''ਪਠਾਨ'' ਦੀ ਲੁੱਕ ''ਚ ਸ਼ਾਹਰੁਖ ਦਾ ਹਮਸ਼ਕਲ ਵਾਇਰਲ, ਅਸਲੀ-ਨਕਲੀ ਦੀ ਪਛਾਣ ਕਰਨੀ ਹੋਈ ਔਖੀ
01/03/2023 5:56:07 PM

ਮੁੰਬਈ (ਬਿਊਰੋ) : ਕਿਹਾ ਜਾਂਦਾ ਹੈ ਕਿ ਦੁਨੀਆ 'ਚ ਇੱਕੋ ਜਿਹੇ ਨਜ਼ਰ ਆਉਣ ਵਾਲੇ 7 ਲੋਕ ਹੁੰਦੇ ਹਨ। ਹੋ ਸਕਦਾ ਹੈ ਕਿ ਤੁਸੀਂ ਕਦੇ ਆਪਣੀ ਤਰ੍ਹਾਂ ਦਿਖਣ ਵਾਲੇ ਇਨਸਾਨ ਨੂੰ ਨਾ ਮਿਲੇ ਹੋਵੋ ਪਰ ਬਾਲੀਵੁੱਡ ਸਿਤਾਰਿਆਂ ਦੇ ਹਮਸ਼ਕਲ ਹਰ ਦੂਜੇ ਦਿਨ ਸਾਹਮਣੇ ਆਉਂਦੇ ਰਹਿੰਦੇ ਹਨ। ਪਿਛਲੇ ਦਿਨੀਂ ਐਸ਼ਵਰਿਆ ਰਾਏ ਤੇ ਕਰਿਸ਼ਮਾ ਕਪੂਰ ਵਰਗੀਆਂ ਦਿਖਣ ਵਾਲੀਆਂ ਮਹਿਲਾਵਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਸਨ। ਹੁਣ ਸ਼ਾਹਰੁਖ ਖ਼ਾਨ ਦਾ ਹਮਸ਼ਕਲ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਤਸਵੀਰ 'ਚ ਨਜ਼ਰ ਆਉਣ ਵਾਲਾ ਸ਼ਖ਼ਸ ਕਿੰਗ ਖ਼ਾਨ ਨਹੀਂ ਸਗੋਂ ਉਨ੍ਹਾਂ ਦਾ ਹਮਸ਼ਕਲ ਇਬਰਾਹਿਮ ਕਾਦਰੀ ਹੈ। ਇਬਰਾਹਿਮ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਉਸ ਦੀਆਂ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ। ਇਹੀ ਨਹੀਂ ਸੋਸ਼ਲ ਮੀਡੀਆ 'ਤੇ ਇਸ ਸ਼ਖਸ ਦੀ ਲੱਖਾਂ 'ਚ ਫੈਨ ਫਾਲੋਇੰਗ ਹੈ। ਤੁਸੀਂ ਵੀ ਇਬਰਾਹਿਮ ਦਾ ਇਹ ਵੀਡੀਓ ਦੇਖ ਅਸਲੀ ਨਕਲੀ ਦੀ ਪਛਾਣ ਨਹੀਂ ਕਰ ਪਾਓਗੇ।
ਦੱਸ ਦਈਏ ਕਿ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਜਲਦ ਰਿਲੀਜ਼ ਹੋਣ ਵਾਲੀ ਹੈ। ਅਜਿਹੇ 'ਚ ਪਿਛਲੇ ਕਾਫੀ ਸਮੇਂ ਤੋਂ ਕਿੰਗ ਖ਼ਾਨ ਦਾ ਇਹ ਹਮਸ਼ਕਲ ਵੀ ਲਾਈਮਲਾਈਟ 'ਚ ਬਣਿਆ ਹੋਇਆ ਹੈ। ਉਸ ਦੇ ਹਰ ਵੀਡੀਓ 'ਤੇ ਮਿਲੀਅਨਜ਼ 'ਚ ਵਿਊਜ਼ ਹੁੰਦੇ ਹਨ।
ਦੱਸਣਯੋਗ ਹੈ ਕਿ ਇਬਰਾਹਿਮ ਕਾਦਰੀ ਗੁਜਰਾਤ ਦਾ ਰਹਿਣ ਵਾਲਾ ਹੈ। ਉਹ ਪੇਸ਼ੇ ਤੋਂ ਇੱਕ ਪੇਂਟਰ ਹੈ। ਉਸ ਨੇ ਆਪਣੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਜਦੋਂ ਉਸ ਨੇ ਸ਼ਾਹਰੁਖ ਦੀ 'ਰਈਸ' ਫ਼ਿਲਮ ਦੇਖੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਸ਼ਕਲ ਹੂ-ਬ-ਹੂ ਸ਼ਾਹਰੁਖ ਨਾਲ ਮੇਲ ਖਾਂਦੀ ਹੈ।
ਇਬਰਾਹਿਮ ਕਾਦਰੀ ਨੇ ਇਹ ਵੀ ਦੱਸਿਆ ਕਿ ਇੱਕ ਵਾਰ ਉਹ ਕ੍ਰਿਕੇਟ ਸਟੇਡੀਅਮ ਗਿਆ ਤਾਂ ਲੋਕ ਉਸ ਨੂੰ ਅਸਲੀ ਸ਼ਾਹਰੁਖ ਸਮਝ ਬੈਠੇ ਅਤੇ ਉਸ ਦੇ ਨਾਲ ਤਸਵੀਰਾਂ ਖਿਚਵਾਉਣ ਲੱਗੇ। ਉਸ ਦੇ ਆਲੇ ਦੁਆਲੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ ਸੀ।
ਇਬਰਾਹਿਮ ਕਾਦਰੀ ਨੇ ਹਿੰਦੂਸਤਾਨ ਟਾਈਮਜ਼ ਨੂੰ ਦਿੱਤੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਉਸ ਦਾ ਸੁਫ਼ਨਾ ਹੈ ਸ਼ਾਹਰੁਖ ਨੂੰ ਮਿਲਣ ਦਾ, ਜਿਸ ਦਿਨ ਉਹ ਸ਼ਾਹਰੁਖ ਨੂੰ ਮਿਲੇਗਾ ਉਹ ਸ਼ਾਹਰੁਖ ਨੂੰ ਉਨ੍ਹਾਂ ਦੀ ਫਿਲਮ 'ਓਮ ਸ਼ਾਂਤੀ ਓਮ' ਦਾ ਡਾਇਲੌਗ 'ਇਤਨੀ ਸ਼ਿੱਦਤ ਸੇ ਮੈਨੇਂ ਤੁਮਹੇ ਪਾਨੇ ਕੀ ਕੋਸ਼ਿਸ਼ ਕੀ ਹੈ, ਕਿ ਹਰ ਜ਼ਰਰੇ ਨੇ ਮੁਝੇ ਤੁਮਸੇ ਮਿਲਾਨੇ ਕੀ ਸਾਜਿਸ਼ ਕੀ ਹੈ' ਬੋਲੇਗਾ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।