ਸ਼ਾਹਰੁਖ ਖਾਨ ਦੇ ਜਨਮ ਦਿਨ ’ਤੇ ‘ਕਿੰਗ’ ਦਾ ਧਮਾਕੇਦਾਰ ਟਾਈਟਲ ਰਿਲੀਜ਼
Monday, Nov 03, 2025 - 10:17 AM (IST)
ਮੁੰਬਈ - ਸ਼ਾਹਰੁਖ ਖਾਨ ਦੇ ਜਨਮ ਦਿਨ ’ਤੇ ਡਾਇਰੈਕਟਰ ਸਿਧਾਰਥ ਆਨੰਦ ਨੇ ਮਚ ਅਵੇਟਿਡ ਫਿਲਮ ‘ਕਿੰਗ’ ਦਾ ਟਾਈਟਲ ਰਿਵੀਲ ਵੀਡੀਓ ਜਾਰੀ ਕੀਤਾ, ਜਿਸ ਵਿਚ ਸ਼ਾਹਰੁਖ ਦਾ ਲੁੱਕ ਦਿਖਾਇਆ ਗਿਆ। ਇਹ ‘ਪਠਾਨ’ ਤੋਂ ਬਾਅਦ ਦੋਵਾਂ ਦੀ ਦੂਜੀ ਕੋਲੈਬੋਰੇਸ਼ਨ ਹੈ। ਰੈੱਡ ਚਿਲੀਜ਼ ਐਂਟਰਟੇਨਮੈਂਟ ਅਤੇ ਮਾਰਫਲਿਕਸ ਪਿਕਚਰਸ ਦੇ ਬੈਨਰ ਹੇਠ ਬਣੀ ਫਿਲਮ ‘ਕਿੰਗ’ ਸਾਲ 2026 ਵਿਚ ਰਿਲੀਜ਼ ਹੋਵੇਗੀ।
ਇਹ ਫਿਲਮ ਦਰਸ਼ਕਾਂ ਨੂੰ ਸ਼ਾਹਰੁਖ ਖਾਨ ਦਾ ਅਜਿਹਾ ਰੂਪ ਦਿਖਾਉਣ ਵਾਲੀ ਹੈ ਜੋ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ ਅਤੇ ਬਿਨਾਂ ਕਿਸੇ ਸ਼ੱਕ ਇਹ ਦੁਨੀਆ ਭਰ ਦੇ ਫੈਨਜ਼ ਨੂੰ ਥ੍ਰਿਲ ਕਰ ਦੇਵੇਗੀ। ਇਹ ਫਿਲਮ ਇਕ ਸਟਾਈਲਿਸ਼ ਅਤੇ ਜ਼ਬਰਦਸਤ ਐਕਸ਼ਨ ਐਂਟਰਟੇਨਰ ਹੈ, ਜੋ ਸਟਾਈਲ, ਕ੍ਰਿਸ਼ਮਾ ਅਤੇ ਥ੍ਰਿਲ ਨੂੰ ਨਵੇਂ ਤਰੀਕੇ ਨਾਲ ਪੇਸ਼ ਕਰੇਗੀ। ਸਿਧਾਰਥ ਆਨੰਦ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਅਤੇ ਮਸਾਲੇਦਾਰ ਫਿਲਮ ਮੰਨੀ ਜਾ ਰਹੀ ਹੈ, ਜੋ ਉਨ੍ਹਾਂ ਦੇ ਐਕਸ਼ਨ ਸਟੋਰੀਟੈਲਿੰਗ ਨੂੰ ਇਕ ਨਵੇਂ ਲੈਵਲ ਉੱਤੇ ਲੈ ਜਾਵੇਗੀ।
