂੰ ਦਿੱਤਾ ਜਨਮ, ਜਾਣੋ ਕੀ ਰੱਖਿਆ ਨਾਂ

ਵੀਡੀਓ ’ਚ ਸ਼ਾਹਿਦ ਤੇ ਫ਼ਿਲਮ ਨਿਰਮਾਤਾ ਹੱਥਾਂ ’ਚ ਟਰਾਫੀ ਲੈ ਕੇ ਕੈਮਰੇ ਦੇ ਸਾਹਮਣੇ ਪੋਜ਼ ਦੇ ਰਹੇ ਹਨ। ਉਦੋਂ ਹੀ ਕਰੀਨਾ ਉਸ ਦੇ ਸਾਹਮਣੇ ਤੋਂ ਅੰਦਰ ਚਲੀ ਗਈ। ਭਾਰੀ ਲਹਿੰਗਾ ਪਹਿਨੀ ਅਦਾਕਾਰਾ ਸ਼ਾਹਿਦ ਤੇ ਫ਼ਿਲਮ ਮੇਕਰਸ ਦੇ ਕੋਲੋਂ ਲੰਘਦੀ ਨਜ਼ਰ ਆਈ। ਉਸ ਨੇ ਫ਼ਿਲਮਸਾਜ਼ਾਂ ਨੂੰ ਹਾਏ-ਹੈਲੋ ਕਿਹਾ ਪਰ ਉਸ ਨੇ ਸ਼ਾਹਿਦ ਵੱਲ ਤੱਕਿਆ ਤੱਕ ਨਹੀਂ। ਇਸ ਦੇ ਨਾਲ ਹੀ ਸ਼ਾਹਿਦ ਵੀ ਉਸ ਦੇ ਚਿਹਰੇ ਵੱਲ ਦੇਖਦਾ ਰਿਹਾ ਤੇ ਫਿਰ ਅੱਖਾਂ ਫੇਰ ਲਈਆਂ। ਹੁਣ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਕੁਮੈਂਟ ਸੈਕਸ਼ਨ ’ਚ ਰਿਐਕਸ਼ਨ ਦੇਣੀ ਸ਼ੁਰੂ ਕਰ ਦਿੱਤੀ ਹੈ।

ਸ਼ਾਹਿਦ ਤੇ ਕਰੀਨਾ ਦੀ ਵੀਡੀਓ ’ਤੇ ਪ੍ਰਤੀਕਿਰਿਆ
ਸ਼ਾਹਿਦ ਤੇ ਕਰੀਨਾ ਦੀ ਇਸ ਵੀਡੀਓ ’ਤੇ ਇਕ ਯੂਜ਼ਰ ਨੇ ਲਿਖਿਆ, ‘‘ਸ਼ਾਹਿਦ ਦਾ ਪਿਆਰ ਕਿਸੇ ਹੋਰ ਨਾਲ ਹੈ ਪਰ ਉਹ ਫਿਰ ਵੀ ਪਿਆਰਾ ਲੱਗ ਰਿਹਾ ਹੈ।’’ ਇਕ ਨੇ ਲਿਖਿਆ, ‘‘ਬੇਬੋ ਨੇ ਜਿਸ ਤਰ੍ਹਾਂ ਸ਼ਾਹਿਦ ਨੂੰ ਨਜ਼ਰਅੰਦਾਜ਼ ਕੀਤਾ ਹੈ, ਉਸੇ ਤਰ੍ਹਾਂ ਸਮੱਸਿਆਵਾਂ ਨੂੰ ਵੀ ਨਜ਼ਰਅੰਦਾਜ਼ ਕਰੋ।’’ ਇਕ ਨੇ ਕਿਹਾ, ‘‘ਸ਼ਾਹਿਦ ਅਜੇ ਜਵਾਨ ਹੈ ਤੇ ਕਰੀਨਾ ਬੁੱਢੀ ਹੋ ਰਹੀ ਹੈ।’’ ਇਕ ਨੇ ਕਿਹਾ, ‘‘ਜੇਕਰ ਇਹ ਦੋਵੇਂ ਇਕੱਠੇ ਹੁੰਦੇ ਤਾਂ ਬਾਲੀਵੁੱਡ ਦੀ ਸਭ ਤੋਂ ਵਧੀਆ ਜੋੜੀ ਹੁੰਦੀ।’’

 
 
 
 
 
 
 
 
 
 
 
 
 
 
 
 

A post shared by F I L M Y G Y A N (@filmygyan)

ਇਸ ਲਈ ਕਰੀਨਾ-ਸ਼ਾਹਿਦ ਇਕੱਠੇ ਨਹੀਂ ਆਉਂਦੇ
ਇਕ ਵਾਰ ‘ਉੜਤਾ ਪੰਜਾਬ’ ਦੀ ਰਿਲੀਜ਼ ਦੌਰਾਨ ਸ਼ਾਹਿਦ ਤੇ ਕਰੀਨਾ ਵਿਚਾਲੇ ਅਜਿਹਾ ਹੀ ਦ੍ਰਿਸ਼ ਦੇਖਣ ਨੂੰ ਮਿਲਿਆ ਸੀ। ਉਦੋਂ ਅਦਾਕਾਰ ਨੇ ਮੀਡੀਆ ਨੂੰ ਕਿਹਾ ਸੀ ਕਿ ਉਹ ਇਕੱਠੇ ਫੋਟੋਆਂ ਕਿਉਂ ਨਹੀਂ ਦਿੰਦੇ। ਉਨ੍ਹਾਂ ਅਨੁਸਾਰ ਜੇਕਰ ਉਹ ਇਕੱਠੇ ਫੋਟੋਆਂ ਪਾਉਂਦੇ ਹਨ, ਜੋ ਮੀਡੀਆ ਚਾਹੁੰਦਾ ਹੈ ਤਾਂ ਇਹ ਉਨ੍ਹਾਂ ਨੂੰ ਵਿਵਾਦਪੂਰਨ ਢੰਗ ਨਾਲ ਪੇਸ਼ ਕਰੇਗਾ। ਜੇਕਰ ਮੈਂ ਤੇ ਕਰੀਨਾ ਨੇ ਇਕੱਠੇ ਫੋਟੋ ਪੋਸਟ ਕੀਤੀ ਹੁੰਦੀ ਤਾਂ ਲੋਕ ਇਸ ਬਾਰੇ ਲਿਖਦੇ ਰਹਿੰਦੇ। ਉਸ ਬਾਰੇ ਹੀ ਗੱਲਾਂ ਕਰਦੇ ਰਹਿੰਦੇ। ਅਸੀਂ ਉਥੇ ‘ਉੜਤਾ ਪੰਜਾਬ’ ਦੀ ਟੀਮ ਵਾਂਗ ਇਸ ਨੂੰ ਪ੍ਰਮੋਟ ਕਰਨ ਆਏ ਸੀ ਤੇ ਚਾਹੁੰਦੇ ਸੀ ਕਿ ਇਸ ਨੂੰ ਸਹੀ ਢੰਗ ਨਾਲ ਪੇਸ਼ ਕੀਤਾ ਜਾਵੇ। ਇਸ ਲਈ ਅਸੀਂ ਉਸੇ ਤਰ੍ਹਾਂ ਖੜ੍ਹੇ ਰਹੇ, ਜਿਸ ਤਰ੍ਹਾਂ ਅਸੀਂ ਕੀਤਾ ਸੀ ਤਾਂ ਜੋ ਮੀਡੀਆ ਇਸ ’ਤੇ ਕਲਿੱਕ ਨਾ ਕਰ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News