ਫਿਲਮ ‘ਹੱਕ’ ਦੀ ਰਿਲੀਜ਼ ਨੂੰ ਰੁਕਵਾਉਣ ਲਈ ਹਾਈ ਕੋਰਟ ਪਹੁੰਚੀ ਸ਼ਾਹਬਾਨੋ ਦੀ ਬੇਟੀ

Tuesday, Nov 04, 2025 - 10:34 AM (IST)

ਫਿਲਮ ‘ਹੱਕ’ ਦੀ ਰਿਲੀਜ਼ ਨੂੰ ਰੁਕਵਾਉਣ ਲਈ ਹਾਈ ਕੋਰਟ ਪਹੁੰਚੀ ਸ਼ਾਹਬਾਨੋ ਦੀ ਬੇਟੀ

ਇੰਦੌਰ (ਭਾਸ਼ਾ)- ਤਲਾਕ ਤੋਂ ਬਾਅਦ ਆਪਣੇ ਪਤੀ ਤੋਂ ਗੁਜ਼ਾਰਾ ਭੱਤਾ ਲੈਣ ਲਈ ਸੁਪਰੀਮ ਕੋਰਟ ਤੱਕ ਦਲੇਰੀ ਨਾਲ ਆਪਣੀ ਕਾਨੂੰਨੀ ਲੜਾਈ ਲੜਨ ਲਈ ਜਾਣੀ ਜਾਂਦੀ ਸ਼ਾਹਬਾਨੋ ਦੀ ਬੇਟੀ ਨੇ ਮੱਧ ਪ੍ਰਦੇਸ਼ ਹਾਈ ਕੋਰਟ ’ਚ ਇਕ ਪਟੀਸ਼ਨ ਦਾਇਰ ਕੀਤੀ ਹੈ ਜਿਸ ’ਚ ਆਉਣ ਵਾਲੀ ਹਿੰਦੀ ਫਿਲਮ ‘ਹੱਕ’ ਦੀ ਰਿਲੀਜ਼ ’ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ।

ਸੁਪਰਨ ਐਸ. ਵਰਮਾ ਵੱਲੋਂ ਨਿਰਦੇਸ਼ਤ ‘ਹੱਕ’ ਸ਼ੁੱਕਰਵਾਰ, 7 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਸ਼ਾਹਬਾਨੋ ਦੀ ਬੇਟੀ ਸਿੱਦੀਕਾ ਬੇਗਮ ਖਾਨ ਨੇ ਹਾਈ ਕੋਰਟ ਦੇ ਇੰਦੌਰ ਬੈਂਚ ’ਚ ਪਟੀਸ਼ਨ ਦਾਇਰ ਕੀਤੀ ਹੈ। ਇਸ ’ਚ ਦਾਅਵਾ ਕੀਤਾ ਗਿਆ ਹੈ ਕਿ ਇਹ ਫਿਲਮ ਉਸ ਦੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਬਣਾਈ ਗਈ ਹੈ ਤੇ ਇਹ ਉਸ ਦੀ ਸਵਰਗੀ ਮਾਂ ਦੇ ਨਿੱਜੀ ਜੀਵਨ ਦੀਆਂ ਘਟਨਾਵਾਂ ਨੂੰ ਗਲਤ ਢੰਗ ਨਾਲ ਪੇਸ਼ ਕਰਦੀ ਹੈ।


author

cherry

Content Editor

Related News